ਅੰਮ੍ਰਿਤਸਰ (ਦਲਜੀਤ)–ਟੀ. ਬੀ. ਦੀ ਬੀਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ਹੁਣ ਹਰ ਮਹੀਨੇ ਕੋਰਸ ਪੂਰਾ ਹੋਣ ਤੱਕ 1000 ਪ੍ਰਤੀ ਮਹੀਨਾ ਮਿਲਣਗੇ। ਭਾਰਤ ਸਰਕਾਰ ਨੇ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਤੰਦਰੁਸਤ ਖੁਰਾਕ ਦੇਣ ਦੇ ਮਕਸਦ ਤਹਿਤ 500 ਰੁਪਏ ਦੀ ਰਕਮ ਵਧਾ ਕੇ ਮਹਿੰਗਾਈ ਅਨੁਸਾਰ 1000 ਕਰ ਦਿੱਤੀ ਹੈ। ਜ਼ਿਲਾ ਅੰਮ੍ਰਿਤਸਰ ਵਿਚ 5 ਹਜ਼ਾਰ ਦੇ ਕਰੀਬ ਟੀ. ਬੀ. ਤੋਂ ਗ੍ਰਸਤ ਮਰੀਜ਼ਾਂ ਨੂੰ ਸਰਕਾਰ ਦੀ ਇਸ ਯੋਜਨਾ ਦਾ ਲਾਭ ਮਿਲੇਗਾ।
ਜਾਣਕਾਰੀ ਅਨੁਸਾਰ ਟੀ. ਬੀ. ਦੀ ਬੀਮਾਰੀ ਦੀ ਰੋਕਥਾਮ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਬੀਮਾਰੀ ਨੂੰ ਖਤਮ ਕਰਨ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ 100 ਦਿਨ ਦੀ ਕੰਪੇਨ ਚਲਾ ਕੇ ਲੋਕਾਂ ਵਿੱਚੋਂ ਉਕਤ ਬੀਮਾਰੀ ਦੇ ਕੇਸ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿਚ 5 ਹਜ਼ਾਰ ਦੇ ਕਰੀਬ ਟੀ. ਬੀ. ਦੇ ਮਰੀਜ਼ ਦਵਾਈ ਦਾ ਸੇਵਨ ਕਰ ਰਹੇ ਹਨ। ਇਥੋਂ ਤੱਕ ਕਿ ਹਰ ਮਹੀਨੇ 600 ਤੋਂ 700 ਦੇ ਕਰੀਬ ਨਵੇਂ ਟੀ. ਬੀ. ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸਰਕਾਰ ਵੱਲੋਂ ਉਕਤ ਬੀਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ਤੰਦਰੁਸਤ ਖੁਰਾਕ ਦੇਣ ਲਈ ਪਹਿਲਾਂ ਹਰ ਮਹੀਨੇ 500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਸੀ। ਦਵਾਈ ਦਾ ਕੋਰਸ ਛੇ ਮਹੀਨੇ ਤੱਕ ਚੱਲਣ ਤੱਕ ਮਰੀਜ਼ ਨੂੰ 6000 ਤੱਕ ਸਰਕਾਰ ਵੱਲੋਂ ਉਸ ਦੇ ਖਾਤੇ ਵਿਚ ਜਮ੍ਹਾਂ ਕਰਵਾਏ ਜਾਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਸਿਹਤ ਵਿਭਾਗ ਪੂਰੀ ਮੁਸਤਾਦੀ ਨਾਲ ਕਰ ਰਿਹੈ ਕੰਮ : ਡਾ. ਗੋਤਵਾਲ
ਜ਼ਿਲ੍ਹਾ ਟੀ. ਬੀ. ਅਧਿਕਾਰੀ ਡਾਕਟਰ ਵਿਜੇ ਗੋਤਵਾਲ ਨੇ ਦੱਸਿਆ ਕਿ ਉਕਤ ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਮੁਸਤਾਦੀ ਨਾਲ ਕੰਮ ਕਰ ਰਿਹਾ ਹੈ। ਜ਼ਿਲ੍ਹੇ ਭਰ ਵਿੱਚ ਵਿਭਾਗ ਦੀਆਂ ਟੀਮਾਂ ਆਮ ਜਨਤਾ ਤੱਕ ਪਹੁੰਚ ਬਣਾ ਕੇ ਉਕਤ ਬੀਮਾਰੀ ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕਰ ਰਹੀਆਂ ਹਨ। ਬੀਮਾਰੀ ਦੀ ਪੁਸ਼ਟੀ ਹੋਣ ’ਤੇ ਮਰੀਜ਼ ਦਾ ਛੇ ਮਹੀਨੇ ਤੱਕ ਮੁਫਤ ਇਲਾਜ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਰੀਜ਼ ਦੇ ਖਾਤੇ ਵਿਚ ਡੀ. ਬੀ. ਟੀ. ਦੇ 1000 ਪ੍ਰਤੀ ਮਹੀਨਾ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਮ੍ਰਿਤਸਰ ਵਿਚ 3600 ਅਜਿਹੇ ਮਰੀਜ਼ ਹਨ, ਜਿਨ੍ਹਾਂ ਦੀ ਦਵਾਈ ਦਾ ਕੋਰਸ ਪੂਰਾ ਹੋ ਗਿਆ ਹੈ ਜਾਂ ਚੱਲ ਰਿਹਾ ਹੈ। ਉਨ੍ਹਾਂ ਦੇ ਖਾਤੇ ਵਿਚ ਸਰਕਾਰ ਵੱਲੋਂ 55 ਲੱਖ ਰੁਪਏ ਦੀ ਡੀ. ਬੀ. ਟੀ. ਦੀ ਰਕਮ ਜਾਰੀ ਕੀਤੀ ਗਈ ਹੈ। ਸਰਕਾਰੀ ਸਿਹਤ ਕੇਂਦਰਾਂ ਵਿਚ ਇਸ ਬੀਮਾਰੀ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਦਾ ਟੀ. ਬੀ. ਦੀ ਰੋਕਥਾਮ ਲਈ ਹੈ ਵਡਮੁੱਲਾ ਯੋਗਦਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਪ੍ਰੋਗਰਾਮ ਦੇ ਅਧਿਕਾਰੀ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਟੀ. ਬੀ. ਦੀ ਰੋਕਥਾਮ ਲਈ ਪ੍ਰਾਈਵੇਟ ਡਾਕਟਰਾਂ ਦਾ ਵਡਮੁੱਲਾ ਯੋਗਦਾਨ ਹੈ। ਜ਼ਿਲੇ ਵਿਚ ਜੋ ਮਰੀਜ਼ ਦਵਾਈ ਦਾ ਸੇਵਨ ਕਰ ਰਹੇ ਹਨ ਤਾਂ ਉਨ੍ਹਾਂ ਵਿੱਚੋਂ ਵਧੇਰੇ ਮਰੀਜ਼ ਪ੍ਰਾਈਵੇਟ ਅਦਾਰਿਆਂ ਵਿੱਚੋਂ ਦਵਾਈ ਲੈ ਰਹੇ ਹਨ। ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਵੱਲੋਂ ਕੋਰਸ ਪੂਰਾ ਕਰਨ ਲਈ ਡਾਕਟਰ ਨੂੰ ਬਕਾਇਦਾ ਇਨਸੈਂਟਿਵ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਮਾਂ ਦੀ ਦਵਾਈ ਲੈਣ ਜਾ ਰਹੇ ਨੌਜਵਾਨ 'ਤੇ ਵਰ੍ਹੀਆਂ ਗੋਲੀਆਂ
ਹਰ ਸਾਲ 160 ਤੋਂ ਵਧੇਰੇ ਮਰੀਜ਼ਾਂ ਦੀ ਟੀ. ਬੀ. ਦੀ ਬੀਮਾਰੀ ਨਾਲ ਹੁੰਦੀ ਹੈ ਮੌਤ
ਸਰਕਾਰੀ ਟੀ. ਬੀ. ਹਸਪਤਾਲ ਦੇ ਸਾਬਕਾ ਮੁਖੀ ਡਾਕਟਰ ਨਵੀਨ ਪਾਂਧੀ ਨੇ ਦੱਸਿਆ ਕਿ ਇਹ ਬੀਮਾਰੀ ਬੇਹਦ ਖਤਰਨਾਕ ਹੈ। ਜੇਕਰ ਸਮੇਂ ’ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ਼ ਨੂੰ ਗੰਭੀਰ ਰੂਪ ਵਿਚ ਜਾ ਕੇ ਮੌਤ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ਹਰ ਸਾਲ ਜ਼ਿਲੇ ਵਿਚ 160 ਤੋਂ ਵਧੇਰੇ ਮਰੀਜ਼ਾਂ ਦੀ ਉਕਤ ਬੀਮਾਰੀ ਨਾਲ ਮੌਤ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਲਜ ਦੀ ਪ੍ਰੋਫੈਸਰ ਨੂੰ ਬੇਹੋਸ਼ ਕਰਕੇ ਟੱਪੀਆਂ ਹੱਦਾਂ, ਫਿਰ ਇਤਰਾਜ਼ਯੋਗ ਤਸਵੀਰਾਂ ਦਿਖਾ...
NEXT STORY