ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਇਕ ਪਿੰਡ ਦੀ ਲੜਕੀ ਨਾਲ ਚਾਰ ਨੌਜਵਾਨਾਂ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਮੁਤਾਬਕ ਉਸ ਦਾ ਦੋਸਤ ਉਸ ਨੂੰ ਘਰੋਂ ਧਮਕਾ ਕੇ ਲੈ ਗਿਆ ਸੀ ਅਤੇ ਇਕ ਮਹੀਨੇ ਤੱਕ ਨੌਜਵਾਨ ਅਤੇ ਉਸ ਦੇ ਤਿੰਨ ਦੋਸਤ ਉਸ ਨੂੰ ਨਸ਼ਾ ਦੇ ਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਦੇ ਰਹੇ। ਇਸ ਤੋਂ ਬਾਅਦ ਪੁਲਸ ਨੇ ਕਿਸੇ ਕੇਸ 'ਚ ਉਸ ਨੌਜਵਾਨ ਨੂੰ ਫੜ ਲਿਆ ਅਤੇ ਜੇਲ ਭੇਜ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ਉਸ ਦੇ ਦੋਸਤ ਨੇ ਆਪਣੇ ਕੁਝ ਸਾਥੀਆਂ ਨੂੰ ਉਸ ਦੀ ਦੇਖਰੇਖ ਲਈ ਕਿਹਾ ਸੀ। ਪੀੜਤਾ ਮੁਤਾਬਕ ਉਸ ਦੇ ਦੋਸਤ ਦੇ ਸਾਥੀਆਂ ਨੇ ਉਸ ਦੀ ਦੇਖਰੇਖ ਰੱਖਣ ਦੀ ਜਗ੍ਹਾ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਥੇ ਹੀ ਦੂਜੇ ਪਾਸੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਨਾਜਾਇਜ਼ ਮਾਈਨਿੰਗ ਕਰਦੇ 43 ਵਾਹਨ ਪੁਲਸ ਦੇ ਕਬਜ਼ੇ 'ਚ
NEXT STORY