ਲੁਧਿਆਣਾ(ਵਿੱਕੀ)-ਟੌਪ-10 ਲਿਸਟ ਵਿਚ ਆਪਣਾ ਦਬਦਬਾ ਬਣਾਉਣ ਵਾਲੇ ਲੁਧਿਆਣਾ ਦੇ ਪੀ. ਐੱਸ. ਈ. ਬੀ. ਪ੍ਰੀਖਿਆ ਨਤੀਜੇ ਵਿਚ ਇਸ ਵਾਰ ਪਿਛਲੇ ਸਾਲ ਦੀ ਤੁਲਨਾ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ ਪ੍ਰੀਖਿਆ ਪਾਸ ਨਾ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵੀ ਕਾਫੀ ਕਮੀ ਆਈ ਹੈ। ਸਾਲ 2017 'ਚ ਪਾਸ ਫੀਸਦੀ ਦੇ ਮਾਮਲੇ 8ਵੇਂ ਸਥਾਨ 'ਤੇ ਰਹੇ ਲੁਧਿਆਣਾ ਨੇ ਇਸ ਵਾਰ ਛਾਲ ਲਾਉਂਦੇ ਹੋਏ ਤੀਜੇ ਸਥਾਨ 'ਤੇ ਆਉਣ ਦਾ ਸਿਹਰਾ ਪ੍ਰਾਪਤ ਕੀਤਾ। ਹਾਲਾਂਕਿ ਮੁਕਤਸਰ ਅਤੇ ਮਾਨਸਾ ਜ਼ਿਲੇ ਨਤੀਜੇ ਦੀ ਪਾਸ ਫੀਸਦੀ ਦੇ ਮਾਮਲੇ 'ਚ ਲੁਧਿਆਣਾ ਤੋਂ ਅੱਗੇ ਰਹੇ। ਬੋਰਡ ਵੱਲੋਂ ਜਾਰੀ ਜ਼ਿਲੇ ਅਨੁਸਾਰ ਪਾਸ ਫੀਸਦੀ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ ਲੁਧਿਆਣਾ ਦੀ ਪਾਸ ਫੀਸਦੀ ਦਰ 78.56 ਫੀਸਦੀ ਰਹੀ ਹੈ, ਜਦੋਂਕਿ ਸਾਲ 2017 'ਚ ਇਹ 63.97 ਫੀਸਦੀ ਰਹੀ ਸੀ। ਲੁਧਿਆਣਾ ਇਸ ਵਾਰ 12ਵੀਂ ਦੀ ਪ੍ਰੀਖਿਆ ਲਈ 33,520 ਪ੍ਰੀਖਿਆਰਥੀ ਅਪੀਅਰ ਹੋਏ ਹਨ, ਜਿਨ੍ਹਾਂ 'ਚੋਂ 26,334 ਪ੍ਰੀਖਿਆਰਥੀ ਪਾਸ ਹੋ ਗਏ, ਜਦੋਂਕਿ 7,186 ਪ੍ਰੀਖਿਆਰਥੀ ਇਸ ਤਰ੍ਹਾਂ ਦੇ ਹਨ, ਜੋ 12ਵੀਂ ਪਾਸ ਨਹੀਂ ਕਰ ਸਕੇ। ਹੁਣ ਗੱਲ ਜੇਕਰ ਪਿਛਲੇ ਸਾਲ ਦੀ ਕਰੀਏ ਤਾਂ ਪ੍ਰੀਖਿਆ ਪਾਸ ਨਾ ਕਰਨ ਵਾਲੇ ਵਿਦਿਆਰਥੀਆਂ ਦਾ ਅੰਕੜਾ 13,071 ਦਾ ਸੀ। ਇਹੀ ਨਹੀਂ ਪਿਛਲੇ ਸਾਲ 36, 278 ਪ੍ਰੀਖਿਆਰਥੀ ਅਪੀਅਰ ਹੋਏ, ਜਿਨ੍ਹਾਂ 'ਚੋਂ 23, 207 ਪਾਸ ਹੋਏ ਸਨ।
ਕੁੱਝ ਖਾਸ ਅਸਰ ਨਹੀਂ ਦਿਖਾ ਸਕਿਆ ਸੈਂਟਰ ਬਦਲਣ ਦਾ ਫਾਰਮੂਲਾ
