ਬਠਿੰਡਾ (ਸੁਖਵਿੰਦਰ) : ਸਿਵਲ ਹਸਪਤਾਲ ਬਠਿੰਡਾ ’ਚ ਤਾਇਨਾਤ ਇਕ ਸਰਕਾਰੀ ਮੁਲਾਜ਼ਮ ਨੇ ਹਵਾਈ ਫਾਇਰ ਕਰਦੇ ਹੋਏ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ’ਤੇ ਅਪਡੋਲ ਕਰ ਦਿੱਤੀ। ਇਸ ਤੋਂ ਬਾਅਦ ਸੀ. ਆਈ. ਏ.-1 ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸ ਦੇ ਇਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦੇ ਪਿਸਤੌਲ ਨਾਲ ਉਕਤ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਤਾਇਨਾਤ ਬਲਵੰਤ ਸਿੰਘ ਵਾਸੀ ਸਦਰਦੀਨ ਜ਼ਿਲ੍ਹਾ ਫਿਰੋਜ਼ਪੁਰ ਇਸ ਸਮੇਂ ਬਠਿੰਡਾ ਦੇ ਸਿਵਲ ਹਸਪਤਾਲ ’ਚ ਤਾਇਨਾਤ ਹੈ ਅਤੇ ਉੱਥੇ ਹੀ ਕੁਆਰਟਰਾਂ ’ਚ ਰਹਿੰਦਾ ਹੈ।
ਹਾਲ ਹੀ ’ਚ ਉਸ ਨੇ ਆਪਣੇ ਪਛਾਣ ਵਾਲੇ ਜਗਮੀਤ ਸਿੰਘ ਵਾਸੀ ਮੁਕਤਸਰ ਤੋਂ 32 ਬੋਰ ਦਾ ਰਿਵਾਲਵਰ ਲੈ ਕੇ ਗੋਲੀ ਚਲਾਉਣ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਪਲੋਡ ਕਰ ਦਿੱਤੀ ਹੈ। ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀ. ਆਈ. ਏ. ਪੁਲਸ ਨੇ ਹਰਕਤ ’ਚ ਆਉਂਦਿਆਂ ਮੁਲਜ਼ਮ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦੇ ਸਾਥੀ ਦੀ ਭਾਲ ਜਾਰੀ ਹੈ। ਏ. ਐੱਸ. ਆਈ. ਰਾਜਵੰਤ ਸਿੰਘ ਨੇ ਦੱਸਿਆ ਕਿ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪਿਸਤੌਲ ਵੀ ਬਰਾਮਦ ਕਰ ਲਿਆ ਜਾਵੇਗਾ।
ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ...
NEXT STORY