ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਦੀ ਰਿਕਰੂਟਮੈਂਟ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਹੈ। ਨਵੇਂ ਰਿਕਰੂਟਮੈਂਟ ਨਿਯਮਾਂ 'ਚ ਡਾਇਰੈਕਟਰ ਪ੍ਰਿੰਸੀਪਲ ਦੇ ਅਹੁਦੇ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਉਮਰ ਹੱਦ 55 ਤੋਂ ਵਧਾ ਕੇ 59 ਸਾਲ ਕਰ ਦਿੱਤੀ ਗਈ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਨਵੰਬਰ ਦੇ ਅੰਤ ਤਕ ਨਵੇਂ ਰਿਕਰੂਟਮੈਂਟ ਨਿਯਮ ਯੂ. ਪੀ. ਐੱਸ. ਸੀ. ਨੂੰ ਭੇਜ ਦਿੱਤੇ ਜਾਣਗੇ। ਮੌਜੂਦਾ ਕਾਰਜਕਾਰੀ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਏ. ਕੇ. ਜਨਮੇਜਾ ਦੇ ਦਸੰਬਰ 'ਚ ਸੇਵਾਮੁਕਤ ਹੋਣ ਤੋਂ ਪਹਿਲਾਂ ਹੀ ਨਵੇਂ ਨਿਯਮ ਲਾਗੂ ਕਰ ਦਿੱਤੇ ਜਾਣਗੇ ਤੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਦੀ ਨਿਯੁਕਤੀ ਲਈ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਜਾਵੇਗਾ। ਡਾਕਟਰਾਂ ਨੂੰ 45 ਦਿਨਾਂ 'ਚ ਡਾਇਰੈਕਟਰ ਪ੍ਰਿੰਸੀਪਲ ਦੇ ਅਹੁਦੇ ਲਈ ਅਰਜ਼ੀਆਂ ਭੇਜਣੀਆਂ ਹੋਣਗੀਆਂ। ਸੂਤਰ ਇਹ ਵੀ ਕਹਿੰਦੇ ਹਨ ਕਿ ਨਵੇਂ ਨਿਯਮਾਂ ਅਨੁਸਾਰ ਬਿਨੈਕਾਰਾਂ ਦੀ ਰਿਟਾਇਰਮੈਂਟ ਉਮਰ ਵਧਣ ਤੋਂ ਬਾਅਦ ਸਾਬਕਾ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਅਤੁਲ ਸਚਦੇਵ ਵੀ ਅਹੁਦੇ ਲਈ ਯੋਗ ਹੋ ਗਏ ਹਨ ਤੇ ਰੈਗੂਲਰ ਤੌਰ 'ਤੇ ਅਹੁਦਾ ਫਿਰ ਪ੍ਰੋ. ਸਚਦੇਵ ਨੂੰ ਮਿਲ ਸਕਦਾ ਹੈ, ਜਦੋਂਕਿ ਪ੍ਰੋ. ਸਚਦੇਵ ਦੇ ਨਿਯੁਕਤ ਹੋਣ ਤੋਂ ਪਹਿਲਾਂ ਤੇ ਪ੍ਰੋ. ਜਨਮੇਜਾ ਦੀ ਕਾਰਜਕਾਰੀ ਪੋਸਟ ਮੌਜੂਦਾ ਮੈਡੀਕਲ ਸੁਪਰਡੈਂਟ ਪ੍ਰੋ. ਰਵੀ ਗੁਪਤਾ ਨੂੰ ਮਿਲ ਸਕਦੀ ਹੈ।
ਫੈਕਲਟੀ ਦੇਖ ਰਹੀ ਸੀਨੀਆਰਤਾ, ਅਧਿਕਾਰੀ ਦੇਖਣਗੇ ਪ੍ਰਸ਼ਾਸਨਿਕ ਤਜਰਬਾ
