ਫਰੀਦਕੋਟ (ਜਗਤਾਰ ਦੁਸਾਂਝ) : ਬਹੁਚਰਚਿਤ ਪੱਪੂ ਕੋਚਰ ਕਤਲ ਮਾਮਲੇ ਦੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੇਮਾ ਗਰੁੱਪ ਦੇ ਦੋ ਗੈਂਗਸਟਰਾਂ ਨੂੰ ਫਰੀਦਕੋਟ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਕੋਲੋਂ ਇਕ ਦੇਸੀ ਕੱਟਾ, 2 ਜ਼ਿੰਦਾ ਕਾਰਤੂਸ, 10 ਹਜ਼ਾਰ ਦੀ ਨਕਦੀ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਸ ਮੁਤਾਬਕ ਇਹ ਦੋਵੇਂ ਗੈਂਗਸਟਰ ਕੋਟਕਪੂਰਾ 'ਚ ਫਿਰੌਤੀ ਦੀ ਰਕਮ ਲੈਣ ਆਏ ਸਨ ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹਲਕਾ ਜੈਤੋ ਵਿਖੇ ਪੱਪੂ ਕੋਚਰ ਨਾਂ ਦੇ ਸ਼ੈਲਰ ਮਾਲਕ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਗੈਂਗਸਟਰ ਹਰਸਿਮਰਨ ਉਰਫ ਸੇਮਾ ਬਹਿਬਲ ਨੇ ਫੇਸਬੁਕ 'ਤੇ ਸਟੇਟਸ ਪਾ ਕੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਸੀ। ਫਿਲਹਾਲ ਪੁਲਸ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਅੰਤਰਰਾਸ਼ਟਰੀ ਸਰਹੱਦ 'ਤੇ ਰੀਟ੍ਰੀਟ ਸੈਰਾਮਨੀ ਦਾ ਸਮਾਂ ਬਦਲਿਆ
NEXT STORY