ਫਰੀਦਕੋਟ (ਰਾਜਨ) : ਲੜਕੀ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਡਰਾਵਾ ਦੇ ਕੇ 6 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਪੁਲਸ ਵਿਭਾਗ ਦੇ ਟੈਕਨੀਕਲ ਸੈੱਲ ਵੱਲੋਂ ਪੜਤਾਲ ਕਰਨ ਉਪਰੰਤ ਇੱਥੋਂ ਦੇ ਮੁਹੱਲਾ ਖੋਖਰਾਂ ਨਿਵਾਸੀ ਇਕ ਨੌਜਵਾਨ ’ਤੇ ਮੁਕੱਦਮਾ ਦਰਜ ਕਰ ਲਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਪਰਿਵਾਰ ਦੇ ਮੁਖੀ ਨੂੰ ਇਨਟਰਨੈੱਟ ਰਾਹੀਂ ਆਪਣੇ ਫੋਨ ਦਾ ਨੰਬਰ ਤਬਦੀਲ ਕਰਕੇ ਇਕ ਨੌਜਵਾਨ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੂੰ 6 ਲੱਖ ਰੁਪਏ ਫਿਰੌਤੀ ਵਜੋਂ ਨਾ ਦਿੱਤੇ ਤਾਂ ਉਸ ਦੀ ਲੜਕੀ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ।
ਇੱਥੇ ਹੀ ਬੱਸ ਨਹੀਂ ਫਿਰੌਤੀ ਮੰਗਣ ਵਾਲੇ ਨੇ ਫਿਰ ਸ਼ਿਕਾਇਤਕਰਤਾ ਦੇ ਲੜਕੇ ਅਤੇ ਨੌਕਰ ਨੂੰ ਵੀ ਮੈਸੇਜ ਕਰਕੇ ਧਮਕੀ ਦਿੱਤੀ ਸੀ, ਜਿਸ ’ਤੇ ਇਹ ਮਾਮਲਾ ਪੁਲਸ ਕੋਲ ਪੁੱਜਣ ਤੋਂ ਬਾਅਦ ਜਦੋਂ ਟੈਕਨੀਕਲ ਸੈੱਲ ਵੱਲੋਂ ਇਸ ਦੀ ਪੜਤਾਲ ਕੀਤੀ ਗਈ। ਜਾਂਚ ’ਚ ਪਤਾ ਲੱਗਾ ਕਿ ਸਥਾਨਕ ਮੁਹੱਲਾ ਖੋਖਰਾਂ ਨਿਵਾਸੀ ਨਿਖਿਲ ਪੁੱਤਰ ਲਾਲ ਚੰਦ ਵੱਲੋਂ ਆਪਣੇ ਐਪਲ ਫੋਨ ’ਤੇ ਇਨਟਰਨੈੱਟ ਦੀ ਵਰਤੋਂ ਕਰਕੇ ਫੋਨ ਨੰਬਰ ਤਬਦੀਲ ਕਰਕੇ ਫਿਰੌਤੀ ਮੰਗੀ ਗਈ ਹੈ। ਸਥਾਨਕ ਥਾਣਾ ਸਿਟੀ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਇਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਯਾਤਰੀ ਨੇ ਸ਼ਤਾਬਦੀ ’ਚ ਸਫ਼ਰ ਦੌਰਾਨ ਲਿਆ ਸੂਪ, ਵਿਚ ਕਾਕਰੋਚ ਦੇਖ ਉੱਡੇ ਹੋਸ਼
NEXT STORY