ਚੰਡੀਗੜ੍ਹ (ਸੁਸ਼ੀਲ) : ਦਵਾਈ ਫੈਕਟਰੀ ਲਈ ਹਿਮਾਚਲ ਦੇ ਊਨਾ ਦੇ ਪਿੰਡ ਮਾਹਲ 'ਚ ਜ਼ਮੀਨ ਦਿਵਾਉਣ ਦੇ ਨਾਂ 'ਤੇ ਪੰਜ ਵਿਅਕਤੀਆਂ ਨੇ ਸਿਸਮੇਡ ਐਕਸਿਮ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ ਚੰਦਰਸ਼ੇਖਰ ਨਾਲ 81 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਇਹ ਧੋਖਾਧੜੀ ਪ੍ਰਾਪਰਟੀ ਡੀਲਰ ਸਮੇਤ ਪੰਜ ਜਣਿਆਂ ਵੱਲੋਂ ਕੀਤੀ ਗਈ ਹੈ।
ਬਾਅਦ ’ਚ ਪਤਾ ਲੱਗਾ ਕਿ ਉਹ ਗ਼ੈਰ-ਹਿਮਾਚਲੀ ਹੋਣ ਕਰਕੇ ਇੱਥੇ ਜ਼ਮੀਨ ਨਹੀਂ ਸੀ ਖ਼ਰੀਦ ਸਕਦਾ। ਉਸ ਨੇ ਮਹਿਸੂਸ ਕੀਤਾ ਕਿ ਉਸ ਨਾਲ ਠੱਗੀ ਹੋਈ ਹੈ ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਪ੍ਰਾਪਰਟੀ ਡੀਲਰ ਭੁਪਿੰਦਰ ਸ਼ਰਮਾ ਵਾਸੀ ਚੰਦਰਪੁਰ ਪਿੰਡ ਊਨਾ, ਰਾਜਨ ਸ਼ਰਮਾ ਵਾਸੀ ਪਿੰਡ ਨੰਗਲਾ ਕਲਾਂ, ਜਤਿੰਦਰ ਸ਼ਰਮਾ ਵਾਸੀ ਪਿੰਡ ਕੁਰਗਲ, ਧਰੁਵਦੱਤ ਸ਼ਰਮਾ ਵਾਸੀ ਕਾਲਕਾ ਤੇ ਪਿੰਡ ਨੰਗਲਾ ਕਲਾਂ ਵਾਸੀ ਰਾਕੇਸ਼ ਕੁਮਾਰ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਰਚਣ ਸਬੰਧੀ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਚੰਦਰਸ਼ੇਖਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਨ੍ਹਾਂ ਦੀ ਇੰਡਸਟਰੀਅਲ ਏਰੀਆ ਫੇਜ਼-1 ’ਚ ਸਿਸਮੇਡ ਐਕਸਿਮ ਪ੍ਰਾਈਵੇਟ ਲਿਮਟਿਡ ਕੰਪਨੀ ਹੈ। ਉਨ੍ਹਾਂ ਦੀ ਕੰਪਨੀ 2014 ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਕੰਪਨੀ ਦੇ ਦਫ਼ਤਰ ਨਵੀਂ ਦਿੱਲੀ, ਜੰਮੂ, ਸ਼੍ਰੀਨਗਰ ਤੇ ਦੇਹਰਾਦੂਨ ’ਚ ਖੁੱਲ੍ਹੇ ਹੋਏ ਹਨ। ਉਨ੍ਹਾਂ ਦਾ ਪੁੱਤਰ ਅੰਕੁਰ ਕੰਪਨੀ ਦਾ ਐੱਮ.ਡੀ. ਹੈ, ਜੋ ਊਨਾ ’ਚ ਦਵਾਈ ਦੀ ਫੈਕਟਰੀ ਲਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ- ਖ਼ੁਦ ਨੂੰ ਜ਼ਖਮੀ ਕਰ ਕੇ ਸਿਵਲ ਹਸਪਤਾਲ ’ਚ MLR ਕਟਵਾਉਣੀ ਹੁਣ ਨਹੀਂ ਹੋਵੇਗੀ ਆਸਾਨ
