ਹੁਸ਼ਿਆਰਪੁਰ— ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਹੁਸ਼ਿਆਰਪੁਰ ਅੰਜਨਾ ਦੀ ਫਾਸਟ ਟ੍ਰੈਕ ਸਪੈਸ਼ਲ ਕੋਰਟ ਨੇ ਸ਼ੁੱਕਰਵਾਰ ਨੂੰ ਆਪਣੀ ਹੀ ਬੇਟੀ ਨਾਲ ਜਬਰ-ਜ਼ਿਨਾਹ ਕਰਨ ਮਗਰੋਂ ਉਸ ਨੂੰ ਗਰਭਵਤੀ ਬਣਾਉਣ ਦੇ ਦੋਸ਼ੀ ਪਿਤਾ ਅਤੇ ਚਚੇਰੇ ਭਰਾ ਨੂੰ ਦੋਸ਼ੀ ਕਰਾਰ ਦਿੱਤਾ। ਇਸ ਦੇ ਨਾਲ ਹੀ ਮਿਸਾਲੀ ਸਜ਼ਾ ਸੁਣਾਉਂਦੇ ਹੋਏ 10-10 ਸਾਲ ਦੀ ਦੋਹਾਂ ਨੂੰ ਕੈਦ ਅਤੇ 11-11 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ’ਤੇ ਦੋਵੇਂ ਦੋਸ਼ੀਆਂ ਨੂੰ 6-6 ਮਹੀਨੇ ਹੋਰ ਸਜ਼ਾ ਕੱਟਣਾ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਬਾਦਸਤੂਰ ਜਾਰੀ, ਸਮੱਗਲਰਾਂ ਨੂੰ ਮਿਲਦੈ VIP ਟਰੀਟਮੈਂਟ
ਥਾਣਾ ਚੱਬੇਵਾਲ ਦੀ ਪੁਲਸ ਨੇ ਪੀੜਤਾ ਦੇ ਬਿਆਨ ਦੇ ਦੋਸ਼ੀ ਪਿਤਾ ਅਤੇ ਚਚੇਰੇ ਭਰਾ ਖ਼ਿਲਾਫ਼ 15 ਮਈ 2020 ਨੂੰ ਧਾਰਾ 376, 506 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਦੱਸਿਆ ਕਿ ਹਸਪਤਾਲ ’ਚ ਉਸ ਸਮੇਂ ਬੇਟੇ ਨੂੰ ਦਿੱਤਾ ਸੀ, ਜਿਸ ਦੀ ਉਸੇ ਸਮੇਂ ਮੌਤ ਹੋ ਗਈ ਸੀ। ਅਦਾਲਤ ਨੇ ਜੁਰਮਾਨੇ ਦਾ ਪੈਸਾ ਪੀੜਤਾ ਨੂੰ ਦੇਣ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਪਿੰਡ ਦੀ 21 ਸਾਲਾ ਕੁੜੀ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਕਰੀਬ 10 ਮਹੀਨੇ ਪਹਿਲਾਂ ਉਸ ਦੇ ਚਚੇਰੇ ਭਰਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ, ਜਦੋਂ ਉਹ ਘਰ ’ਤੇ ਇਕੱਲੀ ਸੀ। ਉਸ ਤੋਂ ਬਾਅਦ ਉਹ ਹਰ ਦੂਜੇ-ਤੀਜੇ ਦਿਨ ਡਰਾ ਕੇ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲੱਗ ਪਿਆ। ਇਸ ਗੱਲ ਦਾ ਪਤਾ ਉਸ ਦੇ ਪਿਤਾ ਨੂੰ ਲੱਗਾ ਤਾਂ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਰੋਕਣ ਦੀ ਬਜਾਏ ਖ਼ੁਦ ਹੀ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਾਅਦ ’ਚ ਉਹ ਹਰ ਦਿਨ ਉਸ ਨਾਲ ਜਬਰ-ਜ਼ਿਨਾਹ ਕਰਦੇ ਰਹੇ ਅਤੇ ਡਰਾਉਂਦੇ ਰਹੇ।
ਇਹ ਵੀ ਪੜ੍ਹੋ: ਜਲੰਧਰ: ਨਸ਼ਾ ਸਮੱਗਲਰਾਂ ਖ਼ਿਲਾਫ਼ SSP ਦਾ ਵੱਡਾ ਐਕਸ਼ਨ, ਦਿਨ ਚੜ੍ਹਦਿਆਂ ਹੀ ਭੋਗਪੁਰ ਵਿਖੇ ਮਾਰੀ ਰੇਡ
ਇੰਝ ਖੁੱਲ੍ਹਾ ਸੀ ਭੇਤ
ਪੀੜਤਾ ਨੇ ਪੁਲਸ ਨੂੰ ਦੱਸਿਆ ਸੀ ਕਿ 14 ਮਈ 2020 ਦੀ ਸ਼ਾਮ 6 ਵਜੇ ਉਸ ਦੇ ਪੇਟ ’ਚ ਦਰਦ ਸ਼ੁਰੂ ਹੋਇਆ ਸੀ। ਦੋਸ਼ੀ ਚਚੇਰਾ ਭਰਾ ਅਤੇ ਪਿਤਾ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਆਏ। ਡਾਕਟਰਾਂ ਨੇ ਉਸ ਨੂੰ ਗਰਭਵਤੀ ਦੱਸਿਆ, ਜਿਸ ਤੋਂ ਬਾਅਦ ਉਸ ਦਾ ਪਿਤਾ ਅਤੇ ਚਚੇਰਾ ਭਰਾ ਹਸਪਤਾਲ ’ਚ ਹੀ ਛੱਡ ਕੇ ਕਿਤੇ ਫਰਾਰ ਹੋ ਗਏ। ਉਸ ਦੀ ਹਾਲਤ ਜ਼ਿਆਦਾ ਖਰਾਬ ਹੋਈ ਤਾਂ ਡਕਾਟਰਾਂ ਨੇ ਇਸ ਦੀ ਸੂਚਨਾ ਥਾਣਾ ਚੱਬੇਵਾਲ ਦੀ ਪੁਲਸ ਨੂੰ ਬੁਲਾ ਲਿਆ। ਉਸੇ ਦਿਨ ਉਸ ਨੇ ਬੱਚੇ ਨੂੰ ਜਨਮ ਦਿੱਤਾ ਪਰ ਉਸ ਦੀ ਜਨਮ ਲੈਂਦੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕਾਂਗਰਸ ਨੇ ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਪਾਰਟੀ 'ਚੋਂ ਵਿਖਾਇਆ ਬਾਹਰ ਦਾ ਰਸਤਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਾਂਸਲ ਸਵੀਟਸ, ਗੋਕੁਲ ਚੰਦ ਆਦਿ ’ਤੇ ਛਾਪੇਮਾਰੀ ਦੌਰਾਨ ਇੰਵੈਸਟੀਗੇਸਨ ਵਿੰਗ ਨੂੰ ਮਿਲੇ ਅਹਿਮ ਦਸਤਾਵੇਜ਼
NEXT STORY