ਰਾਜਪੁਰਾ (ਹਰਵਿੰਦਰ, ਮਸਤਾਨਾ) : ਘਰੋਂ ਭੱਜ ਕੇ ਮੁੰਬਈ ਨਗਰੀ ਵੱਲ ਜਾ ਰਹੀਆਂ ਪੰਜਵੀਂ ਕਲਾਸ ਵਿਚ ਪੜ੍ਹਣ ਵਾਲੀਆਂ ਦੋ ਲੜਕੀਆਂ ਨੂੰ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਪੁਲਸ ਨੇ ਢੰਡਾਰੀ ਪਸਿੰਜਰ ਗੱਡੀ ਤੋਂ ਰੇਲਵੇ ਸਟੇਸ਼ਨ 'ਤੇ ਬਰਾਮਦ ਕੀਤਾ ਹੈ। ਜੀ. ਆਰ. ਪੀ. ਪੁਲਸ ਦੇ ਇੰਚਾਰਜ ਵਿਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਸਾਫਰ ਨੇ ਸੂਚਨਾ ਮਿਲੀ ਸੀ ਕਿ ਢੰਡਾਰੀ ਪਸਿੰਜਰ ਗੱਡੀ ਵਿਚ ਦੋ ਸਕੂਲੀ ਵਿਦਿਆਰਥਣਾਂ ਸਫਰ ਕਰ ਰਹੀਆਂ ਹਨ, ਜਿਨ੍ਹਾਂ ਕੋਲ ਨਾ ਤਾਂ ਟਿਕਟ ਹੈ ਤੇ ਨਾ ਹੀ ਕੋਈ ਸਮਾਨ ਹੈ ਅਤੇ ਉੁਨ੍ਹਾਂ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ, ਜਿਸ ਤੋਂ ਬਾਅਦ ਅਸੀਂ ਜੀ. ਆਰ. ਪੀ. ਪੁਲਸ ਦੇ ਮੁਲਾਜ਼ਮਾਂ ਨਾਲ ਗੱਡੀ ਨੂੰ ਰਾਜਪੁਰਾ ਸਟੇਸ਼ਨ 'ਤੇ ਰੋਕ ਕੇ ਪੂਰੀ ਗੱਡੀ ਚੈਕ ਕਰ ਕੇ ਕੁੜੀਆਂ ਨੂੰ ਬਰਾਮਦ ਕਰ ਲਿਆ।
ਪੁਲਸ ਨੇ ਲੜਕੀਆਂ ਨੂੰ ਰਾਜਪੁਰਾ ਸਟੇਸ਼ਨ 'ਤੇ ਉਤਾਰ ਲਿਆ ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਨੂੰ ਰਾਜਪੁਰਾ ਬਲਾ ਕੇ ਲੜਕੀਆਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਵਿਚ ਦੋ ਲੜਕੀਆਂ ਸੁਨਹਿਰੀ ਭਵਿੱਖ ਬਣਾਉਣ ਲਈ ਘਰੋਂ ਭੱਜਣ ਦਾ ਬਹਾਨਾ ਲਗਾ ਕੇ ਮੁੰਬਈ ਭੱਜ ਗਈਆਂ ਸਨ ਜਿਨ੍ਹਾਂ ਨੂੰ ਬਾਅਦ ਵਿਚ ਪੁਲਸ ਨੇ ਬਰਾਮਦ ਕਰਕੇ ਪਰਿਵਾਰ ਸਪੁਰਦ ਕਰ ਦਿੱਤਾ।
ਪੀਲੀਆ ਨਾਲ ਪ੍ਰਭਾਵਿਤ ਇਲਾਕੇ ਦਾ ਡੀ. ਸੀ. ਵਲੋਂ ਕੀਤਾ ਗਿਆ ਦੌਰਾ
NEXT STORY