ਅੰਮ੍ਰਿਤਸਰ/ਪਟਿਆਲਾ (ਸੰਜੀਵ, ਯੂ. ਐੱਨ. ਆਈ., ਬਲਜਿੰਦਰ) - ਨਵੰਬਰ 2016 ਦੇ ਨਾਭਾ ਜੇਲ ਬ੍ਰੇਕ ਕਾਂਡ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਕੌੜਾ ਨੂੰ ਅੱਜ ਏ. ਟੀ. ਐੱਸ. ਦੀ ਟੀਮ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ, ਜਦਕਿ ਇਸੇ ਕਾਂਡ ਵਿਚ ਸ਼ਾਮਲ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਵਿਚ ਇਕ ਡਕੈਤੀ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਹੈ। ਗੋਪੀ ਤਰਨਤਾਰਨ ਦੇ ਪਿੰਡ ਨਾਗੋਕੇ ਦਾ ਰਹਿਣ ਵਾਲਾ ਹੈ, ਜਿਸ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਚ ਗੋਪੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਓਧਰ ਪੰਜਾਬ ਪੁਲਸ ਨੇ ਰੋਮੀ ਨੂੰ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਦੇ ਜ਼ਰੀਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਬੇਲ ਜੰਪ ਕਰ ਕੇ ਹਾਂਗਕਾਂਗ ਦੌੜ ਗਿਆ ਅਤੇ ਨਾਭਾ ਜੇਲ ਤੋੜ ਕੇ ਦੌੜਨ ਵਾਲੇ 6 ਕੈਦੀਆਂ ਵਿਚ ਸ਼ਾਮਲ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਸੰਪਰਕ ਵਿਚ ਸੀ।
ਵਿੱਕੀ ਗੌਂਡਰ ਦੇ ਸਾਥੀਆਂ ਦੇ ਸੰਪਰਕ 'ਚ ਸੀ ਗੋਪੀ
ਵਰਣਨਯੋਗ ਹੈ ਕਿ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਗੋਪੀ ਕੌੜਾ ਹਾਲ ਹੀ ਵਿਚ ਪੁਲਸ ਐਨਕਾਊਂਟਰ ਦੌਰਾਨ ਮਾਰੇ ਗਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਸ ਦੇ ਮਾਰੇ ਜਾਣ ਉਪਰੰਤ ਹੁਣ ਉਹ ਗੋਪੀ ਗੈਂਗ ਦੇ ਹੋਰਨਾਂ ਮੈਂਬਰਾਂ ਦੇ ਸੰਪਰਕ ਵਿਚ ਸੀ, ਜਿਨ੍ਹਾਂ ਵਿਚ ਹੈਰੀ ਚੱਠਾ ਅਤੇ ਗੋਪੀ ਘਨਸ਼ਾਮਪੁਰੀਆ ਸ਼ਾਮਲ ਹਨ।
3 ਗੈਂਗਸਟਰ ਅਜੇ ਵੀ ਹਨ ਲੋੜੀਂਦੇ
ਨਾਭਾ ਜੇਲ ਬ੍ਰੇਕ ਕਾਂਡ ਦੀ ਯੋਜਨਾ ਵਿਚ ਸ਼ਾਮਲ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ, ਗੁਰਪ੍ਰੀਤ ਸਿੰਘ ਗੋਪੀ ਘਨਸ਼ਾਮਪੁਰੀਆ ਅਤੇ ਸੁਖਮੀਤ ਸਿੰਘ ਅਜੇ ਪੁਲਸ ਦੀ ਪਕੜ ਤੋਂ ਦੂਰ ਹਨ।
ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਕੀਤਾ ਅਗਵਾ
NEXT STORY