ਬਠਿੰਡਾ—ਕਈ ਰਾਜਾਂ ਦੀ ਪੁਲਸ ਦੀ ਸਿਰਦਰਦੀ ਦਾ ਕਾਰਨ ਬਣੇ ਗੌਰੂ ਬੱਚਾ ਗੈਂਗ ਦਾ ਗੈਂਗਸਟਰ ਅਰਜੁਨ ਨੂੰ ਬਠਿੰਡਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਹੱਥਿਆਰ ਵੀ ਬਰਾਮਦ ਕੀਤੇ ਗਏ ਹਨ। ਅਰਜੁਨ ਨਾਮ ਦਾ ਇਹ ਗੈਂਗਸਟਰ ਤਕਰੀਬਨ ਇਕ ਸਾਲ ਤੋਂ ਬਠਿੰਡਾ ਦੇ ਦੀਪ ਨਗਰ 'ਚ ਆਪਣਾ ਨਾਮ ਬਦਲ ਕੇ ਰਹਿ ਰਿਹਾ ਸੀ।
ਦੋਸ਼ੀ ਅਰਜੁਨ ਦੀ ਪਛਾਣ ਪੁੱਤਰ ਨਰਿੰਦਰ ਸਿੰਘ ਵਾਸੀ ਲੁਧਿਆਣਾ ਤੋਂ ਹੋਈ ਹੈ। ਜਿਸ ਦਾ ਗੌਰੂ ਬੱਚਾ ਗੈਂਗ ਨਾਲ ਸਬੰਧ ਸੀ। ਦੋਸ਼ੀ ਅਰਜੁਨ ਰਾਜਵੀਰ ਸਿੰਘ ਦੇ ਨਾਮ ਤੋਂ ਬਠਿੰਡਾਂ 'ਚ ਰਹਿ ਰਿਹਾ ਸੀ। ਐੱਸ. ਐੱਸ. ਪੀ ਬਠਿੰਡਾ ਨੇ ਪੁਲਸ ਅਧਿਕਾਰੀਆਂ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਕੀਤਾ। ਦੋਸ਼ੀ ਤੋਂ 32 ਬੋਰ ਦੀ ਪਿਸਤੌਲ, 13 ਜਿੰਦਾ ਕਾਰਤੂਸ ਅਤੇ 2 ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਅਰਜੁਨ ਕਤਲ ਦੇ ਮਾਮਲੇ 'ਚ ਭਗੌੜਾ ਸੀ ਅਤੇ ਉਸਦੇ ਖਿਲਾਫ ਹੋਰ ਵੀ ਕਈ ਅਪਰਾਧ ਜਨਕ ਮਾਮਲੇ ਦਰਜ ਹਨ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਪੁਛਗਿੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਪੰਜਾਬ ਸਰਕਾਰ ਨੇ ਜਲੰਧਰ ਨਿਗਮ ਦੇ 95 ਕਰੋੜ ਰੁਪਏ ਰੋਕੇ
NEXT STORY