ਅੰਮ੍ਰਿਤਸਰ (ਜ.ਬ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿਚੋਂ ਅੱਜ 31 ਮਈ ਤੋਂ ਅੰਤ ਤੱਕ ਦੀਆਂ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਦੇ ਕੇਂਦਰ ਬਦਲ ਦਿੱਤੇ ਗਏ ਹਨ। ਹੁਣ ਇਹ ਪ੍ਰੀਖਿਆਵਾਂ ਦਰਸਾਈਆਂ ਸੰਸਥਾਵਾਂ ’ਚ ਪਹਿਲਾਂ ਨਿਰਧਾਰਤ ਮਿਤੀਆਂ ਅਤੇ ਸਮੇਂ ਅਨੁਸਾਰ ਕਰਵਾਈਆਂ ਜਾਣਗੀਆਂ।
ਪ੍ਰ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 1, 2 , 9, 71,78 ਅਤੇ ਚੋਗਾਵਾਂ-1 ਦੀਆਂ ਪ੍ਰੀਖਿਆਵਾਂ ਮਹਾਰਾਜਾ ਰਣਜੀਤ ਸਿੰਘ ਭਵਨ ਬਿਲਡਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 24 ਅਤੇ 28 ਦੀਆਂ ਪ੍ਰੀਖਿਆਵਾਂ ਸਰੂਪ ਰਾਣੀ ਸਰਕਾਰੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 11, 13 ,14,15 ਅਤੇ ਚਵਿੰਡਾ ਦੇਵੀ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 6, 8 ਅਤੇ 17 ਦੀਆਂ ਪ੍ਰੀਖਿਆਵਾਂ ਲੈਕਚਰ ਥਿਏਟਰ ਬਿਲਡਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 23, 74, 76, 79, 98 ਅਤੇ ਸਤਲਾਨੀ ਸਾਹਿਬ ਦੀਆਂ ਪ੍ਰੀਖਿਆਵਾਂ ਫ਼ਾਰਮਾਸਿਊਟੀਕਲ ਸਾਇੰਸਜ਼ ਵਿਭਾਗ ਬਿਲਡਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਮਹਿਤਾ ਚੌਕ-1, ਰਈਆ-1, ਮੱਤੇਵਾਲ, ਜੰਡਿਆਲਾ ਗੁਰੂ-1, 2 ਅਤੇ ਢਿੱਲਵਾਂ-1 ਦੀਆਂ ਪ੍ਰੀਖਿਆਵਾਂ ਸਠਿਆਲਾ-1, ਸ਼੍ਰੀ ਗੁਰੂ ਤੇਗ ਬਹਾਦੁਰ ਕਾਲਜ, ਸਠਿਆਲਾ ਵਿਖੇ ਹੋਣਗੀਆਂ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਬਰਫ਼ ਵਾਲਾ ਸੂਆ ਮਾਰ ਵਿਅਕਤੀ ਦਾ ਕਤਲ
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰ ਨੰਬਰ ਪੰਧੇਰ ਅਤੇ ਫਤਿਹਗੜ੍ਹ ਚੂੜੀਆ-1 ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ, ਅਜਨਾਲਾ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਬਟਾਲਾ 1, 2, 4, 9, 11, 12, 15, ਕਾਦੀਆਂ-1,ਧਾਰੀਵਾਲ-1,2 , ਗੁਰਦਾਸਪੁਰ 1, 10 ਅਤੇ 15 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ, ਗੁਰਦਾਸਪੁਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਦੀਨਾਨਗਰ-1, 2 , 4, , 5 ਅਤੇ ਬਹਾਦੁਰਪੁਰ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ, ਵਾਇਆ ਤਾਰਾਗੜ੍ਹ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਪਠਾਨਕੋਟ 1, 2 , 6, 17 ਅਤੇ ਬਧਾਨੀ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪਠਾਨਕੋਟ, ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਪਠਾਨਕੋਟ 4 ਅਤੇ 8 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਸੁਜਾਨਪੁਰ ਵਿਖੇ ਹੋਣਗੀਆਂ।
ਉਨ੍ਹਾਂ ਦੱਸਿਆ ਇਸੇ ਤਰ੍ਹਾਂ ਪ੍ਰੀਖਿਆ ਕੇਂਦਰ ਨੰਬਰ ਘੁਮਾਣ, ਬਟਾਲਾ 6 ਅਤੇ 7 ਦੀਆਂ ਪ੍ਰੀਖਿਆਵਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਪੁਰਾਣਾ ਸ਼ਾਲਾ 2, ਨਿੱਕੇ ਘੁੰਮਣ, ਬਲਵੰਡਾ 1, ਝੰਡਾ ਲੁਬਾਣਾ, ਗਾਹਲੜੀ ਅਤੇ ਤੁਗਲਵਾਲਾ ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਸਰਹਾਲੀ 1 ਅਤੇ 3 ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪੱਟੀ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਬੀੜ ਸਾਹਿਬ ਅਤੇ ਅਲਗੋਂ ਕੋਠੀ ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੁੰਘ ਵਿਖੇ ਹੋਣਗੀਆਂ।
