ਗੁਰਦਾਸਪੁਰ (ਦੀਪਕ) : ਸੋਮਵਾਰ ਨੂੰ ਇਕ ਵਿਆਹੁਤਾ ਲੜਕੀ ਦੀ ਸਿਵਲ ਹਸਪਤਾਲ 'ਚ 20 ਦਿਨ ਪਹਿਲਾਂ ਬੱਚੀ ਨੂੰ ਵੱਡੇ ਆਪਰੇਸ਼ਨ ਨਾਲ ਜਨਮ ਦੇਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਲੜਕੀ ਦਾ ਤਸੱਲੀਬਖ਼ਸ਼ ਇਲਾਜ ਨਾ ਕਰਵਾਉਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਮਾਮਲਾ ਕਾਫੀ ਗੰÎਭੀਰ ਹੋ ਗਿਆ। ਮੌਕੇ 'ਤੇ ਪਹੁੰਚ ਕੇ ਪੁਲਸ ਪਾਰਟੀ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ 174 ਦੀ ਕਾਰਵਾਈ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਵਿਆਹੁਤਾ ਲੜਕੀ ਪੂਨਮ ਪਤਨੀ ਵਰੁਣ ਸੋਢੀ ਦੇ ਪਿਤਾ ਨਰਸਿੰਗ ਲਾਲ ਅਤੇ ਭਰਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਨ੍ਹਾਂ ਦੀ ਲੜਕੀ ਪੂਨਮ ਦਾ ਵਿਆਹ ਲੁਧਿਆਣਾ ਵਾਸੀ ਵਰੁਣ ਸੋਢੀ ਪੁੱਤਰ ਪਵਨ ਸੋਢੀ ਨਾਲ ਹੋਇਆ ਸੀ। 20 ਦਿਨ ਪਹਿਲਾਂ ਲੁਧਿਆਣਾ ਵਿਚ ਉਨ੍ਹਾਂ ਦੀ ਲੜਕੀ ਨੇ ਵੱਡੇ ਆਪਰੇਸ਼ਨ ਨਾਲ ਇਕ ਲੜਕੀ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲੇ ਜਲਦੀ ਹੀ ਉਸ ਦੀ ਹਸਪਤਾਲ ਤੋਂ ਛੁੱਟੀ ਕਰਵਾ ਕੇ ਘਰ ਲੈ ਗਏ ਅਤੇ ਉਸ ਦੀ ਦੇਖਭਾਲ ਨਹੀਂ ਕੀਤੀ ਬਲਕਿ ਆਪਣੇ ਘਰ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਈ ਸੀ। ਪਰ ਬਾਅਦ ਵਿਚ ਸਾਡੀ ਲੜਕੀ ਨੇ ਸਾਨੂੰ ਫੋਨ ਕੀਤਾ ਅਤੇ ਇਸ ਸਬੰਧੀ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਕੋਲੋਂ ਘਰੇਲੂ ਕੰਮ ਕਰਵਾ ਰਹੇ ਹਨ, ਜਿਸ ਕਾਰਨ ਆਪਰੇਸ਼ਨ ਦੌਰਾਨ ਲੱਗੇ ਉਸ ਦੇ ਟਾਂਕੇ ਵੀ ਟੁੱਟ ਗਏ ਹਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਲੜਕੀ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਲੈ ਆਏ ਅਤੇ ਇਸ ਦਾ ਇਲਾਜ ਇਥੇ ਸ਼ੁਰੂ ਕਰਵਾ ਦਿੱਤਾ ਪਰ ਅੱਜ ਰੱਖੜੀ ਵਾਲੇ ਦਿਨ ਪੂਨਮ ਦੀ ਮੌਤ ਹੋ ਗਈ ਹੈ। ਜੇਕਰ ਸਹੁਰੇ ਪਰਿਵਾਰ ਨੇ ਪਹਿਲਾਂ ਹੀ ਇਸ ਦੀ ਦੇਖਭਾਲ ਕੀਤੀ ਹੁੰਦੀ ਤਾਂ ਅੱਜ ਇਸ ਦੀ ਮੌਤ ਨਾ ਹੁੰਦੀ। ਪਿਤਾ ਨਰਸਿੰਗ ਲਾਲ ਨੇ ਦੱਸਿਆ ਕਿ ਸਾਡੀ ਲੜਕੀ ਦੀ ਜਠਾਣੀ ਦੇ ਘਰ ਲੜਕਾ ਹੋਇਆ ਸੀ ਅਤੇ ਪੂਨਮ ਦੇ ਘਰ ਲੜਕੀ ਹੋਈ ਸੀ ਜਿਸ ਕਾਰਨ ਵਿਤਕਰਾ ਰੱਖਦੇ ਹੋਏ ਉਸ ਦਾ ਇਲਾਜ ਤਸੱਲੀਬਖਸ਼ ਨਹੀਂ ਕਰਵਾਇਆ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇੰਨਸਾਫ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਮ੍ਰਿਤਕ ਲੜਕੀ ਦੇ ਪਤੀ ਵਰੁਣ ਸੋਢੀ ਅਤੇ ਸਹੁਰਾ ਪਵਨ ਸੋਢੀ ਦਾ ਕਹਿਣਾ ਹੈ ਕਿ ਅਸੀਂ ਆਪਣਾ ਪੂਰਾ ਫਰਜ਼ ਨਿਭਾਇਆ ਸੀ ਅਤੇ ਪੂਨਮ ਦਾ ਤਸੱਲੀਬਖ਼ਸ਼ ਇਲਾਜ ਕਰਵਾ ਰਹੇ ਸੀ। ਇਹ ਜ਼ਬਰਦਸਤੀ ਆਪਣੀ ਲੜਕੀ ਨੂੰ ਆਪਣੇ ਕੋਲ ਗੁਰਦਾਸਪੁਰ ਲੈ ਆਏ। ਸਾਡੀ ਕੱਲ ਪੂਨਮ ਨਾਲ ਫੋਨ 'ਤੇ ਗੱਲ ਹੋਈ ਸੀ ਅਤੇ ਉਹ ਬਿਲਕੁੱਲ ਠੀਕ ਸੀ।
ਪੋਸਟਮਾਰਟਮ ਰਿਪੋਰਟ ਆਉਣ 'ਤੇ ਕਰਾਂਗੇ ਅਗਲੀ ਕਾਰਵਾਈ : ਏ.ਐੱਸ.ਆਈ
ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਓਂਕਾਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਜੋ ਵੀ ਪੋਸਟਮਾਰਟਮ ਰਿਪੋਰਟ ਆਏਗੀ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਿੱਖ ਬੱਚੇ ਦੇ ਵਾਲ ਕੱਟਣ ਦੇ ਮਾਮਲੇ 'ਚ ਪੁਲਸ ਦਾ ਵੱਡਾ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚਾ
NEXT STORY