ਨਕੋਦਰ (ਪਾਲੀ) : ਨਕੋਦਰ ਦੇ ਜੋਤਸ਼ੀ ਦੇ ਬੈਂਕ ਖ਼ਾਤੇ ’ਚੋਂ ਹਰਿਆਣਾ ਦੇ 3 ਨੌਜਵਾਨਾਂ ਨੇ 66 ਹਜ਼ਾਰ ਰੁਪਏ ਕੱਢਵਾ ਲਏ। ਸਿਟੀ ਥਾਣਾ ਮੁਖੀ ਲਾਭ ਸਿੰਘ ਨੇ ਦੱਸਿਆ ਕਿ ਦਿਨੇਸ਼ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ ਨਕੋਦਰ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਨਕੋਦਰ 'ਚ ਜੋਤਸ਼ੀ ਦਾ ਕੰਮ ਕਰਦਾ ਹੈ। ਉਸ ਨੂੰ ਸਾਹਿਲ ਕੁਮਾਰ ਦਾ ਅਪ੍ਰੈਲ-2021 ’ਚ ਆਪਣੀ ਪਰਿਵਾਰਕ ਸਮੱਸਿਆ ਦਾ ਹੱਲ ਕਰਨ ਲਈ ਫ਼ੋਨ ਆਇਆ ਸੀ। ਮੈਂ ਉਸ ਨੂੰ ਪੇ. ਟੀ. ਐੱਮ. ਰਾਹੀਂ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਲਈ ਆਪਣਾ ਮੋਬਾਇਲ ਨੰਬਰ ਦਿੱਤਾ ਸੀ।
ਜਦੋਂ ਉਸ ਨੇ ਲਿੰਕ ਖੋਲ੍ਹਿਆ ਤਾਂ ਮੁਲਜ਼ਮ ਨੇ ਉਸ ਦੇ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ ’ਚੋਂ 66 ਹਜ਼ਾਰ ਰੁਪਏ ਕੱਢਵਾ ਲਏ ਤੇ ਧੋਖਾਧੜੀ ਕੀਤੀ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੇ ਇਸ ਦੀ ਜਾਂਚ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ, ਜਿਨ੍ਹਾਂ ਮੁਲਜ਼ਮ ਜਿਸ਼ਾਦ ਪੁੱਤਰ ਨਾਜਰ ਵਾਸੀ ਮੇਵਾਤ ਜ਼ਿਲ੍ਹਾ ਹਰਿਆਣਾ, ਉਸ ਦੇ ਭਰਾ ਅਜ਼ੂਦੀਨ ਅਤੇ ਸੈਫ਼ ਅਲੀ ਖਾਨ ਵਾਸੀ ਮਾਨੇਸਰ ਜ਼ਿਲ੍ਹਾ ਹਰਿਆਣਾ ਖ਼ਿਲਾਫ਼ ਮਾਮਲਾ ਦਰਜ ਕਰਨ ਸਬੰਧੀ ਆਪਣੀ ਰਿਪੋਰਟ ਦਿੱਤੀ, ਜਿਸ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਰਾਬ ਫੈਕਟਰੀ ਧਰਨਾ : ਮਾਹੌਲ ਬਣਿਆ ਤਣਾਅਪੂਰਨ, ਕਿਸਾਨ ਜਥੇਬੰਦੀਆਂ ਨੇ ਭਾਰੀ ਫੋਰਸ ਦੇ ਬਾਵਜੂਦ ਤੋੜੇ ਬੇਰੀਕੇਡ
NEXT STORY