ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਪੁਲਸ ਦੀ ਹਿਰਾਸਤ ’ਚ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਨੂੰ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਫੜਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਸਪੈਸ਼ਲ ਸੈੱਲ ਦੀਆਂ 5 ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੀਨੂੰ ਤੋਂ ਸਪੈਸ਼ਲ ਸੈੱਲ ਨੇ 5 ਹੈਂਡ ਗ੍ਰਨੇਡ ਅਤੇ 2 ਸੈੱਮੀ ਆਟੋਮੈਟਿਕ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ। ਉਹ ਅਜਰਬੇਜਾਨ ਵਿਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਸੀ ਜਿਮ ਟ੍ਰੇਨਰ ਕੁੜੀ, ਜਦੋਂ ਘਰ ਜਾ ਕੇ ਇਸ ਹਾਲਤ ’ਚ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਦੱਸਿਆ ਜਾ ਰਿਹਾ ਹੈ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਅਜਮੇਰ ਵਿਚ ਸਪੈਸ਼ਲ ਸੈੱਲ ਦੀ ਟੀਮ ਨੇ ਛਾਪਾ ਮਾਰ ਕੇ ਗੈਂਗਸਟਰ ਟੀਨੂੰ ਨੂੰ ਦਬੋਚ ਲਿਆ ਹੈ। ਟੀਨੂੰ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਲਾਰੈਂਸ ਬਿਸ਼ਨੋਈ ਦਾ ਖਾਸਮਖਾਸ ਟੀਨੂੰ ਏ-ਕੈਟਾਗਿਰੀ ਦਾ ਗੈਂਗਸਟਰ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਟੀਨੂੰ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਟੀਨੂੰ ਦੀ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੇ ਖੁਲਾਸਾ ਕੀਤਾ ਸੀ ਕਿ ਦੋਸ਼ੀ ਟੀਨੂੰ ਕੋਲ ਲਗਭਗ 10 ਲੱਖ ਰੁਪਏ ਦਾ ਕੈਸ਼ ਸੀ।
ਇਹ ਵੀ ਪੜ੍ਹੋ : ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਕਾਫਲੇ ਨਾਲ ਵਾਪਰ ਜਾਣੀ ਸੀ ਅਣਹੋਣੀ, ਟਲਿਆ ਵੱਡਾ ਹਾਦਸਾ
ਦੱਸਣਯੋਗ ਹੈ ਕਿ ਟੀਨੂੰ ਦੋ ਅਕਤੂਬਰ ਨੂੰ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ। ਇਸ ਵਿਚ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਸੀ। ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਦੋ ਅਕਤੂਬਰ ਨੂੰ ਮਾਨਸਾ ਸੀ. ਆਈ. ਏ. ਸਟਾਫ ਇੰਚਾਰਜ ਦੀਪਕ ਟੀਨੂੰ ਨੂੰ ਰਾਤ ਲਗਭਗ 11 ਵਜੇ ਮਾਨਸਾ ਤੋਂ ਲਗਭਗ 25 ਕਿਲੋਮੀਟਰ ਦੂਰ ਝੂਨੀਰ ਲੈ ਕੇ ਆਇਆ ਸੀ। ਉਸ ਨੂੰ ਇਕ ਪ੍ਰਾਈਵੇਟ ਗੱਡੀ ਵਿਚ ਲਿਆਂਦਾ ਗਿਆ ਸੀ। ਜੋ ਬ੍ਰੇਜਾ ਦੱਸੀ ਜਾ ਰਹੀ ਹੈ। ਚੀਨੂੰ ਦੇ ਨਾਲ ਸਿਰਫ ਸੀ. ਆਈ. ਏ. ਇੰਚਾਰਜ ਹੀ ਸੀ। ਕੋਈ ਦੂਜਾ ਪੁਲਸ ਕਰਮਚਾਰੀ ਜਾਂ ਸਕਿਓਰਿਟੀ ਗਾਰਡ ਨਹੀਂ ਸੀ। ਇਥੇ ਹੀ ਬਸ ਨਹੀਂ, ਟੀਨੂੰ ਨੂੰ ਹੱਥਕੜੀ ਵੀ ਨਹੀਂ ਲਗਾਈ ਗਈ ਸੀ। ਇਸ ਦੌਰਾਨ ਉਹ ਰਾਤ ਲਗਭਗ 11 ਵਜੇ ਆਪਣੀ ਗਰਲਫ੍ਰੈਂਡ ਦੀ ਮਦਦ ਨਾਲ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਨਸਨੀਖੇਜ਼ ਖ਼ੁਲਾਸਾ, ਗੈਂਗਸਟਰ ਮੀਤਾ ਦੇ ਸੱਚ ਨੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਾਮਲਾ ਕੱਪੜਾ ਵਪਾਰੀ ਦੇ ਕਤਲ ਦਾ: ਜ਼ਿਲ੍ਹਾ ਪੁਲਸ ਨੇ 2 ਕਾਰਾਂ, 1 ਪਿਸਤੌਲ ਸਣੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY