ਝਬਾਲ, (ਨਰਿੰਦਰ)- ਸਰਕਾਰੀ ਐਲੀਮੈਂਟਰੀ ਸਕੂਲ ਬਘਿਆੜੀ 'ਚੋਂ ਚੋਰਾਂ ਵੱਲੋਂ ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਸੀ. ਐੱਚ. ਟੀ. ਪ੍ਰੇਮ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਐਲੀਮੈਂਟਰੀ ਸਕੂਲ ਦੀ ਰਸੋਈ 'ਚੋਂ ਬੱਚਿਆਂ ਲਈ ਮਿਡ-ਡੇ ਮੀਲ ਦਾ ਖਾਣਾ ਬਣਾਉਣ ਲਈ ਵਰਤਿਆ ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਅਸੀਂ ਸਕੂਲ ਪਹੁੰਚੇ ਤਾਂ ਦੇਖਿਆ ਕਿ ਰਸੋਈ ਦਾ ਜਿੰਦਰਾ ਟੁੱਟਾ ਪਿਆ ਤੇ ਉਸ 'ਚੋਂ ਸਾਮਾਨ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਨੇ ਇਸ ਬਾਰੇ ਪਿੰਡ ਦੀ ਸਰਪੰਚ ਕੁਲਵੰਤ ਕੌਰ, ਚੇਅਰਪਰਸਨ ਅਮਰਜੀਤ ਕੌਰ ਨੂੰ ਸੂਚਿਤ ਕਰਕੇ ਥਾਣਾ ਝਬਾਲ ਵਿਖੇ ਇਤਲਾਹ ਦੇ ਦਿੱਤੀ ਹੈ।
ਇਸ ਮੌਕੇ ਸਰਪੰਚ ਕੁਲਵੰਤ ਕੌਰ, ਮਾ. ਰਮਨਬੀਰ ਸਿੰਘ, ਮੈਡਮ ਭੁਪਿੰਦਰ ਕੌਰ, ਰਵਨੀਤ ਕੌਰ, ਰਾਜ ਕੌਰ, ਫੁਲਵਿੰਦਰ ਸਿੰਘ, ਕੈਪਟਨ ਸਿੰਘ, ਪਰਮਜੀਤ ਸਿੰਘ, ਸਤਨਾਮ ਕੌਰ, ਜਸਬੀਰ ਕੌਰ, ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਕਤਲ ਕੇਸ 'ਚ ਭਗੌੜਾ ਕਾਬੂ
NEXT STORY