ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਥਾਣਾ ਅਧੀਨ ਪੈਂਦੇ ਪਿੰਡ ਸ਼ਤਾਬਗੜ੍ਹ ਵਿਖੇ ਇੱਕ 18 ਸਾਲਾ ਕੁੜੀ ਨੂੰ ਨਸ਼ੀਲੀ ਚੀਜ਼ ਖੁਆ ਕੇ 3 ਨੌਜਵਾਨਾਂ ਵੱਲੋਂ ਖੇਤਾਂ ਵਿਚ ਉਸ ਨਾਲ ਸਮੂਹਿਕ ਜ਼ਬਰ-ਜ਼ਿਨਾਹ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਕੁੜੀ ਦੀ ਹਾਲਤ ਵਿਗੜ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਕੁੜੀ ਦੀ ਮਾਂ ਗੁਰਮੀਤ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਿਹਨਤ-ਮਜ਼ਦੂਰੀ ਕਰਦੀ ਹੈ ਅਤੇ ਆਪਣੀ ਧੀ ਨਾਲ ਐਤਵਾਰ ਸ਼ਾਮ 4.30 ਵਜੇ ਖੇਤਾਂ ’ਚੋਂ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਗਈ ਸੀ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਰੋਕੀਆਂ ਜਾਣਗੀਆਂ 'ਟਰੇਨਾਂ', ਰੇਲ ਅਧਿਕਾਰੀਆਂ ਨੇ ਵਧਾਈ ਸੁਰੱਖਿਆ
ਬਿਆਨਕਰਤਾ ਅਨੁਸਾਰ ਉਸ ਨੇ ਆਪਣੀ ਧੀ ਨੂੰ ਹਰੇ ਚਾਰੇ ਦੀ ਇੱਕ ਪੰਡ ਵੱਢ ਕੇ ਘਰ ਭੇਜ ਦਿੱਤਾ। ਜਦੋਂ ਕੁੱਝ ਸਮੇਂ ਬਾਅਦ ਉਹ ਵੀ ਘਰ ਵਾਪਸ ਜਾ ਰਹੀ ਸੀ ਤਾਂ ਰਾਹ ਵਿਚ ਉਸ ਨੇ ਆਪਣੀ ਧੀ ਨੂੰ ਖੇਤਾਂ ’ਚ ਬੇਹੋਸ਼ੀ ਦੀ ਹਾਲਤ ’ਚ ਦੇਖਿਆ। ਕੁੜੀ ਦੀ ਹਾਲਤ ਦੇਖ ਉਸ ਨੇ ਆਪਣੇ ਪਤੀ ਨੂੰ ਬੁਲਾਇਆ, ਜਿਸ ਦੀ ਮਦਦ ਨਾਲ ਉਹ ਆਪਣੀ ਧੀ ਨੂੰ ਘਰ ਲੈ ਆਏ ਅਤੇ ਫਿਰ ਇਲਾਜ ਲਈ ਉਸ ਨੂੰ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਪਹਿਲ ਦੇ ਆਧਾਰ 'ਤੇ 13 ਵਾਅਦੇ ਪੂਰੇ ਕਰਨ ਦੀ ਕੀਤੀ ਮੰਗ
ਇੱਥੇ ਜਦੋਂ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਖੇਤਾਂ ’ਚ ਇਕੱਲੀ ਸੀ ਤਾਂ ਉਸ ਕੋਲ 3 ਨੌਜਵਾਨ ਆਏ, ਜਿਨ੍ਹਾਂ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖੁਆ ਦਿੱਤੀ ਅਤੇ ਫਿਰ ਉਸ ਨਾਲ ਵਾਰੀ-ਵਾਰੀ ਸਮੂਹਿਕ ਜਬਰ-ਜ਼ਿਨਾਹ ਕੀਤਾ। ਦਵਾਈ ’ਚ ਨਸ਼ਾ ਹੋਣ ਕਾਰਨ ਕੁੜੀ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਈ। ਫਿਲਹਾਲ ਪੀੜਤ ਕੁੜੀ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਵੱਡੇ ਐਲਾਨ, BSF ਮੁੱਦੇ 'ਤੇ ਵਿਸ਼ੇਸ਼ ਇਜਲਾਸ ਸੱਦਣ ਦੀ ਆਖੀ ਕਹੀ
ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਗੈਂਗਰੇਪ ਦੇ ਕਥਿਤ ਦੋਸ਼ ਹੇਠ ਉਕਤ ਤਿੰਨੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ’ਚੋਂ ਇੱਕ ਨਾਬਾਲਗ ਹੈ ਅਤੇ ਉਸ ਦੀ ਉਮਰ ਕਰੀਬ 15-16 ਸਾਲ ਹੈ। ਮਾਛੀਵਾੜਾ ਪੁਲਸ ਵੱਲੋਂ ਇਸ ਸਬੰਧੀ ਬੇਸ਼ੱਕ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਸਬੰਧੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ’ਚ ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਨੇ ਰੇਲਵੇ ਟਰੈਕ ’ਤੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
NEXT STORY