ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਸਥਿਤ ਸਰਕਾਰੀ ਸਕੂਲ ਵਿਚ ਬੁੱਧਵਾਰ ਨੂੰ ਹੰਗਾਮਾ ਖੜ੍ਹਾ ਹੋ ਗਿਆ ਜਦੋਂ 6ਵੀਂ ਤੋਂ 8ਵੀਂ ਜਮਾਤ ਦੀਆਂ 10 ਤੋਂ 12 ਵਿਦਿਆਰਥਣਾਂ ਨੇ ਸਕੂਲ ਪ੍ਰਿੰਸੀਪਲ 'ਤੇ ਛੇੜਛਾੜ ਕਰਨ ਤੇ ਬੈਡ ਟੱਚ ਕਰਨ ਦੇ ਗੰਭੀਰ ਦੋਸ਼ ਲਗਾਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਗੁੱਸੇ 'ਚ ਆਏ ਮਾਪਿਆਂ ਨੇ ਸਕੂਲ ਪਹੁੰਚ ਕੇ ਮੁਲਜ਼ਮ ਪ੍ਰਿੰਸੀਪਲ ਨੂੰ ਕਮਰੇ ਵਿਚ ਬੰਦੀ ਬਣਾ ਲਿਆ। ਲੋਕਾਂ ਨੇ ਡਾਇਲ-112 'ਤੇ ਸੂਚਿਤ ਕੀਤਾ ਤੇ ਪੁਲਸ ਪ੍ਰਿੰਸੀਪਲ ਨੂੰ ਹਿਰਾਸਤ 'ਚ ਲੈ ਕੇ ਥਾਣਾ ਸਦਰ ਲੈ ਗਈ। ਫ਼ਿਲਹਾਲ ਪੁਲਸ ਪੀੜਤ ਵਿਦਿਆਰਥਣਾਂ ਤੇ ਮਾਪਿਆਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਜਾਣਕਾਰੀ ਮੁਤਾਬਕ ਪ੍ਰਿੰਸੀਪਲ ਪਿਛਲੇ 2 ਸਾਲ ਤੋ ਸਕੂਲ ਵਿਚ ਤਾਇਨਾਤ ਹੈ। ਮੰਗਲਵਾਰ ਨੂੰ ਜਦੋਂ 8ਵੀਂ ਦੀ ਇਕ ਵਿਦਿਆਰਥਣ ਘਰ ਵਾਪਸ ਪਰਤੀ ਤਾਂ ਉਹ ਰੋਣ ਲੱਗੀ। ਮਾਤਾ-ਪਿਤਾ ਦੇ ਪੁੱਛਣ 'ਤੇ ਹੱਡਬੀਤੀ ਦੱਸੀ। 22 ਜੁਲਾਈ ਸਵੇਰੇ ਪਰਿਵਾਰ ਸ਼ਿਕਾਇਤ ਲੈ ਕੇ ਸਕੂਲ ਪਹੁੰਚਿਆ ਤੇ ਮੁਲਜ਼ਮ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਮੌਕੇ ਜਦੋਂ ਹੋਰ ਵਿਦਿਆਰਥਣਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਰੀਬ 12 ਵਿਦਿਆਰਥਣਾਂ ਨੇ ਇਸੇ ਹਰਕਤਾਂ ਦਾ ਖੁਲਾਸਾ ਕੀਤਾ। ਵਿਦਿਆਰਥਣਾਂ ਨੇ ਦੋਸ਼ ਲਗਾਇਆ ਕਿ ਵਿਰੋਧ ਕਰਨ 'ਤੇ ਪ੍ਰਿੰਸੀਪਲ ਪ੍ਰੀਖਿਆ 'ਚ ਫੇਲ੍ਹ ਕਰਨ ਦੀ ਧਮਕੀ ਦਿੰਦਾ ਸੀ, ਜਿਸ ਕਰਕੇ ਉਹ ਚੁੱਪ ਰਹੀਆਂ।
ਇਹ ਵੀ ਪੜ੍ਹੋ : ਪੰਜਾਬ ਵਿਚ ਦਿਨ ਦਿਹਾੜੇ ਵੱਜ ਗਿਆ ਵੱਡਾ ਡਾਕਾ, ਪੂਰੇ ਸ਼ਹਿਰ 'ਚ ਹੋ ਗਈ ਨਾਕਾਬੰਦੀ
ਪੁਲਸ ਪਹੁੰਚੀ ਤੇ ਪ੍ਰਿੰਸੀਪਲ ਬੋਲਿਆ- ਗ਼ਲਤ ਭਾਵਨਾਵਾਂ ਨਹੀਂ ਸੀ
ਘਰਦਿਆਂ ਨੇ ਤੁਰੰਤ ਸਰਪੰਚ ਤੇ ਪੰਚਾਇਤ ਨੂੰ ਮੌਕੇ 'ਤੇ ਬੁਲਾਇਆ। ਮਾਪਿਆਂ ਨੇ ਕਿਹਾ ਕਿ ਜੇ ਸਕੂਲ 'ਚ ਲੜਕੀਆਂ ਸੁਰੱਖਿਅਤ ਨਹੀ ਹਨ ਤਾਂ ਉਹ ਕਿਥੇ ਜਾਣਗੀਆਂ। ਮਾਪਿਆਂ ਨੇ ਪ੍ਰਿੰਸੀਪਲ ਨੂੰ ਬਰਖਾਸਤ ਕਰਨ ਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ ਥਾਣਾ ਸਦਰ ਦੇ ਐੱਸ.ਐਚ. ਓ ਹਰਵਿੰਦਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਨੂੰ ਹਿਰਾਸਤ 'ਚ ਲੈ ਲਿਆ ਹੈ। ਬੱਚਿਆਂ ਤੇ ਮਾਪਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ। ਇੱਧਰ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਝੂਠਾ ਦੱਸਿਆ। ਪ੍ਰਿੰਸੀਪਲ ਨੇ ਦੱਸਿਆ ਕਿ ਉਸ ਦੀ ਕੋਈ ਗਲਤ ਭਾਵਨਾ ਨਹੀਂ ਸੀ, ਜਦਕਿ ਉਹ ਸਿਰਫ ਮਾਤਾ-ਪਿਤਾ ਵਾਂਗ ਬੱਚਿਆਂ ਨੂੰ ਸਮਝਾ ਰਿਹਾ ਸੀ।
ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਦੋ ਦਿਨਾਂ 'ਚ ਇਕੋ ਪਰਿਵਾਰ ਦੇ ਦੋ ਜਵਾਕਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮੌਸਮ ਦਾ ਅਲਰਟ: ਇਨ੍ਹਾਂ ਤਾਰੀਖਾਂ ਨੂੰ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ
NEXT STORY