ਲੁਧਿਆਣਾ (ਗੁਪਤਾ) : ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ਦੇ ਹਾਲਾਤ ਇੰਨੇ ਖਰਾਬ ਹਨ ਕਿ ਲੋਕਤੰਤਰ ਦਾ ਗਲਾ ਕਾਂਗਰਸ ਦੇ ਗੁੰਡੇ ਸੜਕਾਂ ’ਤੇ ਘੁੱਟ ਰਹੇ ਹਨ, ਜਦੋਂਕਿ ਬਾਹੂਬਲੀ ਅਤੇ ਗੈਂਗਸਟਰ ਮੁਖਤਾਰ ਅੰਸਾਰੀ ਵਰਗੇ ਲੋਕ ਪੰਜਾਬ ਨੂੰ ਆਪਣੇ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮੰਨਦੇ ਹਨ। ਇਹੀ ਕਾਰਨ ਹੈ ਕਿ ਪਿਛਲੇ 26 ਮਹੀਨਿਆਂ ਤੋਂ ਰੂਪ ਨਗਰ ਦੀ ਜੇਲ ’ਚ ਅਰਾਮ ਫਰਮਾਉਣ ਤੋਂ ਬਾਅਦ ਅੰਸਾਰੀ ਨੂੰ ਸੁਪਰੀਮ ਕੋਰਟ ਦੇ ਹੁਕਮ ’ਤੇ ਯੂ. ਪੀ. ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਥੇ ਸਰਕਟ ਹਾਊਸ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਸੂਬੇ ਦੀ ਬਦਹਾਲੀ ਲਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕਾਨੂੰਨ ਦੇ ਰਾਜ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਕੈਪਟਨ ਦੇ ਰਾਜ ’ਚ ਅਰਾਜਕਤਾ ਦਾ ਮਾਹੌਲ ਹੈ। ਅਜਿਹੇ ਵਿਚ ਜਿੱਥੇ ਸ਼ਾਸਨ ਕਰਨ ਵਾਲੇ ਲੋਕ ਹੀ ਵਿਕਾਸ ਕੇ ਅੱਗੇ ਕੰਧ ਬਣ ਕੇ ਖੜ੍ਹੇ ਹਨ, ਪ੍ਰਦੇਸ਼ ਦੇ ਲੋਕਾਂ ਨੂੰ ਅਰਾਜਕਤਾ ਦੇ ਮਾਹੌਲ ਨੂੰ ਖਤਮ ਕਰਨ ਲਈ ਸੱਤਾ ਵਿਚ ਬਦਲਾਅ ਕਰਦੇ ਹੋਏ ਭਾਜਪਾ ਨੂੰ ਸੱਤਾ ’ਚ ਲਿਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਫ਼ਸਲ ਦੀ ਗਿਰਦਾਵਰੀ ਲਈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ
ਕਾਲੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘਪਲਿਆਂ ਦੀ ਸਰਕਾਰ ਦੱਸਦੇ ਹੋਏ ਇਸ ਸਰਕਾਰ ਦੇ ਸ਼ਾਸਨ ਵਿਚ ਐੱਸ. ਸੀ. ਵਿਦਿਆਰਥੀਆਂ ਦੇ ਵਜ਼ੀਫੇ ਦਾ ਘਪਲਾ, ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰੇ ਪਰ ਕੈਪਟਨ ਅਮਰਿੰਦਰ ਸਿੰਘ ਸਭ ਘਪਲਿਆਂ ’ਤੇ ਕਲੀਨ ਚਿੱਟ ਹੀ ਦਿੰਦੇ ਰਹੇ ਹਨ। 85 ਫੀਸਦੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਕਾਲੀਆ ਨੇ ਕਿਹਾ ਕਿ ਜੇਕਰ 2022 ਵਿਚ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੀ ਤਾਂ ਜਿੱਥੇ ਸਭ ਦਾ ਵਿਕਾਸ ਹੋਵੇਗਾ, ਉਥੇ ਤੁਸ਼ਟੀਕਰਨ ਦੀ ਸਿਆਸਤ ਦਾ ਪੂਰੀ ਤਰ੍ਹਾਂ ਖਾਤਮਾ ਹੋਵੇਗਾ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਪ੍ਰੋ. ਰਜਿੰਦਰ ਭੰਡਾਰੀ, ਪ੍ਰਵੀਨ ਬਾਂਸਲ, ਅਰੁਣੇਸ਼ ਮਿਸ਼ਰਾ, ਹਰਬੰਸ ਲਾਲ ਫੈਂਟਾ, ਰਾਮ ਗੁਪਤਾ, ਕਾਤੇਂਦੂ ਸ਼ਰਮਾ, ਅਨਿਲ ਸਰੀਨ, ਅਸ਼ਵਨੀ ਬਹਿਲ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਲੋਕ ਹਿੱਤ ’ਚ ਫੈਸਲਾ ਲਵੇ : ਬਾਜਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਆਸਟ੍ਰੇਲੀਆ ਰਹਿੰਦੀ ਪੰਜਾਬਣ ਨਾਲ ਵਾਪਰੀ ਰੂਹ ਕੰਬਾਊ ਵਾਰਦਾਤ, ਮੁੰਡੇ ਨੇ ਬੇਰਹਿਮੀ ਨਾਲ ਕਤਲ ਕਰਕੇ ਦੱਬੀ ਲਾਸ਼
NEXT STORY