ਫਰੀਦਕੋਟ (ਜਗਤਾਰ)- ਫਰੀਦਕੋਟ ਦੇ ਇਕ ਕਰਨ ਸ਼ਰਮਾ ਨਾਮਕ ਨੌਜਵਾਨ 'ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਉਹ ਆਪਣੀ ਕਾਰ 'ਤੇ ਸਵਾਰ ਹੋ ਕੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ,ਫਾਇਰਿੰਗ ਦੌਰਾਨ ਉਸ ਵੱਲੋਂ ਕਾਰ ਭਜਾ ਕੇ ਆਪਣੀ ਜਾਨ ਬਚਾਈ ਗਈ। ਹਾਲਾਂਕਿ ਪੁਲਸ ਵੱਲੋਂ ਅਜਿਹੀ ਕੋਈ ਘਟਨਾ ਵਾਪਰਨ ਦੀ ਗੱਲ ਸਾਹਮਣੇ ਨਾ ਆਉਣ ਦੀ ਗੱਲ ਕਹੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮੁੰਡੇ ਦੀ ਮਾਂ ਦੀ ਸ਼ਿਕਾਇਤ 'ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਬਦਲਿਆ ਮਿਜਾਜ਼, ਕੜਾਕੇ ਦੀ ਧੁੰਦ ਤੋਂ ਬਾਅਦ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਇਸ ਘਟਨਾ ਸਬੰਧੀ ਨੌਜਵਾਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦ ਉਹ ਆਪਣੀ ਕਾਰ 'ਤੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਬਾਜੀਗਰ ਬਸਤੀ ਨਜ਼ਦੀਕ ਦੋ ਕਾਰਾਂ 'ਚ ਆਏ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ ਕੋਲ ਹਥਿਆਰ ਸਨ ਅਤੇ ਗੱਡੀ ਨੂੰ ਪਹਿਲਾਂ ਧੱਕੇ ਨਾਲ ਖੋਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਮਝਦਾਰੀ ਨਾਲ ਗੱਡੀ ਭਜਾ ਲਈ ਪਰ ਪਿੱਛੇ ਆ ਰਹੀ ਇੱਕ ਗੱਡੀ ਸਵਾਰ ਵੱਲੋਂ ਉਸ 'ਤੇ ਫਾਇਰ ਕਰ ਦਿੱਤੇ, ਜੋ ਉਸ ਦੇ ਪੇਟ ਦੇ ਕੋਲ ਦੀ ਲੰਘਿਆ। ਕਾਰ ਚਾਲਕ ਨੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਨਾ ਹੀ ਪਰ ਮੇਰੇ 'ਤੇ ਹਮਲਾ ਕਿਉਂ ਹੋਇਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਇਸ ਸਬੰਧੀ ਕਰਨ ਦੀ ਮਾਂ ਮੂਰਤੀ ਦੇਵੀ ਨੇ ਕਿਹਾ ਕਿ ਉਸਦੇ ਪੁੱਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਪਰ ਪਤਾ ਨਹੀਂ ਕਿਉਂ ਉਸਦੀ ਜਾਨ ਦੇ ਪਿੱਛੇ ਪਏ ਹੋਏ ਹਨ ।ਉਸਨੇ ਕਿਹਾ ਕਿ ਹੁਣ ਉਨ੍ਹਾਂ ਦਾ ਪੁੱਤ ਸੁਧਰ ਕੇ ਆਪਣਾ ਕੰਮ ਕਰ ਕੇ ਘਰ ਚਲਾਉਣਾ ਚਾਉਂਦਾ ਹੈ ਪਰ ਉਸਨੂੰ ਸੁਧਰਨ ਨਹੀਂ ਦਿੱਤਾ ਜਾ ਰਿਹਾ। ਇਥੋਂ ਤੱਕ ਕੇ ਪੁਲਸ ਵੀ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਰਹੀ ਸੀ । ਇਸ ਸਬੰਧ 'ਚ ਐੱਸਪੀ ਜਸਮੀਤ ਸਿੰਘ ਨੇ ਕਿਹਾ ਕਿ ਕਰਨ ਸ਼ਰਮਾ ਨਾਮਕ ਮੁੰਡੇ ਦੀ ਮਾਤਾ ਵੱਲੋਂ ਅਜਿਹੀ ਘਟਨਾ ਦੀ ਸ਼ਿਕਾਇਤ ਲਿਖਾਈ ਗਈ ਹੈ ਜੋ ਪੁਲਸ ਦੇ ਧਿਆਨ ਮੁਤਾਬਿਕ ਅਜਿਹੀ ਘਟਨਾ ਵਾਪਰੀ ਨਹੀਂ ਪਰ ਫਿਰ ਵੀ ਉਹ ਜਾਂਚ ਕਰਨ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਨ ਖਿਲਾਫ ਪਹਿਲਾ ਹੀ ਸੰਗੀਨ ਧਰਾਵਾਂ ਤਹਿਤ ਚਾਰ ਮਾਮਲੇ ਦਰਜ ਹਨ ਜਿਸ 'ਚ ਉਹ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ।
ਇਹ ਵੀ ਪੜ੍ਹੋ- ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ ਨੇ ਬਦਲਿਆ ਮਿਜਾਜ਼, ਕੜਾਕੇ ਦੀ ਧੁੰਦ ਤੋਂ ਬਾਅਦ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
NEXT STORY