ਜੀ. ਐੱਮ. ਸੀ. ਐੱਚ.-32 ਦੇ ਨਵੇਂ ਡਾਇਰੈਕਟਰ ਪ੍ਰਿੰਸੀਪਲ ਦੇ ਅਹੁਦੇ ਨੂੰ ਲੈ ਕੇ ਜਿਥੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਤੇਜ਼ੀ ਦਿਖਾਈ ਜਾ ਰਹੀ ਹੈ, ਉਥੇ ਹੀ ਹਸਪਤਾਲ ਦੀ ਫੈਕਲਟੀ ਨੇ ਸੀਨੀਆਰਤਾ ਸੂਚੀ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਸੀਨੀਆਰਤਾ ਸੂਚੀ 'ਚ ਪ੍ਰੋ. ਜਨਮੇਜਾ ਪਹਿਲੇ ਸਥਾਨ 'ਤੇ ਸਨ, ਜਦੋਂਕਿ ਉਸ ਤੋਂ ਬਾਅਦ ਪ੍ਰੋ. ਬੀ. ਐੱਸ. ਚਵਨ ਦਾ ਨੰਬਰ ਆਉਂਦਾ ਹੈ। ਫੈਕਲਟੀ 'ਚ ਜਿਥੇ ਸੀਨੀਆਰਤਾ ਅਨੁਸਾਰ ਸਾਈਕੇਟ੍ਰੀ ਵਿਭਾਗ ਦੇ ਐੱਚ. ਓ. ਡੀ. ਤੇ ਗਰਿੱਡ ਦੇ ਡਾਇਰੈਕਟਰ ਪ੍ਰੋ. ਬੀ. ਐੱਸ. ਚਵਨ ਨੂੰ ਐਕਟਿੰਗ ਡਾਇਰੈਕਟਰ ਪ੍ਰਿੰਸੀਪਲ ਦਾ ਅਹੁਦਾ ਮਿਲਣ ਦੇ ਕਿਆਸ ਲਾਏ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨਿਕ ਸੂਤਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਐਕਟਿੰਗ ਨੂੰ ਧਿਆਨ 'ਚ ਰੱਖ ਕੇ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਪ੍ਰੋ. ਰਵੀ ਗੁਪਤਾ ਦੇ ਐਕਟਿੰਗ ਡਾਇਰੈਕਟਰ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਮਿਲਣ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਹਨ। ਬਹੁਤੇ ਅਜਿਹੇ ਡਾਕਟਰ ਵੀ ਹਨ, ਜੋ ਸੇਵਾਮੁਕਤ ਹੋਣ ਵਾਲੇ ਹਨ, ਅਜਿਹੇ 'ਚ ਹਸਪਤਾਲ ਦੀ ਸੀਨੀਆਰਤਾ ਸੂਚੀ 'ਚ 8 ਡਾਕਟਰ ਆਉਂਦੇ ਹਨ।
ਪ੍ਰੋ. ਸਚਦੇਵ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਨਹੀਂ ਮਿਲਿਆ ਰੈਗੂਲਰ ਡਾਇਰੈਕਟਰ
ਸਾਬਕਾ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਅਤੁਲ ਸਚਦੇਵ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਹੁਣ ਤਕ ਹਸਪਤਾਲ ਨੂੰ ਰੈਗੂਲਰ ਡਾਇਰੈਕਟਰ ਨਹੀਂ ਮਿਲ ਸਕਿਆ ਕਿਉਂਕਿ ਪ੍ਰੋ. ਸਚਦੇਵ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਡਾਇਰੈਕਟਰ ਪ੍ਰਿੰਸੀਪਲ ਦੇ ਅਹੁਦੇ ਦੀ ਭਰਤੀ ਲਈ ਨਵੇਂ ਨਿਯਮ ਬਣਾਉਣੇ ਸ਼ੁਰੂ ਕਰ ਦਿੱਤੇ ਸਨ।
ਕੈਂਸਰ ਐਕਸਪ੍ਰੈੱਸ 'ਚ ਕੈਂਸਰ ਪੀੜਤ ਦੀ ਮੌਤ ਦਵਾਈ ਲੈ ਕੇ ਜਾ ਰਿਹਾ ਸੀ ਘਰ
NEXT STORY