ਅਬੋਹਰ(ਸੁਨੀਲ)-ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਅਜੀਮਗਡ਼੍ਹ ਵਾਸੀ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੇ ਪਲਾਟ ਦਾ ਗਲਤ ਰਿਕਾਰਡ ਦਰਜ ਕਰਨ ਅਤੇ ਇੰਤਕਾਲ ਰੁਕਵਾ ਕੇ ਕਿਸੇ ਹੋਰ ਨੂੰ ਵੇਚ ਕੇ ਉਸ ਨਾਲ ਠੱਗੀ ਕਰਨ ਦੇ ਦੋਸ਼ ਹੇਠ ਅਜੀਮਗਡ਼੍ਹ ਦੇ ਇਕ ਪਟਵਾਰੀ ਸਣੇ ਦੋ ਲੋਕਾਂ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਜੀਮਗਡ਼੍ਹ ਵਾਸੀ ਅਰੁਣ ਕੁਮਾਰ ਪੁੱਤਰ ਦੇਵ ਰਾਜ ਨੇ ਜ਼ਿਲਾ ਪੁਲਸ ਕਪਤਾਨ ਨੂੰ ਇਕ ਸ਼ਿਕਾਇਤ ਪੱਤਰ ਦਿੰਦੇ ਹੋਏ ਦੱਸਿਆ ਕਿ ਅਜੀਮਗਡ਼੍ਹ ਵਾਸੀ ਸਾਹਿਲ ਚੌਧਰੀ ਪੁੱਤਰ ਰੋਸ਼ਨ ਲਾਲ ਅਤੇ ਅਜੀਮਗਡ਼੍ਹ ਦੇ ਹਲਕਾ ਪਟਵਾਰੀ ਜੱਜ ਸਿੰਘ ਨੇ ਵਿਭਾਗ ਦੇ ਰਿਕਾਰਡ ’ਚ ਉਸ ਦੇ ਪਲਾਟ ਦਾ ਗਲਤ ਰਿਕਾਰਡ ਦਰਜ ਕਰਦੇ ਹੋਏ ਇੰਤਕਾਲ ਰੋਕ ਕੇ ਕਿਸੇ ਹੋਰ ਨੂੰ ਵੇਚ ਕੇ ਉਸ ਨਾਲ ਠੱਗੀ ਕੀਤੀ ਹੈ। ਜ਼ਿਲਾ ਪੁਲਸ ਕਪਤਾਨ ਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਹੁਕਮਾਂ ’ਤੇ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੀਮਾ ਨੇ ਗਾਂਧੀ ਕੈਂਪ ਦੇ ਦੂਸ਼ਿਤ ਪਾਣੀ ਤੇ ਸਫ਼ਾਈ ਦੀ ਕਾਰਵਾਈ ਜਾਂਚ
NEXT STORY