ਜ਼ੀਰਕਪੁਰ (ਗੁਰਪ੍ਰੀਤ) : ਇੱਥੇ ਚੱਲਦੀ ਗੱਡੀ 'ਚ ਚਾਚੇ ਦੇ ਸਾਹਮਣੇ ਭਤੀਜੀ ਨਾਲ ਕੁਝ ਨੌਜਵਾਨਾਂ ਵਲੋਂ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ 3 ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਵੀ. ਆਈ. ਪੀ. ਰੋਡ 'ਤੇ ਸਥਿਤ ਇਕ ਸੁਸਾਇਟੀ 'ਚ ਰਹਿਣ ਵਾਲੀ 27 ਸਾਲਾ ਪੀੜਤ ਕੁੜੀ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ। ਉਹ 13 ਜੁਲਾਈ ਨੂੰ ਆਪਣੇ ਚਾਚੇ ਨਾਲ ਸਕੂਟਰ 'ਤੇ ਕੰਮ ਕਰਨ ਗਈ ਸੀ, ਜਦੋਂ ਉਹ ਵਾਪਸ ਆਈ ਤਾਂ ਸੁਸਾਇਟੀ 'ਚ ਖੜ੍ਹੀ ਇਕ ਕਾਲੇ ਰੰਗ ਦੀ ਸਕਾਰਪੀਓ 'ਚ ਸਵਾਰ 3 ਨੌਜਵਾਨਾਂ ਨੇ ਉਸ ਕੋਲੋਂ ਕਿਸੇ ਬਾਰੇ ਪੁੱਛਿਆ। ਫਿਰ ਪੀੜਤਾ ਅਤੇ ਉਸ ਦੇ ਚਾਚੇ ਨੂੰ ਉਕਤ ਨੌਜਵਾਨਾਂ ਨੇ ਜ਼ਬਰਦਸਤੀ ਸਕਾਰਪੀਓ 'ਚ ਪਾ ਲਿਆ।
ਪੀੜਤ ਕੁੜੀ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨ ਉਸ ਨੂੰ ਪੰਚਕੂਲਾ ਵੱਲ ਲੈ ਗਏ ਅਤੇ ਚੱਲਦੀ ਗੱਡੀ 'ਚ ਚਾਚੇ ਦੇ ਸਾਹਮਣੇ ਉਸ ਦੀਆਂ ਇੱਜ਼ਤ ਤਾਰ-ਤਾਰ ਕਰ ਦਿੱਤੀ। ਇਸ ਤੋਂ ਬਾਅਦ ਸਵੇਰੇ 4 ਵਜੇ ਉਕਤ ਨੌਜਵਾਨ ਉਸ ਨੂੰ ਅਤੇ ਉਸ ਦੇ ਚਾਚੇ ਨੂੰ ਪੰਚਕੂਲਾ ਰੋਡ 'ਤੇ ਸੁੱਟ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤਾ ਨੇ ਸਾਰੀ ਵਾਰਦਾਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਫਿਲਹਾਲ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਬਿੱਟੂ, ਅਮਨ ਅਤੇ ਨਿਪੁਨ ਨਾਂ ਦੇ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Exclusive: ਦੇਖੋ ਇਨ੍ਹਾਂ ਪਿੰਡਾਂ ਦਾ ਹਾਲ, ਨਾ ਮੈਡੀਕਲ ਸਹੂਲਤ, ਨਾ ਸਿਖਿਆ, ਨਾ ਹੀ ਟੈਲੀਫੋਨ!
NEXT STORY