ਬਠਿੰਡਾ (ਸੁਖਵਿੰਦਰ) : ਮੌੜ ਪੁਲਸ ਨੇ ਸਕੂਲ ਵੈਨ ਵੇਚਣ ਦੀ ਆੜ 'ਚ ਇਕ ਵਿਅਕਤੀ ਨਾਲ 5.5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ’ਚ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਮ ਦੇ ਅਕੋਲੀਆ ਦੇ ਰਹਿਣ ਵਾਲੇ ਅਭਿਸ਼ੇਕ ਕੌਰਵ ਨੇ ਮੌੜ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਨੇ ਸਕੂਲ ਵੈਨ ਦੀ ਵਿਕਰੀ ਲਈ ਇਕ ਆਨਲਾਈਨ ਇਸ਼ਤਿਹਾਰ ਦੇਖਿਆ ਅਤੇ ਮੁਲਜ਼ਮ ਜਸਪ੍ਰੀਤ ਸਿੰਘ ਵਾਸੀ ਬਰਨਾਲਾ ਨਾਲ ਸੰਪਰਕ ਕੀਤਾ।
ਬਾਅਦ ਵਿਚ ਉਹ ਮੁਲਜ਼ਮ ਅਤੇ ਦੋ ਹੋਰ ਅਣਪਛਾਤੇ ਸਾਥੀਆਂ ਨੂੰ ਮੌੜ ਬਾਜ਼ਾਰ ’ਚ ਮਿਲਿਆ। ਉਸਨੇ ਦੱਸਿਆ ਕਿ ਮੁਲਜ਼ਮ ਨੇ ਧੋਖਾਦੇਹੀ ਨਾਲ 5.5 ਲੱਖ ਰੁਪਏ ਉਨ੍ਹਾਂ ਦੇ ਖ਼ਾਤੇ ਵਿਚ ਜਮ੍ਹਾਂ ਕਰਵਾਏ ਪਰ ਵੈਨ ਨਹੀਂ ਦਿੱਤੀ। ਮੁਲਜ਼ਮ ਬਾਅਦ ’ਚ ਫ਼ਰਾਰ ਹੋ ਗਿਆ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁੱਖ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਮਿਲੀ ਸੌਗਾਤ, ਮਾਲਵਾ ਵਾਲਿਆਂ ਨੂੰ ਹੋਵੇਗਾ ਵੱਡਾ ਫ਼ਾਇਦਾ
NEXT STORY