ਚੰਡੀਗੜ੍ਹ (ਸੁਸ਼ੀਲ) : ਸਟਾਕ ਮਾਰਕਿਟ 'ਚ ਮੁਨਾਫ਼ੇ ਦਾ ਲਾਲਚ ਦੇ ਕੇ ਸੈਕਟਰ-42 ਦੀ ਇੱਕ ਔਰਤ ਨਾਲ 68 ਲੱਖ ਦੀ ਠੱਗੀ ਕਰ ਲਈ। ਸੈਕਟਰ-42 ਦੀ ਰਹਿਣ ਵਾਲੀ ਪ੍ਰਮਿਲਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਸਟਾਕ ਮਾਰਕਿਟ ਵਿਚ ਨਿਵੇਸ਼ ਕਰਨ ਬਾਰੇ ਵਟਸਐਪ ’ਤੇ ਇੱਕ ਸੁਨੇਹਾ ਮਿਲਿਆ। ਥੋੜ੍ਹੀ ਦੇਰ ਬਾਅਦ ਇੱਕ ਵਟਸਐਪ ਗਰੁੱਪ ਵਿਚ ਸ਼ਾਮਲ ਕੀਤਾ ਗਿਆ, ਜਿਸ ਵਿਚ ਸਟਾਕ ਮਾਰਕੀਟ ਵਿਚ ਨਿਵੇਸ਼ ਕਰਨ ਅਤੇ ਮੁਨਾਫ਼ਾ ਕਮਾਉਣ ਬਾਰੇ ਸੁਨੇਹੇ ਆਉਂਦੇ ਸਨ।
ਸ਼ੁਰੂ ਵਿਚ ਪ੍ਰਮਿਲਾ ਨੇ ਥੋੜ੍ਹੀ ਜਿਹੀ ਰਕਮ ਨਿਵੇਸ਼ ਕੀਤੀ ਅਤੇ ਮੁਨਾਫ਼ਾ ਹੋ ਗਿਆ। ਇਸ ਤੋਂ ਬਾਅਦ ਸ਼ੇਅਰ 70 ਫ਼ੀਸਦੀ ਸਸਤੇ ਹੋਣ ਦੀ ਗੱਲ ਕਹੀ ਗਈ ਅਤੇ ਉਸਨੇ 68 ਲੱਖ 6 ਹਜ਼ਾਰ ਰੁਪਏ ਆਨਲਾਈਨ ਨਿਵੇਸ਼ ਕੀਤੇ। ਔਰਤ ਆਪਣਾ ਮੁਨਾਫ਼ਾ ਕਢਵਾਉਣ ਲੱਗੀ ਤਾਂ ਵਟਸਐਪ ਗਰੁੱਪ ਤੋਂ ਹਟਾ ਦਿੱਤਾ ਗਿਆ। ਠੱਗੀ ਦਾ ਅਹਿਸਾਸ ਹੋਣ ’ਤੇ ਪੁਲਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਪ੍ਰਮਿਲਾ ਦੇ ਬਿਆਨਾਂ ਦੇ ਆਧਾਰ ’ਤੇ ਠੱਗੀ ਦਾ ਮਾਮਲਾ ਦਰਜ ਕੀਤਾ।
ਮੁਕਤਸਰ ਵਿਚ ਚਾਰ ਕਿੱਲੋ ਹੈਰੋਇਨ ਸਣੇ ਕਾਰ ਸਵਾਰ ਤਸਕਰ ਗ੍ਰਿਫ਼ਤਾਰ
NEXT STORY