ਜਲਾਲਾਬਾਦ (ਗੁਲਸ਼ਨ, ਜਤਿੰਦਰ) : ਸਥਾਨਕ ਨਿਵਾਸੀ ਇਕ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ 'ਚ ਪੁਲਸ ਨੇ ਪੀੜਤ ਲੜਕੀ ਦੇ ਭਰਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ 3 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਭਾਵੇਂ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪ੍ਰੰਤੂ ਅਜੇ ਵੀ ਪੁਲਸ ਸਿਆਸੀ ਦਬਾਅ ਹੇਠ ਦੋਸ਼ੀਆਂ ਨੂੰ ਬਚਾਉਣ 'ਚ ਲੱਗੀ ਹੈ। ਪੁਲਸ ਨੇ ਇਹ ਮੁਕੱਦਮਾ ਵਾਲਮੀਕਿ ਸਮਾਜ ਦੇ ਨਾਲ ਨਾਲ ਸ਼ਹਿਰ ਵਾਸੀਆਂ ਦੇ ਦਬਾਅ 'ਚ ਆ ਕੇ ਕੀਤਾ ਹੈ ਕਿÀੁਂਕਿ ਅਜੇ ਤੱਕ ਇਸ ਮੁਕੱਦਮੇ 'ਚ ਪੁਲਸ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਨੇ ਦੋ ਦਿਨ ਪਹਿਲਾਂ ਹੀ ਇਕੱਠੇ ਹੋ ਕੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਸੜਕਾਂ 'ਤੇ ਉਤਰ ਕੇ ਚੱਕਾ ਜਾਮ ਕਰਦੇ ਹੋਏ ਰੋਸ ਵਿਖਾਵਾ ਕੀਤਾ ਸੀ ਜਿਸ ਤੋਂ ਬਾਅਦ ਉਪਮੰਡਲ ਪੁਲਸ ਕਪਤਾਨ ਅਸ਼ੋਕ ਸ਼ਰਮਾ ਨੇ ਦੋਸ਼ੀਆਂ ਨੂੰ ਜਲਦੀ ਫੜਨ ਦਾ ਦਾਅਵਾ ਕਰਕੇ ਧਰਨਾ ਚੁਕਵਾਇਆ ਸੀ।
ਅੱਜ ਸਵੇਰੇ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਦੇ ਨਾਲ-ਨਾਲ ਵਾਲਮੀਕਿ ਸਮਾਜ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਦਬਾਅ ਬਣਾਇਆ ਪ੍ਰੰਤੂ ਪੁਲਸ ਦੀ ਕਾਰਵਾਈ ਤਸੱਲੀਬਖਸ਼ ਨਾ ਹੋਣ ਕਾਰਨ ਵਾਲਮੀਕਿ ਸਮਾਜ ਨੇ ਪੁਲਸ ਪ੍ਰਸ਼ਾਸਨ ਦੇ ਮਾੜੇ ਰਵੱਈਏ ਖਿਲਾਫ ਥਾਣਾ ਸਿਟੀ ਦੇ ਬਾਹਰ ਗੰਦਗੀ ਨਾਲ ਭਰੀਆਂ ਟਰਾਲੀਆਂ ਖੜ੍ਹੀਆਂ ਕੀਤੀਆਂ ਜਿਸ ਕਾਰਨ ਦਬਾਅ 'ਚ ਆ ਕੇ ਪੁਲਸ ਨੂੰ ਕਾਰਵਾਈ ਕਰਨੀ ਪਈ। ਥਾਣਾ ਸਿਟੀ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮੁਕੱਦਮੇ 'ਚ ਪੀੜਤ ਲੜਕੀ ਦੇ ਭਰਾ ਮੌਂਟੀ ਬਜਾਜ ਦੇ ਬਿਆਨਾਂ 'ਤੇ ਗੁਰੂਹਰਸਹਾਏ ਦੇ ਪਿੰਡ ਲੈਪੋ ਕੇ ਨਿਵਾਸੀ ਪਰਮਿੰਦਰ ਗੋਲਡੀ, ਗੁਰੂਹਰਸਹਾਏ ਨਿਵਾਸੀ ਸਾਜਨ ਅਤੇ ਮਮਦੋਟ ਨਿਵਾਸੀ ਮਿੱਠਨ ਲਾਲ ਦੇ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਦੇ ਉਲਟ ਥਾਣਾ ਸਿਟੀ ਮੁਖੀ ਦਾਅਵਾ ਕਰ ਰਹੇ ਹਨ ਕਿ ਹਾਲੇ ਤੱਕ ਇਸ ਮੁਕੱਦਮੇ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਜਿਸ ਤੋਂ ਸਾਫ ਝਲਕਦਾ ਹੈ ਕਿ ਪੁਲਸ ਤੇ ਸਿਆਸੀ ਦਬਾਅ ਕਿਸ ਤਰਾਂ ਨਾਲ ਹਾਵੀ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ਦੱਸੀਆਂ ਜਲੰਧਰ ਦੀਆਂ ਸਮੱਸਿਆਵਾਂ : ਰਾਜਪਾਲ
NEXT STORY