ਚੰਡੀਗੜ੍ਹ/ਲੁਧਿਆਣਾ (ਵੈੱਬ ਡੈਸਕ/ਹਿਤੇਸ਼): ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਵੰਬਰ ਮਹੀਨੇ ਦੀ ਸ਼ੁਰੂਆਤ 'ਤੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਦਿੱਲੀ-ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼ਪੁਰ ਕੈਂਟ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੇ ਨਾਲ ਲਗਦੇ ਖੇਤਰਾਂ ਦੇ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫ਼ੈਸਲੇ ਨਾਲ ਨਾ ਸਿਰਫ਼ ਰੇਲਵੇ ਯਾਤਰੀਆਂ ਨੂੰ ਫ਼ਾਇਦਾ ਹੋਵੇਗਾ, ਸਗੋਂ ਇਸ ਨਾਲ ਇਲਾਕੇ ਦੇ ਵਪਾਰ ਤੇ ਸੰਪਰਕ ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਘਟਨਾ! 10-12 ਬੰਦੇ ਲੈ ਕੇ ਸਕੀ ਭੈਣ ਦੇ ਘਰ ਜਾ ਵੜਿਆ ਭਰਾ ਤੇ ਫ਼ਿਰ...
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਪ੍ਰਤੀ ਬਹੁਤ ਪਿਆਰ ਤੇ ਵਚਨਬੱਧਤਾ ਦਿਖਾਈ ਹੈ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰ'ਤੀਆਂ ਗੋਲ਼ੀਆਂ
ਫ਼ੈਸਲੇ ਬਾਰੇ ਵਿਸਥਾਰਤ ਵੇਰਵੇ ਸਾਂਝੇ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ 22485 ਦਿੱਲੀ-ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼ਪੁਰ ਕੈਂਟ ਤੱਕ ਵਧਾ ਦਿੱਤਾ ਗਿਆ ਹੈ। ਇਹ ਰੇਲਗੱਡੀ ਦਿੱਲੀ ਤੋਂ ਜਾਖਲ ਅਤੇ ਲੁਧਿਆਣਾ ਰਾਹੀਂ ਰਵਾਨਾ ਹੋ ਕੇ, 13:57 ਵਜੇ ਮੋਗਾ ਪਹੁੰਚੇਗੀ, 13:59 ਵਜੇ ਉਥੋਂ ਰਵਾਨਾ ਹੋਵੇਗੀ ਅਤੇ 15:00 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਵਾਪਸੀ ਦੀ ਯਾਤਰਾ ‘ਤੇ, ਇਹ ਫਿਰੋਜ਼ਪੁਰ ਕੈਂਟ ਤੋਂ 15:35 ਵਜੇ ਰਵਾਨਾ ਹੋਵੇਗੀ ਅਤੇ 23:35 ਵਜੇ ਦਿੱਲੀ ਪਹੁੰਚੇਗੀ।
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਗ੍ਰਿਫ਼ਤਾਰ
NEXT STORY