ਕਪੂਰਥਲਾ/ਸੁਲਤਾਨਪੁਰ ਲੋਧੀ (ਮਲਹੋਤਰਾ/ਧੀਰ)— ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ 100 ਦਿਨ ਪੂਰੇ ਹੋ ਗਏ। ਇਨ੍ਹਾਂ 100 ਦਿਨਾਂ 'ਚ ਚੋਣਾਂ ਤੋਂ ਪਹਿਲਾਂ ਵਾਅਦੇ ਕਰਕੇ ਬਣੇ ਵਿਧਾਇਕਾਂ ਦਾ ਰਿਪੋਰਟ ਕਾਰਡ ਤਿਆਰ ਕੀਤਾ ਗਿਆ। ਸ਼ਹਿਰ ਦੇ ਸੀਨੀਅਰ ਨਾਗਰਿਕਾਂ ਨੇ ਰਾਏ ਦਿੱਤੀ ਹੈ ਕਿ ਵਿਧਾਇਕਾਂ ਨੇ ਇਨ੍ਹਾਂ 100 ਦਿਨਾਂ 'ਚ ਕੋਈ ਵੱਡਾ ਕੰਮ ਨਹੀਂ ਕੀਤਾ, ਜਿਸਦਾ ਉਹ ਦਾਅਵਾ ਕਰ ਸਕਣ। ਇਸਦੇ ਇਲਾਵਾ ਉਹ ਆਪਣਾ ਵਾਅਦੇ 'ਤੇ ਖਰੇ ਨਹੀਂ ਉਤਰੇ ਹਨ। ਦੂਜੇ ਪਾਸੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੁਝ ਵਾਅਦੇ ਪੂਰਾ ਕੀਤੇ ਗਏ ਹਨ ਪਰ ਕੁਝ ਕੰਮ ਫੰਡ ਦੀ ਕਮੀ ਕਾਰਨ ਬਾਕੀ ਹਨ। ਇਸਦੇ ਇਲਾਵਾ ਅਸੀਂ ਹਲਕੇ ਦੇ ਬਾਕੀ ਵਿਧਾਇਕਾਂ ਨਾਲ ਗੱਲ ਕਰਨੀ ਚਾਹੀ ਪਰ ਵਿਧਾਨਸਭਾ ਸੈਸ਼ਨ 'ਚ ਰੁਝੇ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਵਿਧਾਇਕਾਂ ਦੇ ਰਿਪੋਰਟ ਕਾਰਡ
ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ
ਚੋਣਾਂ ਦੌਰਾਨ ਜਨਤਾ ਨਾਲ ਕੀਤੇ 5 ਵਾਅਦੇ
- ਇਲਾਕੇ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਨਾ
- ਹਰ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣਾ
- ਬੁਢਾਪਾ ਪੈਨਸ਼ਨ ਵਧਾ ਕੇ 2000 ਕਰਨਾ
- ਦਿੱਲੀ ਰੇਲ ਸੇਵਾ ਚਾਲੂ ਕਰਵਾਉਣਾ
- ਇਲਾਕੇ ਦੀਆਂ ਮੁੱਖ ਸੜਕਾਂ ਨੂੰ ਬਣਾਉਣਾ
ਵਿਧਾਇਕ ਦਾ ਦਾਅਵਾ
ਇਲਾਕੇ ਨੂੰ ਲਗਭਗ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦੀ ਪਹਿਲ ਜਾਰੀ।
100 ਦਿਨਾਂ 'ਚ 2 ਵਾਅਦੇ ਪੂਰੇ ਕੀਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ
ਚੋਣਾਂ ਦੌਰਾਨ ਜਨਤਾ ਨਾਲ ਕੀਤੇ 5 ਵਾਅਦੇ
- ਹਲਕੇ ਦਾ ਵਿਕਾਸ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਾਂਗ ਕਰਵਾਉਣਾ।
- ਦੋਆਬੇ ਤੇ ਮਾਝੇ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਕਰਨਾ।
- ਮੰਡ ਖੇਤਰ ਦਾ ਪਹਿਲ ਦੇ ਆਧਾਰ 'ਤੇ ਵਿਕਾਸ ਕਰਨਾ ਤੇ ਲੋਕਾਂ ਨੂੰ ਹਰ ਸਾਲ ਆਉਣ ਵਾਲੇ ਹੜ੍ਹ ਤੋਂ ਬਚਾਉਣਾ।
- ਪਵਿੱਤਰ ਸ਼ਹਿਰ 'ਚ ਸੀਵਰੇਜ ਸਮੱਸਿਆ ਨੂੰ ਹੱਲ ਕਰਨਾ ਤੇ ਹਲਕੇ 'ਚ ਇੰਡਸਟਰੀ ਲਗਾਉਣ ਦੀ ਪਹਿਲ।
ਵਿਧਾਇਕ ਦਾ ਦਾਅਵਾ
ਪਵਿੱਤਰ ਨਗਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਾਂਗ ਸੁੰਦਰ ਤੇ ਪਵਿੱਤਰ ਬਣਾ ਕੇ ਹੀ ਰਹਾਂਗਾ।
ਵਿਧਾਇਕਾਂ ਦੀਆਂ ਪੱਗਾਂ ਲਾਹ ਕੇ ਕਾਂਗਰਸ ਸਰਕਾਰ ਨੇ ਸਿੱਖਾਂ ਦੀ ਬੇਇੱਜ਼ਤੀ ਕੀਤੀ : ਡਾ. ਵੇਰਕਾ
NEXT STORY