ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਬੁੱਲ੍ਹੋ੍ਹਵਾਲ ਪੁਲਸ ਨੇ 10ਵੀਂ ਕਲਾਸ 'ਚ ਪੜ੍ਹਨ ਵਾਲੀ ਇਕ ਨਾਬਾਲਗ ਵਿਦਿਆਰਥਣ ਦੀ ਸ਼ਿਕਾਇਤ 'ਤੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ। ਵਿਦਿਆਰਥਣ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਨੂੰ ਅਗਵਾ ਕਰਕੇ ਬੇਹੋਸ਼ ਕੀਤਾ ਸੀ।
ਕੀ ਹੈ ਮਾਮਲਾ : ਬੁੱਲ੍ਹੋਵਾਲ ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਢੋਡੋ ਮਜ਼ਾਰਾ ਪਿੰਡ ਦੀ ਰਹਿਣ ਵਾਲੀ ਵਿਦਿਆਰਥਣ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਹੈ।
ਸ਼ਾਮ ਦੇ 5 ਵਜੇ ਦੇ ਕਰੀਬ ਜਦੋਂ ਉਹ ਆਪਣੇ ਖੇਤਾਂ ਤੋਂ ਵਾਪਸ ਆ ਰਹੀ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੇ ਕਥਿਤ ਤੌਰ 'ਤੇ ਉਸ ਦੀਆਂ ਅੱਖਾਂ ਅਤੇ ਹੱਥ ਬੰਨ੍ਹ ਕੇ ਜ਼ਬਰਦਸਤੀ ਆਪਣੇ ਮੋਟਰਸਾਈਕਲ ਪਿੱਛੇ ਬਿਠਾ ਲਿਆ। ਇਸ ਦੇ ਬਾਅਦ ਦੋਸ਼ੀ ਉਸ ਨੂੰ ਇਕ ਮੋਟਰ 'ਤੇ ਲੈ ਗਏ। ਉਸ ਦੇ ਮੁਤਾਬਕ ਦੋਸ਼ੀਆਂ ਨੇ ਮੋਟਰ 'ਤੇ ਲੈ ਜਾਣ ਉਪਰੰਤ ਉਸ ਦੇ ਮੂੰਹ 'ਚ ਜ਼ਬਰਦਸਤੀ ਕੋਈ ਦਵਾਈ ਪਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ : ਥਾਣਾ ਬੁੱਲ੍ਹੋਵਾਲ 'ਚ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਬਿਕਰਮ ਸਿੰਘ ਨੇ ਦੱਸਿਆ ਕਿ ਪੀੜ੍ਹਤਾ ਦੀ ਸ਼ਿਕਾਇਤ 'ਤੇ ਆਈ. ਪੀ. ਸੀ. ਦੀ ਧਾਰਾ 363, 328, 34 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਉਕਤ ਘਟਨਾ 'ਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ।
ਰਾਸ਼ਟਰੀ ਬਾਲ ਸਿਹਤ 'ਚ 18 ਸਾਲ ਤੱਕ ਦੇ ਬੱਚਿਆਂ ਦਾ ਮੁਫ਼ਤ ਇਲਾਜ ਸ਼ੁਰੂ
NEXT STORY