ਫਾਜ਼ਿਲਕਾ/ ਜਲਾਲਾਬਾਦ(ਸੇਤੀਆ)—ਦੇਸ਼ ਭਰ 'ਚ 15 ਅਗਸਤ ਨੂੰ ਮਨਾਏ ਜਾ ਰਹੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਜ਼ਿਲਾ ਪੱਧਰੀ ਸਮਾਗਮ ਦੀ ਅੱਜ ਸਥਾਨਕ ਸਰਕਾਰੀ ਐਮ. ਆਰ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਫੁੱਲ ਡਰੈਸ ਰਿਹਰਸਲ ਹੋਈ । ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਮਤੀ ਈਸ਼ਾ ਕਾਲੀਆ, ਅਤੇ ਐਸ.ਪੀ.ਐੱਚ. ਸ. ਜਸਵਿੰਦਰ ਸਿੰਘ ਵੱਲੋਂ ਪ੍ਰੇਡ ਦਾ ਨਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਇਸ ਮੌਕੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਪੀ. ਟੀ. ਸ਼ੋਅ, ਸਭਿਆਚਾਰਕ ਅਤੇ ਦੇਸ਼-ਭਗਤੀ ਨਾਲ ਸਬੰਧਤ ਕੋਰੋਗ੍ਰਾਫੀਆਂ, ਗਿੱਧਾ ਅਤੇ ਭੰਗਡ਼ਾ ਪੇਸ਼ ਕੀਤਾ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋਡ਼ੀਂਦੇ ਆਦੇਸ਼ ਦਿੱਤੇ।
ਫੁੱਲ ਡਰੈਸ ਰਿਹਰਸਲ ਦੌਰਾਨ ਪੰਜਾਬ ਪੁਲਸ, ਪੰਜਾਬ ਹੋਮ ਗਾਰਡ, ਐਨ. ਸੀ. ਸੀ., ਸਕਾਊਟ ਐਂਡ ਗਾਇਡ ਅਤੇ ਆਰਮੀ ਬੈਂਡ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪਰੇਡ 'ਚ ਹਿੱਸਾ ਲਿਆ। ਇਸ ਸਭਿਆਚਾਰਕ ਸਮਾਗਮ ਦੌਰਾਨ ਸ.ਸ.ਸ.ਸ. ਫਾਜ਼ਿਲਕਾ (ਲਡ਼ਕੇ ਅਤੇ ਲਡ਼ਕੀਆਂ), ਸ.ਸ.ਸ.ਸ. ਕਰਨੀਖੇਡ਼ਾ, ਸ.ਹ.ਸ. ਮੌਜਮ ਅਤੇ ਡੀ.ਏ.ਵੀ. ਸ.ਸ.ਸ. ਫਾਜ਼ਲਿਕਾ ਦੇ ਵਿਦਿਆਰਥੀਆਂ ਵੱਲੋਂ ਪੀ.ਟੀ.ਸ਼ੋਅ ਪੇਸ਼ ਕੀਤਾ । ਇਸ ਤੋਂ ਬਾਅਦ ਹੋਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਸ.ਕੰ.ਸ.ਸ. ਫਾਜ਼ਲਿਕਾ, ਜੀ.ਏ.ਵੀ. ਆਦਰਸ਼ ਵਿਦਿਆਲਿਆ ਚੁਵਾਡ਼ਆਿ ਵਾਲੀ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਸੌਂਗ (ਸਾਰੇ ਜਹਾਂ ਸੇ ਅੱਛਾ) ਅਤੇ ਸਵੱਛ ਭਾਰਤ ਦੀ ਗੱਲ ਕੀਤੀ ਅਤੇ ਡੀ.ਸੀ.ਡੀ.ਏ.ਵੀ. ਸਕੂਲ ਦੇ ਲਡ਼ਕਿਆਂ ਵੱਲੋਂ ਭੰਗਡ਼ਾ ਪੇਸ਼ ਕੀਤਾ ਗਿਆ।
ਰਿਹਰਸ ਉਪਰੰਤ ਸਹਾਇਕ ਕਮਿਸ਼ਨਰ (ਜ) ਸ੍ਰੀ ਜਗਦੀਪ ਸਹਗਿਲ ਵੱਲੋਂ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹਰ ਅਧਿਕਾਰੀਆਂ ਵੱਲੋਂ ਉਸ ਨੂੰ ਸੌਂਪੀ ਗਈ ਜਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ। ਉਨ੍ਹਾਂ ਰਿਹਰਸ ਦੌਰਾਨ ਸਭਿਆਚਾਰਕ ਪ੍ਰੋਗਰਾਮ 'ਚ ਪਾਈਆਂ ਛੋਟੀਆਂ-ਮੋਟੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਸਬੰਧਤ ਇੰਚਾਰਜਾਂ ਨੂੰ ਲੋਡ਼ੀਂਦੇ ਆਦੇਸ਼ ਦਿੱਤੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਸਹਿਗਲ ਨੇ ਦੱਸਿਆ ਕਿ 15 ਅਗਸਤ ਮੌਕੇ ਰਾਸ਼ਟਰੀ ਝੰਡਾ ਲਹਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਨਿਭਾਈ ਜਾਵੇਗੀ। ਆਜ਼ਾਦੀ ਦਿਵਸ ਮੌਕੇ ਆਜ਼ਾਦੀ ਘੁਲਾਟੀਆਂ ਤੇ ਕਾਰਗਲਿ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀਆਂ ਦਿਖਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਹਾਇਕ ਕਮਿਸ਼ਨਰ ਸ੍ਰੀ ਰਣਦੀਪ ਸਿੰਘ ਹੀਰ, ਜ਼ਲ੍ਹਾ ਵਕਾਸ ਤੇ ਪੰਚਾਇਤ ਅਫਸਰ ਸ੍ਰੀ ਅਰੁਣ ਜਿੰੰਦਲ, ਤਹਸੀਲਦਾਰ ਸ. ਦਰਸ਼ਨ ਸਿੰਘ, ਕਾਰਜਕਾਰੀ ਇੰਜੀਨੀਅਰ ਸ੍ਰੀ ਰਵਿੰਦਰ ਕੁਮਾਰ, ਜ਼ਲ੍ਹਾ ਟਰਾਂਸਪੋਰਟ ਅਫਸਰ ਸ. ਗੁਰਚਰਨ ਸਿੰਘ ਸੰਧੂ, ਜ਼ਲ੍ਹਾ ਸਿੱਖਿਆ ਅਫਸਰ ਸ੍ਰੀ ਓਮ ਪ੍ਰਕਾਸ਼ ਜੈਨ, ਇੰਚਾਰਜ ਸੱਭਆਿਚਾਰਕ ਪ੍ਰੋਗਰਾਮ ਸ. ਪੰਮੀ ਸਿੰਘ ਆਦਿ ਹਾਜ਼ਰ ਸਨ।
15 ਅਗਸਤ ਦੀਆਂ ਤਿਆਰੀਆਂ ਮੁਕੰਮਲ, ਗੁਰੂਗੋਬਿੰਦ ਸਿੰਘ ਸਟੇਡੀਅਮ 'ਚ ਕਰਵਾਈ ਗਈ ਆਖਰੀ ਰਿਹਰਸਲ (pics)
NEXT STORY