ਬਠਿੰਡਾ — ਪੰਜਾਬ ਪੁਲਸ ਨੇ ਸੂਬੇ ਦੇ ਸਭ ਤੋਂ ਵੱਧ ਲੋੜੀਦੇਂ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀਆਂ ਦਾ ਐਨਕਾਊਂਟਰ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਦੇ ਨਾਲ ਹੀ ਮਾਲਵਾ ਖੇਤਰ 'ਚ ਸਰਗਰਮ ਗੈਂਗਸਟਰਾਂ 'ਤੇ ਨਕੇਲ ਕੱਸਣ ਲਈ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ।
ਮਾਰਚ 2016 'ਚ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਪੁਲਸ ਨੇ ਸਿਰਫ ਬਠਿੰਡਾ 'ਚ ਹੀ 8 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਤੇ ਹੁਣ ਤਕ 26 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਾਲਵਾ ਖੇਤਰ ਗੈਂਗਸਟਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ ਹੈ, ਇਹ ਇਸ ਤੱਥ ਤੋਂ ਝਲਕਦਾ ਹੈ ਕਿ ਜ਼ਿਆਦਾਤਰ ਗੈਂਗਸਟਰਾਂ ਦਾ ਐਨਕਾਊਂਟਰ ਜਾਂ ਗ੍ਰਿਫਤਾਰੀ ਮਾਲਵੇ ਦੇ ਖੇਤਰਾਂ 'ਚੋਂ ਹੀ ਹੋਈਆਂ ਹਨ। ਜ਼ਿਆਦਾਤਰ ਮਾਰੇ ਗਏ ਗੈਂਗਸਟਰ ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਤੇ ਮੋਗਾ 'ਚ ਇਹ ਗੈਂਗਸਟਰ ਸਰਗਰਮ ਸਨ।
ਜ਼ਿਕਰਯੋਗ ਹੈ ਕਿ ਦੋ ਨਾਮੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੇ ਪ੍ਰਭਦੀਪ ਸਿੰਘ 15 ਦਸੰਬਰ ਨੂੰ ਪੁਲਸ ਐਨਕਾਊਂਟਰ 'ਚ ਮਾਰੇ ਗਏ ਸਨ ਤੇ ਤਿੰਨ ਹੋਰ ਹਰਵਿੰਦਰ ਸਿੰਘ ਉਰਫ ਭਿੰਦਾ, ਗੁਰਵਿੰਦਰ ਸਿੰਘ ਉਰਫ ਗਿੰਦਾ ਤੇ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜੂਨ 'ਚ ਗੈਂਗਸਟਰ ਕਮਲਜੀਤ ਸਿੰਘ ਉਰਫ ਬੰਟੀ, ਜਸਪ੍ਰੀਤ ਸਿੰਘ ਤੇ ਨਿਸ਼ਾਨ ਸਿੰਘ ਦੇ ਠਿਕਾਣੇ ਹਰਿਆਣਾ ਦੇ ਡੱਬਵਾਲੀ 'ਤੇ ਅਚਾਨਕ ਪੁਲਸ ਦੀ ਰੇਡ ਪੈਣ 'ਤੇ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਨ੍ਹਾਂ ਤੋਂ ਇਲਾਵਾ ਗੈਂਗਸਟਰ ਗੁਰਬਕਸ਼ ਸਿੰਘ ਸਾਹਨੇਵਾਲ, ਜਗਸੀਰ ਸਿੰਘ ਸੀਰਾ ਤੇ ਹਰਸਿਮਰਨਦੀਪ ਸਿੰਘ ਉਰਫ ਸਿੰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਨ੍ਹਾਂ ਗੈਂਗਸਟਰਾਂ ਦੀਆਂ ਸਰਗਰਮੀਆਂ ਸਭ ਤੋਂ ਵੱਧ ਮਾਲਵਾ ਖੇਤਰ ਤੇ ਰਾਜਸਥਾਨ-ਹਰਿਆਣਾ ਦੀਆਂ ਸਰਹੱਦਾ 'ਤੇ ਹੀ ਰਹੀਆਂ ਹਨ।
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਪ੍ਰੈਸ ਕਾਨਫਰੰਸ 'ਚ ਇਹ ਸਪੱਸ਼ਟ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ 'ਚੋਂ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਪੁਲਸ ਨੂੰ ਇੰਨਾ ਗੈਂਗਸ ਦੇ ਖਿਲਾਫ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ। ਡੀ.ਜੀ.ਪੀ. ਵਲੋਂ ਦਿੱਤੇ ਪੇਸ਼ ਕੀਤੇ ਅੰਕੜਿਆਂ ਅਨੁਸਾਰ ਸੂਬੇ 'ਚ 17 ਏ ਕੈਟੇਗਰੀ ਤੇ 21 ਬੀ ਕੈਟੇਗਰੀ ਦੇ ਗੈਂਗਸਟਰ ਐਕਟਿਵ ਸਨ ਤੇ ਹੁਣ ਜਿਨ੍ਹਾਂ 'ਚੋਂ ਏ ਕੈਟੇਗਰੀ 'ਚ 8 ਤੇ ਬੀ ਕੈਟੇਗਰੀ 'ਚ 9 ਗੈਂਗਸਟਰ ਹੀ ਬਾਕੀ ਰਹਿ ਗਏ ਹਨ।
ਐਸ. ਐਮ. ਓ ਨੇ ਪੋਲੀਓ ਬੂੰਦਾ ਪਿਲਾਉਣ ਲਈ ਟੀਮਾਂ ਨੂੰ ਕੀਤਾ ਰਵਾਨਾ
NEXT STORY