ਬੋਰਡ ਵੱਲੋਂ ਪ੍ਰੀਖਿਆਵਾਂ ਤੋਂ ਪਹਿਲਾਂ ਇਸ ਵਾਰ ਸੈਲਫ ਸੈਂਟਰ ਬਦਲਣ ਦਾ ਵੀ ਫਾਰਮੂਲਾ ਸ਼ੁਰੂ ਕੀਤਾ ਗਿਆ ਸੀ। ਉਹ ਐਨਾ ਕਾਮਯਾਬ ਨਹੀਂ ਹੋ ਸਕਿਆ, ਕਿਉਂਕਿ ਬੋਰਡ ਵੱਲੋਂ ਜਾਰੀ ਟਾਪਰਜ਼ ਦੀ ਲਿਸਟ ਵਿਚ 'ਚ ਫਿਰ ਤੋਂ ਇਕ ਵਾਰ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਹੀ ਕਾਮਯਾਬੀ ਹਾਸਲ ਕੀਤੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਅੱਧੇ ਸਰਕਾਰੀ ਸਕੂਲ ਨੂੰ ਛੱਡ ਰਾਜ ਦੇ ਹੋਰ ਕੋਈ ਵੀ ਸਰਕਾਰੀ ਸਕੂਲ ਇਸ ਲਿਸਟ ਵਿਚ ਸਥਾਨ ਨਹੀਂ ਬਣਾ ਸਕੇ।
ਬੋਰਡ ਦਾ ਸੀ ਇਹ ਤਰਕ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸੈਲਫ ਸੈਂਟਰ ਦੀ ਵਿਵਸਥਾ ਨੂੰ ਖਤਮ ਕਰਨ ਦਾ ਇਕ ਤਰਕ ਬੋਰਡ ਦਾ ਇਹ ਵੀ ਸੀ ਕਿ ਨਿੱਜੀ ਸਕੂਲ ਆਪਣੇ ਪ੍ਰੀਖਿਆ ਕੇਂਦਰਾਂ 'ਚ ਕਥਿਤ ਰੂਪ ਵਿਚ ਨਕਲ ਕਰਵਾਉਂਦੇ ਹਨ, ਜਿਸ ਦੇ ਕਾਰਨ ਬੋਰਡ ਨੇ ਉਨ੍ਹਾਂ ਦੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ 'ਚ ਬਣਾ ਦਿੱਤੇ ਸਨ ਪਰ ਸਰਕਾਰੀ ਸਕੂਲਾਂ 'ਚ ਸੁਵਿਧਾਵਾਂ ਦੀ ਘਾਟ ਕਾਰਨ ਵੀ ਪ੍ਰੀਖਿਆ ਦੇ ਕੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ। ਗੱਲ ਜੇਕਰ ਨਤੀਜੇ ਦੀ ਕਰੀਏ ਤਾਂ ਐਫੀਲੀਏਟਿਡ ਸਕੂਲਾਂ ਦੀ ਪਾਸ ਫੀਸਦੀ ਸਰਕਾਰੀ ਸਕੂਲਾਂ ਦੇ ਮੁਕਾਬਲੇ 2 ਫੀਸਦੀ ਘੱਟ ਰਹੀ ਹੈ। ਉਥੇ ਮੈਰੀਟੋਰੀਅਸ ਸਕੂਲਾਂ 'ਚ ਪ੍ਰੀਖਿਆਰਥੀਆਂ ਦਾ ਨਤੀਜਾ ਚੰਗਾ ਰਿਹਾ ਹੈ।
ਕਰਿਆਨੇ ਦੀ ਦੁਕਾਨ ਨੂੰ ਲੁੱਟਣ ਆਇਆ ਇਕ ਦਬੋਚਿਆ, ਦੂਸਰਾ ਫਰਾਰ
NEXT STORY