ਜ਼ਮੀਨ ਖ਼ਰੀਦਣ ਲਈ ਪੁੱਤਰ ਅੰਕੁਰ ਦੀ ਪ੍ਰਾਪਰਟੀ ਡੀਲਰ ਭੁਪਿੰਦਰ ਸ਼ਰਮਾ ਤੇ ਰਾਜਨ ਸ਼ਰਮਾ ਨਾਲ ਮੁਲਾਕਾਤ ਹੋਈ। ਊਨਾ ਦੇ ਪਿੰਡ ਮਾਹਲ ’ਚ 91 ਕਨਾਲ 12 ਮਰਲੇ ਜ਼ਮੀਨ ਵਿਕ ਰਹੀ ਹੈ। ਉਨ੍ਹਾਂ ਨੇ ਜ਼ਮੀਨ ਮਾਲਕ ਰਾਕੇਸ਼ ਕੁਮਾਰ ਤੇ ਜਤਿੰਦਰ ਸ਼ਰਮਾ ਨਾਲ ਮੁਲਾਕਾਤ ਕਰਵਾਈ। ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਜ਼ਮੀਨ ਖ਼ਾਲੀ ਪਈ ਹੈ, ਜਿਸ ਕਾਰਨ ਜ਼ਮੀਨ ਦੀ ਕੀਮਤ ਘੱਟ ਹੈ। ਜ਼ਮੀਨ ਦਾ ਸੌਦਾ 81 ਲੱਖ ਰੁਪਏ ’ਚ ਹੋਇਆ ਸੀ।
ਉਕਤ ਵਿਅਕਤੀਆਂ ਨੇ ਕਿਹਾ ਕਿ ਜ਼ਮੀਨ ਉਨ੍ਹਾਂ ਦੇ ਨਾਂ ਕਰਵਾ ਦਿੱਤੀ ਜਾਵੇਗੀ। ਹਿਮਾਚਲ ਸਰਕਾਰ ਨੇ ਗ਼ੈਰ-ਹਿਮਾਚਲੀ ਲੋਕਾਂ ਨੂੰ ਕਾਰੋਬਾਰ ਲਈ ਜ਼ਮੀਨ ਦੇਣ ਨੂੰ ਲੈ ਕੇ ਨਿਯਮਾਂ ’ਚ ਬਦਲਾਅ ਕੀਤਾ ਹੈ। ਉਨ੍ਹਾਂ ਨੇ 10 ਸਤੰਬਰ 2020 ਨੂੰ ਮੁਲਜ਼ਮਾਂ ਨੂੰ 70 ਲੱਖ ਰੁਪਏ ਮੁਲਜ਼ਮਾਂ ਨੂੰ ਦੇ ਦਿੱਤੇ। ਇਸ ਤੋਂ ਇਲਾਵਾ 1 ਲੱਖ ਰੁਪਏ ਟੋਕਨ ਮਨੀ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਸਰਕਾਰ ਕੋਲ 10 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਪੈਸੇ ਮੰਗੇ। ਸ਼ਿਕਾਇਤਕਰਤਾ ਨੇ ਕੁੱਲ 81 ਲੱਖ ਰੁਪਏ ਉਕਤ ਵਿਅਕਤੀਆਂ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਉਹ ਜ਼ਮੀਨ ਨਾਂ ਕਰਵਾਉਣ ਨੂੰ ਲੈ ਕੇ ਬਹਾਨੇ ਬਣਾਉਣ ਲੱਗੇ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ 'ਚ ਸ਼ੱਕ ਕਾਰਨ ਪ੍ਰੇਮੀ ਕਰਨ ਲੱਗਿਆ ਸੀ ਖ਼ੁਦਕੁਸ਼ੀ, ਫ਼ਿਰ ਹੋਟਲ 'ਚ ਸੱਦ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਖੁਸ਼ੀ 'ਚ ਆਪ ਦੇ ਮੰਤਰੀਆਂ ਤੇ ਪਾਰਟੀ ਵਰਕਰਾਂ ਨੇ ਵੰਡੇ ਲੱਡੂ ਤੇ ਪਾਏ ਭੰਗੜੇ
NEXT STORY