ਰਾਜਪੁਰਾ (ਹਰਵਿੰਦਰ, ਚਾਵਲਾ) - ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਆਖਰੀ ਖਾਹਸ਼ ਅਨੁਸਾਰ ਉਨ੍ਹਾਂ ਦੀ ਦੇਹ ਨੂੰ ਪੰਜਾਬ ਦੇ 3 ਤੀਰਥਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਲਿਆਉਣ ਨੂੰ ਲੈ ਕੇ 4 ਦਿਨ ਪਹਿਲਾਂ ਵੀ ਸ਼ੰਭੂ ਬਾਰਡਰ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਸੀ। ਜ਼ਿਲੇ ਭਰ ਦੇ ਉੱਚ ਅਫਸਰ ਮੌਕੇ 'ਤੇ ਪਹੁੰਚੇ ਹੋਏ ਸਨ। ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸਸਕਾਰ ਹਰਿਆਣਾ ਵਿਚ ਹੋ ਗਿਆ ਸੀ। ਹੁਣ ਉਨ੍ਹਾਂ ਦੇ ਫੁੱਲ (ਅਸਥੀਆਂ) ਨੂੰ ਪੰਜਾਬ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਵਿਚ ਜਲ-ਪ੍ਰਵਾਹ ਕਰਨ ਲਈ ਲੈ ਕੇ ਆਉਣ ਕਾਰਨ ਫਿਰ ਪੁਲਸ ਨੂੰ ਕਾਫੀ ਗਿਣਤੀ ਵਿਚ ਸ਼ੰਭੂ ਬਾਰਡਰ 'ਤੇ ਪਹੁੰਚਣਾ ਪਿਆ। ਇਸ ਤੋਂ ਇਲਾਵਾ ਰਾਜਪੁਰਾ ਦੇ ਗਗਨ ਚੌਕ ਤੇ ਬਾਈਪਾਸ 'ਤੇ ਵੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਸੀ।
ਦੱਸਣਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਪਿਛਲੇ 4-5 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ। ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਜੇਲਾਂ ਵਿਚ ਸਜ਼ਾ ਕੱਟ ਰਹੇ ਸਿੰਘਾਂ ਦੀ ਰਿਹਾਈ ਜੂਝ ਰਹੇ ਸਨ।ਉਨ੍ਹਾਂ ਦੀ ਆਖਰੀ ਇੱਛਾ ਅਨੁਸਾਰ ਅਸਥੀਆਂ ਨੂੰ ਜਲ-ਪ੍ਰਵਾਹ ਕਰਨ ਤੇ ਦਰਸ਼ਨਾਂ ਲਈ ਪੰਜਾਬ ਲੈ ਕੇ ਆਉਣ ਕਾਰਨ ਪੁਲਸ ਨੇ ਸ਼ੰਭੂ ਬੈਰੀਅਰ ਤੋਂ ਲੈ ਕੇ ਸਰਹਿੰਦ ਤੱਕ ਪੂਰੀ ਤਰ੍ਹਾਂ ਚੌਕਸੀ ਰੱਖੀ ਹੋਈ ਸੀ।ਇਸ ਮੌਕੇ ਡੀ. ਐੈੱਸ. ਪੀ. ਚੰਦ ਸਿੰਘ, ਡੀ. ਐੈੱਸ. ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪੈਂਥੇ, ਸ਼ੰਭੂ ਥਾਣਾ ਦੇ ਐੈੱਸ. ਐੈੱਚ. ਓ. ਇੰਸ. ਕੁਲਵਿੰਦਰ ਸਿੰਘ, ਥਾਣਾ ਸਿਟੀ ਦੇ ਐੈੱਸ. ਐੈੱਚ. ਓ. ਇੰਸ. ਗੁਰਚਰਨ ਸਿੰਘ, ਇੰਸ. ਗੁਰਵਿੰਦਰ ਸਿੰਘ ਬੱਲ, ਟਰੈਫਿਕ ਇੰਚਾਰਜ ਏ. ਐੈੱਸ. ਆਈ. ਮਹਿੰਗਾ ਸਿੰਘ, ਐੈੱਸ. ਆਈ. ਸੋਹਣ ਸਿੰਘ, ਏ. ਐੈੱਸ. ਆਈ. ਜੋਗਿੰਦਰ ਸਿੰਘ, ਏ. ਐੈੱਸ. ਆਈ. ਮਨਜੀਤ ਸਿੰਘ, ਏ. ਐੈੱਸ. ਆਈ. ਪ੍ਰਕਾਸ਼ ਮਸੀਹ, ਏ. ਐੈੱਸ. ਆਈ. ਦਵਿੰਦਰ ਸਿੰਘ ਤੇ ਹੌਲਦਾਰ ਤਰਸੇਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।
ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ 5 ਗ੍ਰਿਫਤਾਰ
NEXT STORY