ਦਸੂਹਾ (ਝਾਵਰ ਨਾਗਲਾ)- ਅੰਤਰਰਾਸ਼ਟਰੀ ਕਵੀ ਚੈਨ ਸਿੰਘ ਚੱਕਰਵਰਤੀ ਵਾਸੀ ਬਾਜਵਾ ਕਾਲੋਨੀ ਕੈਂਥਾ ਦਸੂਹਾ ਦੇ ਘਰ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ 8 ਸਾਲਾ ਪੋਤਰੇ ਨਵਬੀਰ ਸਿੰਘ ਗੈਬੀ ਪੁੱਤਰ ਨਰਿੰਦਰ ਸਿੰਘ ਲਾਡੀ ਦੀ ਗਰੋਸਨ ਸਟੱਡ ਜਰਮਨੀ ਵਿਖੇ ਇਕ ਹੈਵੀ ਵ੍ਹੀਕਲ ਦੀ ਲਪੇਟ ਵਿੱਚ ਆੳੇਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : 26 ਮਾਰਚ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
ਇਸ ਸੰਬੰਧੀ ਜਾਣਕਾਰੀ ਦਿੰਦੇ ਅੰਤਰਰਾਸ਼ਟਰੀ ਕਵੀ ਚੈਨ ਸਿੰਘ ਚੱਕਰਵਰਤੀ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਨਵਬੀਰ ਸਿੰਘ ਗੈਬੀ ਅਪਣੇ ਸਕੂਲ ਤੋਂ ਵਾਪਸ ਆ ਕੇ ਬਾਅਦ ਵਿੱਚ ਖੇਡਣ ਲਈ ਜਾ ਰਿਹਾ ਸੀ ਤਾਂ ਅਚਾਨਕ ਹੈਵੀ ਵ੍ਹੀਕਲ ਦੀ ਲਪੇਟ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਬੀਤੀ ਸ਼ਾਮ ਨੂੰ ਹੀ ਸਾਨੂੰ ਸੂਚਨਾ ਮਿਲੀ ਤਾਂ ਸਾਡੇ 'ਤੇ ਦੁੱਖ਼ਾਂ ਦਾ ਪਹਾੜ ਟੁੱਟ ਗਿਆ। ਉਨਾਂ ਦਾ ਪੁੱਤਰ ਨਰਿੰਦਰ ਸਿੰਘ ਲਾਡੀ ਅਪਣੇ ਪਰਿਵਾਰ ਸਮੇਤ ਜਰਮਨੀ ਵਿੱਚ ਖ਼ੁਸ਼ੀ-ਖ਼ੁਸ਼ੀ ਰਹਿ ਰਿਹਾ ਸੀ। ਇਸ ਸਬੰਧੀ ਵਿਧਾਇਕ ਕਰਮਬੀਰ ਸਿੰਘ ਘੁੰਮਣ, ਕੇ. ਐੱਮ. ਐੱਸ. ਕਾਲਜ ਦੇ ਚੇਅਰਮੈਨ ਚੋਧਰੀ ਕੁਮਾਰ ਸੈਣੀ, ਨਗਰ ਕੌਂਸਲ ਦਸੂਹਾ ਦੇ ਸਾਬਕਾ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ, ਭਾਜਪਾ ਦਸੂਹਾ ਦੇ ਇੰਚਾਰਜ ਰਾਣਾ ਰਘੁਨਾਥ ਸਿੰਘ ਨੇ ਅੰਤਰਰਾਸਟਰੀ ਕਵੀ ਚੈਨ ਸਿੰਘ ਦੇ ਪੋਤਰੇ ਦੀ ਅਚਾਨਕ ਹੋਈ ਮੌਤ 'ਤੇ ਡੂੰਘਾ ਦੁੱਖ਼ ਪ੍ਰਗਟ ਕੀਤਾ।
ਇਹ ਵੀ ਪੜ੍ਹੋ : ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਡਾਕਖਾਨਾ, ਥੱਪੜੋ-ਥੱਪੜੀ ਹੋਏ ਮੁਲਾਜ਼ਮ ਤੇ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲੀ ਨੌਕਰ ਨੇ ਕੀਤਾ ਵੱਡਾ ਕਾਂਡ, ਪੰਜਾਬੀ ਮਾਲਕ ਦੇ ਪਰਿਵਾਰ ਨੂੰ ਨਸ਼ਾ ਖੁਆ ਕੇ ਲੁੱਟਿਆ
NEXT STORY