ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ 'ਚ ਬੈਂਕ ਤੋਂ ਲਏ ਲੋਨ ਦੀ ਰਕਮ ਵਾਪਸ ਕੀਤੇ ਬਗੈਰ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚ ਕੇ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਮੈਨੇਜਰ ਬ੍ਰਾਂਚ ਐੱਸ. ਬੀ. ਆਈ. ਬੈਂਕ ਝੋਕ ਮੋਹੜੇ ਪੁੱਤਰ ਗੁਰਮੀਤ ਸਿੰਘ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀ ਰਛਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਦਿਲਾਰਾਮ ਵੱਲੋਂ ਆਪਣੀ ਜ਼ਮੀਨ 26 ਕਨਾਲ 17 ਮਰਲੇ ਜ਼ਮੀਨ ’ਤੇ ਐੱਸ. ਬੀ. ਆਈ. ਕੋਲੋਂ ਪਾਸੋਂ ਲੋਨ ਲਿਆ ਹੋਇਆ ਸੀ।
ਬੈਂਕ ਦਾ ਬਕਾਇਆ ਲੋਨ 47,42,009 ਰੁਪਏ ਸਮੇਤ ਵਿਆਜ ਬਿਨਾਂ ਪੈਸੇ ਵਾਪਸ ਕੀਤੇ ਜ਼ਮੀਨ ਅੱਗੇ ਵੇਚ ਕੇ ਉਸ ਨੇ ਬੈਂਕ ਨਾਲ ਧੋਖਾਧੜੀ ਕੀਤੀ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਬਾਅਦ ਪੜਤਾਲ ਮੁਕੱਦਮਾ ਰਜਿਸਟਰ ਕੀਤਾ ਹੈ।
ਪਿੰਡ ਦੇ ਗੁਰਦੁਆਰੇ 'ਚ ਅੱਧੀ ਰਾਤੀਂ ਕਰਨੀ ਪੈ ਗਈ ANNOUNCEMENT, ਦਿਖਿਆ ਕੁੱਝ ਅਜਿਹਾ ਕਿ... (ਤਸਵੀਰਾਂ)
NEXT STORY