ਜ਼ੀਰਕਪੁਰ (ਜੁਨੇਜਾ) : ਢਕੋਲੀ ਪੁਲਸ ਨੇ ਜੂਆ ਖੇਡਣ ਵਾਲੇ ਗਿਰੋਹ ਦਾ ਖ਼ੁਲਾਸਾ ਕੀਤਾ ਹੈ। ਐੱਸ. ਐੱਚ. ਓ. ਕਮ ਟ੍ਰੇਨੀ ਡੀ. ਐੱਸ. ਪੀ. ਪ੍ਰੀਤਕੰਵਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ 3 ਲੈਪਟਾਪ ਤੇ 20 ਮੋਬਾਇਲ ਮਿਲੇ ਹਨ, ਜਿਨ੍ਹਾਂ ਦੀ ਵਰਤੋਂ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ।
ਪ੍ਰੀਤਕੰਵਰ ਸਿੰਘ ਅਨੁਸਾਰ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਟੀਮ ਨਾਲ ਛਾਪਾ ਮਾਰਿਆ ਤੇ ਮੌਕੇ ’ਤੇ ਜੂਆ ਖੇਡਣ ਵਾਲੇ ਗਿਰੋਹ ਨੂੰ ਫੜ੍ਹ ਲਿਆ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਲਾਕੇ ’ਚ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਜਾਬ ਵਿਚ ਫਿਰ ਵੱਡੀ ਵਾਰਦਾਤ, ਮਾਮੂਲੀ ਤਕਰਾਰ ਤੋਂ ਬਾਅਦ ਕਈ ਗੋਲ਼ੀਆਂ ਮਾਰ ਕੇ ਕਤਲ
NEXT STORY