ਪਟਿਆਲਾ (ਬਲਜਿੰਦਰ, ਜੋਸਨ) - ਦਲਿਤ ਸੰਗਠਨਾਂ ਦੇ ਭਾਰਤ ਬੰਦ ਨੂੰ ਲੈ ਕੇ ਪਟਿਆਲਾ ਵਿਚ ਪੈਰਾ ਮਿਲਟਰੀ ਫੋਰਸ ਤੇ ਕਮਾਂਡੋ ਤਾਇਨਾਤ ਕਰ ਦਿੱਤੀ ਹੈ। ਦੂਜੇ ਪਾਸੇ ਪੁਲਸ ਨੇ ਸ਼ਾਂਤੀ ਕਾਇਮ ਰੱਖਣ ਲਈ ਪੈਰਾ ਮਿਲਟਰੀ ਫੋਰਸ ਸਮੇਤ ਫਲੈਗ ਮਾਰਚ ਕੱਢਿਆ। ਪੈਰਾ ਮਿਲਟਰੀ ਫੋਰਸ ਦੀ ਇਕ ਕੰਪਨੀ ਪਟਿਆਲਾ ਵੀ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਪੁਲਸ ਨੇ ਕਮਾਂਡੋ ਤੇ ਪੀ. ਏ. ਪੀ. ਫੋਰਸ ਵੀ ਤਾਇਨਾਤ ਕਰਵਾ ਦਿੱਤੀ ਹੈ। ਅੱਜ ਪੁਲਸ ਨੇ ਸ਼ਹਿਰ ਵਿਚ ਭਾਰਤ ਬੰਦ ਤੋਂ ਦੋ ਦਿਨ ਪਹਿਲਾਂ ਫਲੈਗ ਮਾਰਚ ਕੱਢਿਆ ਜਿਸ ਵਿਚ ਪੈਰਾ ਮਿਲਟਰੀ ਫੋਰਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਟਿਆਲਾ ਪੁਲਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਸਨ।
ਫਲੈਗ ਮਾਰਚ ਦੀ ਅਗਵਾਈ ਐੱਸ. ਐਚ. ਓ. ਕੋਤਵਾਲੀ ਇੰਸਪੈਕਟਰ ਰਾਹੁਲ ਕੌਸ਼ਲ, ਐੱਸ. ਐੱਚ. ਓ. ਡਵੀਜ਼ਨ ਨੰ. 2 ਸੁਰਿੰਦਰ ਭੱਲਾ, ਐੱਸ. ਐੱਚ. ਓ. ਅਨਾਜ ਮੰਡੀ ਹੈਰੀ ਬੋਪਾਰਾਏ, ਐੱਸ. ਐੱਚ. ਓ. ਲਾਹੌਰੀ ਗੇਟ ਜਾਨਪਾਲ ਸਿੰਘ, ਐੱਸ. ਐੱਚ. ਓ. ਤ੍ਰਿਪੜੀ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ। ਫਲੈਗ ਮਾਰਚ ਪੁਲਸ ਲਾਈਨ ਤੋਂ ਸ਼ੁਰੂ ਹੋ ਕੇ ਤ੍ਰਿਪੜੀ, ਅਨਾਜ ਮੰਡੀ, ਬੱਸ ਸਟੈਂਡ, ਪੂਜਾ ਸਵੀਟਸ, ਅਨਾਰਦਾਨਾ ਚੌਕ, ਰਾਘੋਮਾਜਰਾ, ਧਰਮਪੁਰਾ ਬਾਜ਼ਾਰ, ਮਹਿੰਦਰਾ ਕਾਲਜ, ਸਨੌਰੀ ਅੱਡਾ, ਰੋੜੀ ਕੁੱਟ ਮੁਹੱਲਾ ਤੋਂ ਹੁੰਦੇ ਹੋਏ ਫਿਰ ਤੋਂ ਪੁਲਸ ਲਾਈਨ ਵਿਚ ਖਤਮ ਹੋਇਆ। ਜਿਥੇ ਦਲਿਤ ਸੰਗਠਨਾਂ ਵਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦੀ ਵਿਆਪਕ ਤਿਆਰੀ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਪੁਲਸ ਨੇ ਵੀ ਪੂਰੀ ਤਿਆਰੀ ਕਰ ਲਈ ਹੈ।
ਫੋਨ ਖੋਹਣ ਵਾਲੇ 3 ਗ੍ਰਿਫ਼ਤਾਰ
NEXT STORY