ਨੈਸ਼ਨਲ ਡੈਸਕ- ਜਦੋਂ ਜਗਦੀਪ ਧਨਖੜ ਆਪਣੇ ਜਾਨਸ਼ੀਨ ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਦੇ ਸਹੁੰ ਚੁੱਕ ਸਮਾਗਮ ਲਈ ਰਾਸ਼ਟਰਪਤੀ ਭਵਨ ਪਹੁੰਚੇ ਸਨ ਤਾਂ ਉਹ ਬਿਲਕੁਲ ਵੀ ਪਿੱਛੇ ਹਟਣ ਵਾਲੇ ਵਿਅਕਤੀ ਵਾਂਗ ਨਹੀਂ ਜਾਪਦੇ ਸਨ।
ਹਸਮੁੱਖ ਸੁਭਾਅ ਵਾਲੇ, ਮੁਸਕਰਾਉਂਦੇ ਹੋਏ ਤੇ ਬੇਫਿਕਰ ਹੋ ਕੇ ਉਹ ਇੰਝ ਗੱਲਾਂ ਕਰ ਰਹੇ ਸਨ ਜਿਵੇਂ ਕੁਝ ਹੋਇਆ ਹੀ ਨਹੀਂ। ਸਾਬਕਾ ਉਪ-ਰਾਸ਼ਟਰਪਤੀ ਧਨਖੜ ਸਮਾਰੋਹ ਦੇ ‘ਸਰਪ੍ਰਾਈਜ਼ ਸ਼ੋਅ ਸਟਾਪਰ’ ਸਨ। ਜਗਦੀਪ ਧਨਖੜ ਨੇ 21 ਜੁਲਾਈ ਨੂੰ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ ਅਗਸਤ 2027 ’ਚ ਖਤਮ ਹੋਣਾ ਸੀ।
ਉਨ੍ਹਾਂ ‘ਸਿਹਤ ਦੇ ਕਾਰਨਾਂ’ ਦਾ ਹਵਾਲਾ ਦਿੱਤਾ ਸੀ ਪਰ ਸਿਅਾਸੀ ਦਬਾਅ ਬਾਰੇ ਕਿਆਸਅਰਾਈਆਂ ਕਦੇ ਨਹੀਂ ਰੁਕੀਆਂ। ਉਨ੍ਹਾਂ ਦੀ 53 ਦਿਨਾਂ ਦੀ ਗੈਰਹਾਜ਼ਰੀ ਨੇ ਭੇਦ ਨੂੰ ਹੋਰ ਵੀ ਡੂੰਘਾ ਕਰ ਦਿੱਤਾ। ਕਪਿਲ ਸਿੱਬਲ ਨੇ ਤਾਂ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਦੀ ਧਮਕੀ ਵੀ ਦਿੱਤੀ ਸੀ।
ਹੁਣ ਜਗਦੀਪ ਧਨਖੜ ਆਪਣੇ ਪੁਰਾਣੇ ਅੰਦਾਜ਼ ’ਚ ਵਾਪਸ ਆ ਗਏ ਹਨ। ਉਹ ਸ਼ਿਸ਼ਟਾਚਾਰ ਦਾ ਵਟਾਂਦਰਾ ਕਰਦੇ ਹਨ, ਚਾਹ ਪੀਂਦੇ ਹੋਏ ਆਪਣੇ ਸਹਾਇਕ ਨੂੰ ਉਨ੍ਹਾਂ ਸੰਸਦ ਮੈਂਬਰਾਂ ਦੇ ਨਾਂ ਨੋਟ ਕਰਨ ਲਈ ਕਹਿੰਦੇ ਹਨ ਜੋ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।
ਸਿਰਫ ਇਕ ਹੀ ਚੀਜ਼ ਗਾਇਬ ਹੈ ਤੇ ਉਹ ਹੈ ਉਨ੍ਹਾਂ ਦੀ ਗੱਲਬਾਤ ਕਰਨ ਦੀ ਭਾਸ਼ਾ। ਧਨਖੜ ਆਪਣੇ ਅਸਤੀਫ਼ੇ ਦੇ ਅਸਲ ਕਾਰਨ ਬਾਰੇ ਚੁੱਪ ਹਨ। ਉਨ੍ਹਾਂ ਨੂੰ ਦਿੱਲੀ ਦੇ ਲੁਟੀਅਨਜ਼ ਖੇਤਰ ’ਚ ਟਾਈਪ-8 ਦਾ ਇਕ ਬੰਗਲਾ ਅਲਾਟ ਕੀਤਾ ਗਿਆ ਹੈ।
16 ਦਸੰਬਰ ਨੂੰ ਉਹ ਇੰਡੀਆ ਹੈਬੀਟੇਟ ਸੈਂਟਰ ਵਿਖੇ ਲੇਖਕ ਤੇ ਜਵਾਈ ਕਾਰਤੀਕੇਯ ਵਾਜਪਾਈ ਦੀ ਕਿਤਾਬ ਨੂੰ ਲਾਂਚ ਕਰਨ ਲਈ ਹੋਏ ਸਮਾਗਮ ’ਚ ਜਨਤਕ ਤੌਰ ’ਤੇ ਵਿਖਾਈ ਦਿੱਤੇ। ਉਹ ਮੁਰਲੀ ਮਨੋਹਰ ਜੋਸ਼ੀ ਤੇ ਡਾ. ਕਰਨ ਸਿੰਘ ਵਰਗੇ ਹੋਰ ਪਤਵੰਤਿਆਂ ਨਾਲ ਮੌਜੂਦ ਸਨ।
ਦਿਲਚਸਪ ਗੱਲ ਇਹ ਹੈ ਕਿ ‘ਸਰਚ ਰਿਜ਼ਲਟ’ ਵਿਚ ਇਹ ਜ਼ਿਕਰ ਨਹੀਂ ਹੈ ਕਿ ਉਨ੍ਹਾਂ ਨੇ ਆਪਣੇ ਜਵਾਈ ਦੀ ਕਿਤਾਬ ਰਿਲੀਜ਼ ਕੀਤੀ ਸੀ, ਸਗੋਂ ਇਹ ਹੈ ਕਿ ਧਨਖੜ ਕਾਰਤੀਕੇਯ ਵਾਜਪਾਈ ਦੀ ਕਿਤਾਬ ਨੂੰ ਰਿਲੀਜ਼ ਕਰਨ ਵਾਲੇ ਸਮਾਰੋਹ ’ਚ ਮੌਜੂਦ ਸਨ।
ਦਿਲਚਸਪ ਗੱਲ ਇਹ ਹੈ ਕਿ ਜਗਦੀਪ ਧਨਖੜ ਦੇ ਜਵਾਈ ਸੁਪਰੀਮ ਕੋਰਟ ਦੇ ਵਕੀਲ ਹਨ ਤੇ ਗੁਰੂਗ੍ਰਾਮ ’ਚ ਰਹਿੰਦੇ ਹਨ। ਉਨ੍ਹਾਂ ਦਰਸ਼ਨ ਅਤੇ ਧਰਮ ’ਤੇ ਇਹ ਕਿਤਾਬ ਲਿਖੀ ਹੈ। ਅਜੇ ਧਨਖੜ ਖ਼ਬਰਾਂ ’ਚ ਰਹਿਣਗੇ।
ਭਾਜਪਾ ਵਿਧਾਇਕ ਨੇ 5 ਸਾਲਾਂ ਬਾਅਦ ਕਟਵਾਏ ਵਾਲ, ਵਜ੍ਹਾ ਕਰ ਦੇਵੇਗੀ ਹੈਰਾਨ
NEXT STORY