ਫਿਰੋਜ਼ਪੁਰ (ਕੁਮਾਰ) - ਕਥਿਤ ਰੂਪ 'ਚ ਇਕ ਲੜਕੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 11 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਇਹ ਜਾਣਕਾਰੀ ਦੇਂਦੇ ਏ.ਐੱਸ.ਆਈ. ਸਤਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਤੇ ਮੁਦੱਈ ਪੋਲਿਸ ਮਸੀਹ ਪੁੱਤਰ ਕਰਮ ਮਸੀਹ ਵਾਸੀ ਸ਼ਾਂਤੀ ਨਗਰ, ਫਿਰੋਜ਼ਪੁਰ ਸਿਟੀ ਨੇ ਦੋਸ਼ ਲਾਇਆ ਕਿ ਪੀਟਰ ਸਹੋਤਾ ਨੇ ਉਸਦੇ ਲੜਕੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸਦੇ ਲੜਕੇ ਨੂੰ ਨੌਕਰੀ ਲਵਾਇਆ ਹੈ , ਨਾ ਹੀ ਪੈਸੇ ਵਾਪਸ ਮੋੜੇ ਅਤੇ ਇਸ ਤਰ੍ਹਾਂ ਨਾਮਜ਼ਦ ਵਿਅਕਤੀ ਨੇ ਉਸਨੂੰ ਝਾਂਸਾ ਦੇ ਕੇ ਠੱਗੀ ਮਾਰੀ ਹੈ।
ਦਿਮਾਗੀ ਤੌਰ 'ਤੇ ਪਰੇਸ਼ਾਨ ਪ੍ਰਵਾਸੀ ਮਜਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY