ਫਿਰੋਜ਼ਪੁਰ(ਮਲਹੋਤਰਾ)–ਡਿਜੀਟਲ ਇੰਡੀਆ ਦੇ ਅਧੀਨ ਜਿਥੇ ਕੇਂਦਰ ਸਰਕਾਰ ਹਰ ਭਾਰਤੀ ਨਾਗਰਿਕ ਨੂੰ ਨਕਦ ਲੈਣ-ਦੇਣ ਕਰਨ ਦੀ ਬਜਾਏ ਡਿਜੀਟਲ ਟੈਕਨਾਲੋਜੀ ਵਰਤਣ ਦੀ ਸਲਾਹ ਦਿੰਦੀ ਹੈ, ਉਥੇ ਇਸ ਟੈਕਨਾਲੋਜੀ ਦੇ ਰਾਹੀਂ ਹਾਈ ਟੈੱਕ ਠੱਗੀ ਦਾ ਜਾਲ ਵਿਛਾਉਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਪੁਲਸ ਨੇ ਇਕ ਵਿਅਕਤੀ ਵੱਲੋਂ ਭੀਮ ਐਪ ਚਲਾਏ ਜਾਣ ’ਤੇ ਉਸ ਨਾਲ 31 ਹਜ਼ਾਰ ਰੁਪਏ ਦੀ ਠੱਗੀ ਹੋਣ ਦਾ ਪਰਚਾ ਦਰਜ ਕੀਤਾ ਹੈ। ਪੀਡ਼ਤ ਗੁਰਜੀਤ ਸਿੰਘ ਵਾਸੀ ਪਿੰਡ ਘੁਮਿਅਾਰਾ ਨੇ ਮਾਰਚ ਮਹੀਨੇ ਵਿਚ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ 28 ਫਰਵਰੀ 2018 ਨੂੰ ਆਪਣੇ ਮੋਬਾਇਲ ਵਿਚ ਭੀਮ ਐਪ ਦੇ ਰਾਹੀਂ 4,000 ਰੁਪਏ ਦੀ ਪੇਮੈਂਟ ਕਿਸੇ ਨੂੰ ਭੇਜੀ ਪਰ ਇਹ ਪੇਮੈਂਟ ਉਸ ਤੱਕ ਨਹੀਂ ਪਹੁੰਚੀ। ਉਸ ਨੇ ਭੀਮ ਐਪ ਦੇ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਿੱਤੀ ਤਾਂ ਉਸ ਦੀ ਸਮੱਸਿਆ ਹੱਲ ਕਰਨ ਦੀ ਬਜਾਏ ਉਲਟਾ ਉਸ ਦੇ ਖਾਤੇ ’ਚੋਂ 20 ਹਜ਼ਾਰ ਤੇ 7 ਹਜ਼ਾਰ ਰੁਪਏ ਹੋਰ ਕੱਢਵਾ ਲਏ ਗਏ। ਥਾਣਾ ਕੈਂਟ ਦੇ ਹੈੱਡ ਕਾਂਸਟੇਬਲ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਪੀਡ਼ਤ ਨਾਲ ਸਨਕਾਰਾ ਸੇਠੀ ਰਮੇਸ਼ ਕੁਮਾਰ ਵਾਸੀ ਆਂਧਰਾ ਪ੍ਰਦੇਸ਼, ਲਾਲਾ ਕਾਸ਼ੀਨਾਥ ਪਿੰਡ ਪਿੰਪਲ ਮਹਾਰਾਸ਼ਟਰ, ਨਾਗੇਨ ਦਾਸ ਤੇ ਰੁਪਾਲੀ ਦਾਸ ਵਾਸੀਆਨ ਪੱਛਮੀ ਬੰਗਾਲ ਵੱਲੋਂ ਠੱਗੀ ਕਰਨਾ ਪਾਇਆ ਗਿਆ ਹੈ। ਮੁਲਜ਼ਮਾਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਾਰੀ ਹੈ।
ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਦਾ ਫੂੁਕਿਆ ਪੁਤਲਾ
NEXT STORY