ਲੁਧਿਆਣਾ (ਰਾਜ): ਸ਼ਹਿਰ ਦੇ ਭਾਰਤ ਨਗਰ ਚੌਕ ਵਿਚ ਇਕ ਸਰਕਾਰੀ ਕਾਲਜ ਵਿਚ ਪੜ੍ਹਨ ਗਈ 18 ਸਾਲਾ ਲੜਕੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਜਦੋਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਸ਼ੀ ਨਿਰਮਲ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਵਾਅਦਾ ਕਰਕੇ ਵਰਗਲਾ ਕੇ ਉਸ ਨੂੰ ਭਜਾ ਕੇ ਲੈ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅਲਮਾਰੀ ਵਿਚੋਂ 15,000 ਰੁਪਏ ਨਕਦ ਅਤੇ ਲਗਭਗ 11 ਗ੍ਰਾਮ ਵਜ਼ਨ ਦੀਆਂ ਦੋ ਸੋਨੇ ਦੀਆਂ ਅੰਗੂਠੀਆਂ ਵੀ ਗਾਇਬ ਸਨ। 
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਘਟਨਾ! 10-12 ਬੰਦੇ ਲੈ ਕੇ ਸਕੀ ਭੈਣ ਦੇ ਘਰ ਜਾ ਵੜਿਆ ਭਰਾ ਤੇ ਫ਼ਿਰ...
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਿਵਾਰ ਨੇ ਦੋਸ਼ ਲਗਾਇਆ ਕਿ ਨਿਰਮਲ ਸ਼ੁਰੂ ਤੋਂ ਹੀ ਲੜਕੀ ਨੂੰ ਵਰਗਲਾ ਕੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹੁਣ ਉਹ ਵਿਆਹ ਦੇ ਨਾਂ 'ਤੇ ਉਸ ਨੂੰ ਆਪਣੇ ਨਾਲ ਲੈ ਗਿਆ ਹੈ। ਫਿਲਹਾਲ ਟਿੱਬਾ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਲੜਕੀ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 
ਕਬੱਡੀ ਖਿਡਾਰੀ ਕਤਲ ਕਾਂਡ 'ਤੇ ਬੋਲੇ ਰਾਜਾ ਵੜਿੰਗ, ਅਸੀਂ 'ਜੰਗਲ ਰਾਜ' ਵਿਚ ਕਦਮ ਰੱਖ ਚੁੱਕੇ ਹਾਂ
NEXT STORY