ਮਲੋਟ (ਸ਼ਾਮ ਜੁਨੇਜਾ) : 5 ਸਾਲ ਪਹਿਲਾਂ ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਸਰਾਵਾਂ ਬੋਦਲਾਂ ਵਿਖੇ ਕਰ ਦਿੱਤਾ ਹੈ। ਇਸ ਮੌਕੇ ਜਿੱਥੇ ਵੱਖ-ਵੱਖ ਮ੍ਰਿਤਕ ਗੈਗਸਟਰਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ ਉਥੇ ਪੁਲਸ ਨੇ ਚੌਕਸੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰਨ ਵਾਲੇ ਸਰਾਵਾਂ ਬੋਦਲਾਂ ਪਿੰਡ ਨਾਲ ਸਬੰਧਤ ਮਹਿਲ ਸਿੰਘ ਦੀ ਬੀਤੀ ਸ਼ਾਮ ਨੂੰ ਉਸਦੇ ਭਰਾਵਾਂ ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਸ਼ਨਾਖਤ ਕੀਤੀ ਸੀ। ਦੇਰੀ ਹੋਣ ਕਰਕੇ ਅੱਜ ਪੋਸਟ ਮਾਰਟਮ ਹੋਣ ਪਿੱਛੋਂ ਜੀ.ਆਰ.ਪੀ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ : ਪੁਲਸ ਵਿਭਾਗ ਦੇ 47 ਹਜ਼ਾਰ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਨਿਰਦੇਸ਼
ਜਨਵਰੀ 2018 ਵਿੱਚ ਰਾਜਸਥਾਨ ਅਤੇ ਪੰਜਾਬ ਦੀ ਸਰਹੱਦ ਤੇ ਪੁਲਸ ਮੁਕਾਬਲੇ ਵਿਚ ਮਾਰੇ ਗਏ ਵਿੱਕੀ ਗੌਂਡਰ ਦੀਆਂ ਦੋ ਭੈਣਾ ਸਨ ਜਿਹਨਾਂ 'ਚੋਂ ਇਕ ਦਾ ਵਿਆਹ ਹੋ ਚੁੱਕਾ ਹੈ ਜਦ ਕਿ ਛੋਟੀ ਭੈਣ ਡੇਢ ਮਹੀਨਾ ਪਹਿਲਾਂ ਹੀ ਸਟੱਡੀ ਲਈ ਕੈਨੇਡਾ ਗਈ ਹੈ। ਵਿੱਕੀ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਮਹਿਲ ਸਿੰਘ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ ਅਤੇ ਜਿਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਅੰਤਿਮ ਸੰਸਕਾਰ ਵਿੱਚ ਉਹਨਾਂ ਦੇ ਪਿੰਡ ਵਾਸੀ , ਰਿਸ਼ਤੇਦਾਰ, ਸ਼ੇਰਾ ਖੁੱਬਣ ਦੇ ਪਿਤਾ ਜਰਨੈਲ ਸਿੰਘ, ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਅਤੇ ਪ੍ਰੇਮਾ ਲਹੌਰੀਆ ਦੀ ਮਾਤਾ ਅਤੇ ਭਰਾ ਵੀ ਪੁੱਜੇ ਸਨ।
ਵਿੱਕੀ ਨੂੰ ਜਿੰਦਰ ਦੇ ਨਾਮ ਨਾਲ ਬਲਾਉਂਦਾ ਸੀ ਉਸਦਾ ਪਿਤਾ
ਇਹ ਵੀ ਜ਼ਿਕਰਯੋਗ ਹੈ ਕਿ ਪੂਰੇ ਸੂਬੇ 'ਚ ਦਹਿਸ਼ਤ ਦਾ ਸਰਨਾਵਾਂ ਅਤੇ ਪੁਲਸ ਲਈ ਮੁਸ਼ਕਲ ਬਣੇ ਰਹੇ ਗੈਗਸਟਰ ਹਰਜਿੰਦਰ ਸਿੰਘ ਵਿੱਕੀ ਗੌਂਡਰ ਦੀਆਂ ਗਤੀਵਿਧੀਆਂ ਤੋਂ ਉਸਦੇ ਪਿਤਾ ਕਾਫ਼ੀ ਨਾਰਾਜ਼ ਰਹਿੰਦੇ ਸਨ। ਮੈਟ੍ਰਿਕ ਤੱਕ ਪੜ੍ਹੇ ਮਹਿਲ ਸਿੰਘ ਨੂੰ ਉਸ ਤੋਂ ਵੱਡੀਆਂ ਆਸਾਂ ਸਨ ਅਤੇ ਆਰਥਿਕ ਹਾਲਤ ਮਾੜੀ ਹੋਣ ਦੇ ਬਾਵਜੂਦ ਵੀ ਉਸ ਨੂੰ ਸਪੋਰਟਸ ਕਾਲਜ ਜਲੰਧਰ ਪੜ੍ਹਾਇਆ ਸੀ, ਜਿਥੇ ਉਹ ਮਾੜੀ ਸੰਗਤ ਵਿੱਚ ਪੈ ਗਿਆ। ਵਿੱਕੀ ਗੌਂਡਰ ਨੂੰ ਉਸਦਾ ਪਿਤਾ ਮਹਿਲ ਸਿੰਘ ਜਿੰਦਰ ਕਹਿ ਕੇ ਸੰਬੋਧਨ ਕਰਦਾ ਸੀ।
ਵਿਧਾਨ ਸਭਾ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਸਪੀਕਰ ਸੰਧਵਾਂ ਨੇ ਕੀਤਾ ਵੱਡਾ ਦਾਅਵਾ
NEXT STORY