ਚੰਡੀਗੜ੍ਹ (ਸੁਸ਼ੀਲ) : ਟ੍ਰੈਫਿਕ ਚਲਾਨ ਦਾ ਮੈਸੇਜ ਭੇਜ ਕੇ ਸੈਕਟਰ-49 ਵਾਸੀ ਪ੍ਰੀਤਇੰਦਰ ਤੋਂ 11 ਹਜ਼ਾਰ ਰੁਪਏ ਠੱਗਣ ਦੇ ਮਾਮਲੇ 'ਚ ਸਾਈਬਰ ਸੈੱਲ ਨੇ ਮਾਮਲਾ ਦਰਜ ਕੀਤਾ ਹੈ। ਪ੍ਰੀਤਇੰਦਰ ਨੇ ਪੁਲਸ ਨੂੰ ਦੱਸਿਆ ਕਿ 4 ਦਸੰਬਰ ਨੂੰ ਮੋਬਾਇਲ ਫ਼ੋਨ ’ਤੇ ਮੋਟਰਸਾਈਕਲ ਦੇ ਟ੍ਰੈਫ਼ਿਕ ਚਲਾਨ ਦਾ ਮੈਸੇਜ ਆਇਆ ਸੀ। ਨਾਲ ਹੀ ਵਾਹਨ ਟਰਾਂਸਪੋਰਟ ਐਪ ਦਾ ਇਕ ਮੈਸੇਜ ਵੀ ਸੀ। ਅਗਲੇ ਦਿਨ 5 ਦਸੰਬਰ ਨੂੰ ਮੈਸੇਜ ’ਤੇ ਕਲਿੱਕ ਕਰਨ ’ਤੇ ਐਪ ਨਹੀਂ ਖੁੱਲ੍ਹੀ।
ਇਕ ਵਾਰ ਫਿਰ ਕਲਿੱਕ ਕਰਨ ’ਤੇ ਫ਼ੋਨ ਵਿਚ ਸਮੱਸਿਆ ਆਉਣ ਲੱਗੀ। ਜਦੋਂ ਉਸ ਨੇ ਮੋਟਰਸਾਈਕਲ ਨੰਬਰ ਦਰਜ ਕਰ ਕੇ ਟਰਾਂਸਪੋਰਟ ਵਿਭਾਗ ਦੀ ਐਪ ਦੀ ਸਾਈਟ ’ਤੇ ਚਲਾਨ ਚੈੱਕ ਕੀਤਾ ਤਾਂ ਮੋਟਰਸਾਈਕਲ ਦਾ ਕੋਈ ਚਲਾਨ ਨਹੀਂ ਸੀ।
18 ਸੇਵਾ ਕੇਂਦਰਾਂ 'ਤੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਪ੍ਰਿੰਟਰ, LED ਤੇ ਹੋਰ ਸਾਮਾਨ ਸਣੇ 3 ਕਾਬੂ
NEXT STORY