ਇਹ ਵੀ ਪੜ੍ਹੋ- ਜਜ਼ਬੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, ਪੜ੍ਹਾਈ 'ਚ ਹੱਥ ਬਣੇ ਰੁਕਾਵਟ ਤਾਂ ਪੈਰਾਂ ਸਹਾਰੇ ਹਾਸਲ ਕੀਤੀ ਕਾਮਯਾਬੀ
ਪ੍ਰੀਖਿਆ ਕੇਂਦਰ ਨੰਬਰ ਖਡੂਰ ਸਾਹਿਬ, ਤਰਨਤਾਰਨ 1,3,4,6,9 ਅਤੇ ਚੋਹਲਾ ਸਾਹਿਬ ਦੀਆਂ ਪ੍ਰੀਖਿਆਵਾਂ ਗੁਰੂ ਅਰਜੁਨ ਦੇਵ ਸਰਕਾਰੀ ਕਾਲਜ, ਤਰਨਤਾਰਨ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਬਾਬਾ ਸੰਗ ਢੇਸੀਆਂ, ਫਗਵਾੜਾ 1, 3,4,7,8,9 ਅਤੇ ਲੁਧਿਆਣਾ 1 ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ 2 ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਜਲੰਧਰ 13,14,15, 17, 28,45, 49 ਅਤੇ ਡਰੋਲੀ ਕਲਾਂ ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ , ਲਾਡੋਵਾਲੀ ਰੋਡ, ਜਲੰਧਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਜਲੰਧਰ 1, 2, 32, 19, 20, 21, 46 ਅਤੇ 27 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਲੱਧੇਵਾਲੀ, ਜਲੰਧਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਜਲੰਧਰ 8, 29 ਅਤੇ 30 ਦੀਆਂ ਪ੍ਰੀਖਿਆਵਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਵਿਖੇ ਹੋਣਗੀਆਂ।
ਇਹ ਵੀ ਪੜ੍ਹੋ- ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਦੀ ਰੋਲ ਦਿੱਤੀ ਪੱਤ
ਡਾ. ਪਲਵਿੰਦਰ ਸਿੰਘ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਨੰਬਰ ਜਲੰਧਰ 6, 10, 11, 52, ਜਲੰਧਰ ਕੈਂਟ 3, ਕਰਤਾਰਪੁਰ ਅਤੇ ਕਰਤਾਰਪੁਰ 1 ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਕਪੂਰਥਲਾ 1, 10, ਬੇਗੋਵਾਲ, ਨਡਾਲਾ ਅਤੇ ਕਾਲਾ ਸੰਘਿਆ ਦੀਆਂ ਪ੍ਰੀਖਿਆਵਾਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਸੁਲਤਾਨਪੁਰ ਲੋਧੀ 1 ਅਤੇ 2 ਦੀਆਂ ਪ਼੍ਰੀਖਿਆਵਾਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਗਰਲਜ਼) ਫੱਤੂ ਢੀਂਗਾ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਬੰਗਾ 1, 3, 4, ਨਵਾਂ ਸ਼ਹਿਰ 1, 3, 5, 6 ਅਤੇ ਜਾਡਲਾ ਦੀਆਂ ਪ੍ਰੀਖਿਆਵਾਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਨਕੋਦਰ 1, ਢੰਡੋਵਾਲ ਅਤੇ ਸ਼ਾਹਪੁਰ1 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਕਾਲਜ ਨਕੋਦਰ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਨਕੋਦਰ 3 ਅਤੇ 5 ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਨੁੂਰ ਮਹਿਲ ਅਤੇ ਡੁਮੇਲੀ ਦੀਆਂ ਪ੍ਰੀਖਿਆਵਾਂ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਹੋਣਗੀਆਂ। ਇਸ ਬਾਰੇ ਉਨ੍ਹਾਂ ਪ੍ਰੀਖਿਆਰਥੀਆਂ ਨੂੰ ਦੱਸਿਆ ਕਿ ਪ੍ਰੀਖਿਆ ਦੀ ਮਿਤੀ ਅਤੇ ਸਮਾਂ ਪਹਿਲਾਂ ਵਾਲਾ ਹੀ ਰਹੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਆਸਟ੍ਰੇਲੀਆ ਤੋਂ ਪੰਜਾਬ ਖਿੱਚ ਲਿਆਈ ਹੋਣੀ, ਮਾਂ ਦਾ ਇਲਾਜ ਕਰਾਉਣ ਆਏ NRI ਨੂੰ ਨਹੀਂ ਪਤਾ ਸੀ ਕਿ...
NEXT STORY