ਚੰਡੀਗਡ਼੍ਹ, (ਲਲਨ)- ਚੰਡੀਗਡ਼੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਸੁਪਰ ਫਾਸਟ (12241) ਵਿਚ ਸਾਮਾਨ ਬ੍ਰੇਕ ਐਂਡ ਜੈਨਰੇਟਰ ਕੋਚ ਟ੍ਰਾਇਲ ਬੇਸ ’ਤੇ ਲਾਇਆ ਗਿਆ ਹੈ। ਚੰਡੀਗਡ਼੍ਹ ਦੇ ਸੀਨੀਅਰ ਇਲੈਕਟ੍ਰੀਕਲ ਇੰਜੀਨੀਅਰ ਜਸਬੀਰ ਸਿੰਘ ਨੇ ਦੱਸਿਆ ਕਿ ਸੁਪਰਫਾਸਟ ਤੇ ਸ਼ਤਾਬਦੀ ਵਰਗੀਆਂ ਟਰੇਨਾਂ ਵਿਚ ਬਿਜਲੀ ਸਪਲਾਈ ਲਈ ਇਸ ਤੋਂ ਪਹਿਲਾਂ ਕੋਚ ਦੇ ਅੰਦਰ ਹੀ ਜੈਨਰੇਟਰ ਲਾਏ ਜਾਂਦੇ ਸਨ, ਜਿਸ ਨਾਲ ਸਾਮਾਨ ਰੱਖਣ ਦੀ ਥਾਂ ਘੱਟ ਪੈ ਜਾਂਦੀ ਸੀ। ਉਥੇ ਹੀ ਹੁਣ ਅੰਬਾਲਾ ਮੰਡਲ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਬਣਾਏ ਗਏ ਇਸ ਸਾਮਾਨ ਬ੍ਰੇਕ ਐਂਡ ਜੈਨਰੇਟਰ ਕੋਚ ਦਾ ਟ੍ਰਾਇਲ ਸ਼ੁਰੂ ਕੀਤਾ ਹੈ। ਇਸ ਨਾਲ ਸਾਮਾਨ ਰੱਖਣ ਦੀ ਥਾਂ ਵਧ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਟ੍ਰਾਇਲ ਸਫਲ ਰਿਹਾ ਤਾਂ ਇਸ ਨੂੰ ਹੋਰ ਟਰੇਨਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਜਸਬੀਰ ਸਿੰਘ ਨੇ ਦੱਸਿਆ ਕਿ ਅਕਸਰ ਵੱਖ-ਵੱਖ ਕੋਚਾਂ ਵਿਚ ਜੈਨਰੇਟਰ ਲੱਗਾ ਹੋਣ ਕਰਕੇ ਕਈ ਕੋਚਾਂ ਵਿਚ ਬਿਜਲੀ ਸਪਲਾਈ ਸਬੰਧੀ ਰੁਕਾਵਟ ਰਹਿੰਦੀ ਸੀ ਪਰ ਹੁਣ ਇਕ ਕੋਚ ਲਗੇਜ਼ਮੈਨ-ਕਮ-ਜੈਨਰੇਟਰ ਕਾਰ ਲੱਗਣ ਨਾਲ ਅਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਲਗੇਜ਼ਮੈਨ-ਕਮ-ਜੈਨਰੇਟਰ ਕਾਰ ਲੱਗਣ ਨਾਲ ਹੁਣ ਜੇਕਰ ਕਿਤੇ ਰਸਤੇ ’ਚ ਵੀ ਬਿਜਲੀ ਸਪਲਾਈ ਰੁਕਦੀ ਹੈ ਤਾਂ ਟਰੇਨ ਦੀ ਸਪੀਡ ਵਿਚ ਕੋਈ ਕਮੀ ਨਹੀਂ ਅਾਏਗੀ। ਮੰਡਲ ਬਿਜਲੀ ਇਲੈਕਟ੍ਰੀਕਲ ਇੰਜੀਨੀਅਰ ਈਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਟਰੇਨਾਂ ’ਚ ਦੋ ਜੈਨਰੇਟਰ ਹੁੰਦੇ ਸਨ ਪਰ ਲਗੇਜ਼ਮੈਨ-ਕਮ-ਜੈਨਰੇਟਰ ਕੋਚ ਵਿਚ ਇਕ ਹੀ ਜੈਨਰੇਟਰ ਹੋਵੇਗਾ, ਜੋ ਕਿ ਸਾਰੀ ਟਰੇਨ ਨੂੰ ਬਿਜਲੀ ਦੀ ਸਪਲਾਈ ਮੁਹੱਈਆ ਕਰੇਗਾ।
'ਜਗ ਬਾਣੀ' ਦਾ ਸੁਨਹਿਰੀ ਇਤਿਹਾਸ
NEXT STORY