ਅਬੋਹਰ (ਰਹੇਜਾ): ਮਲੋਟ ਰੋਡ ’ਤੇ ਸਥਿੱਤ ਪਿੰਡ ਬੱਲੂਆਣਾ ਵਾਸ ਨੌਜਵਾਨ ਦੀ 2 ਦਿਨ ਬਾਅਦ ਸਰਕਾਰੀ ਨੌਕਰੀ ’ਚ ਜੁਆਇਨਿੰਗ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਾਪਰ ਜਾਵੇਗਾ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ’ਚ ਰੇਲਵੇ ਲਾਈਨਾਂ ਦੇ ਨੇੜੇ ਇਕ ਦਰਖਤ ਨਾਲ ਲਟਕਦੀ ਹੋਈ ਮਿਲੀ। ਖ਼ਬਰ ਮਿਲਣ ’ਤੇ ਰੇਲਵੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਮਿ੍ਰਤਕ ਦੇ ਪਰਿਵਾਰ ਨੇ ਰੇਲਵੇ ਪੁਲਸ ਤੋਂ ਇਸ ਮਾਮਲੇ ਦੀ ਗਹਿਣਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲਮੁਕੁੰਦ ਸ਼ਰਮਾ ਦਾ ਜਨਮ ਦਿਨ ਮੌਕੇ ਦਿਹਾਂਤ
ਜਾਣਕਾਰੀ ਦੇ ਮੁਤਾਬਕ ਮਿ੍ਰਤਕ ਰਵੀ ਕੁਮਾਰ (21) ਪੁੱਤਰ ਦੇਸਰਾਜ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਹ ਅਪਣੇ ਦੋਸਤ ਦੇ ਘਰ ਪਾਰਟੀ ’ਚ ਗਿਆ ਸੀ ਅਤੇ ਦੇਰ ਰਾਤ ਤਕ ਵਾਪਸ ਨਹੀ ਪਰਤਿਆ। ਉਨ੍ਹਾਂ ਨੇ ਕਈ ਵਾਰ ਉਸ ਨੂੰ ਫੋਨ ਕੀਤਾ ਪਰ ਰਾਤ ਕਰੀਬ 2 ਵਜੇ ਤਕ ਉਸਦਾ ਨੰਬਰ ਲਗਾਤਾਰ ਬੰਦ ਆ ਰਿਹਾ ਸੀ। ਸ਼ਨੀਵਾਰ ਸਵੇਰੇ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਕਿਸੇ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਰਵੀ ਕੁਮਾਰ ਦੀ ਲਾਸ਼ ਢਾਣੀ ਦੇਸਰਾਜ ਦੇ ਨੇੜੇ ਰੇਲਵੇ ਲਾਈਨਾਂ ਦੇ ਕੋਲ ਦਰਖਤ ਨਾਲ ਲਟਕੀ ਹੋਈ ਹੈ। ਪਰਿਵਾਰ ਨੇ ਮੌਕੇ ’ਤੇ ਪਹੁੰਚ ਕੇ ਰੇਲਵੇ ਅਤੇ ਸਦਰ ਪੁਲਸ ਨੂੰ ਜਾਣਕਾਰੀ ਦਿੱਤੀ। ਪਰਿਵਾਰ ਨੇ ਰੇਲਵੇ ਪੁਲਸ ਤੋਂ ਇਸ ਮਾਮਲੇ ਦੀ ਤਫਤੀਸ਼ ਕਰਨ ਦੀ ਮੰਗ ਕੀਤੀ ਹੈ। ਪੁਲਸ ਵੱਲੋਂ ਪਾਰਟੀ ’ਚ ਮੌਜੂਦ ਸਾਥੀਆਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ
ਟਿਕਰੀ ਬਾਰਡਰ ’ਤੇ ਜ਼ਹਿਰੀਲੇ ਕੀੜੇ ਦੇ ਕੱਟਣ ਨਾਲ ਇਕ ਹੋਰ ਕਿਸਾਨ ਦੀ ਮੌਤ
NEXT STORY