ਅੰਮ੍ਰਿਤਸਰ (ਜਸ਼ਨ) - ਗ੍ਰੀਨ ਐਵੇਨਿਊ ਸਥਿਤ ਟੰਡਨ ਹਾਊਸ ਦੀ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵਲੋਂ ਸ਼ਰੇਆਮ ਕੀਤੀ ਗਈ ਲੁੱਟ ਦਾ ਸੀ. ਆਈ. ਏ. ਸਟਾਫ ਅਤੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਪਰਦਾਫ਼ਾਸ਼ ਕਰਦੇ ਹੋਏ ਇਕ ਜਨਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਨਾਨੀ ਦੀ ਪਛਾਣ ਜਸਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਸ ਮਾਮਲੇ ’ਚ ਦੋ ਹੋਰ ਜੋ ਮੁਲਜ਼ਮ ਬਣਾਏ ਗਏ ਹਨ, ਉਹ ਵੀ ਉਕਤ ਗ੍ਰਿਫ਼ਤਾਰ ਜਨਾਨੀ ਦੇ ਵਾਕਫ਼ ਹੀ ਹਨ। ਇਨ੍ਹਾਂ ’ਚੋਂ ਇਕ ਜਨਾਨੀ ਦਾ ਜੁਆਈ ਜਸਪ੍ਰੀਤ ਸਿੰਘ ਉਰਫ ਪ੍ਰਿੰਸ ਅਤੇ ਜੁਆਈ ਦਾ ਹੀ ਭਰਾ ਅਰਸ਼ਦੀਪ ਸਿੰਘ ਹੈ।
ਪੜ੍ਹੋ ਇਹ ਵੀ ਖ਼ਬਰ = ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)
ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਦੋਵੇਂ ਅਜੇ ਪੁਲਸ ਦੀ ਪਹੁੰਚ ਤੋਂ ਦੂਰ ਹਨ ਪਰ ਪੁਲਸ ਉਨ੍ਹਾਂ ਤੱਕ ਜਲਦੀ ਹੀ ਪੁਹੰਚ ਜਾਵੇਗੀ, ਅਜਿਹਾ ਦਾਅਵਾ ਪੁਲਸ ਨੇ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ.ਸੀ.ਪੀ ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਵਲ ਲਾਈਨ ਕੇ ਐੱਸ. ਐੱਚ. ਓ. ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਲੁਧਿਆਣਾ ਨਾਲ ਸਬੰਧ ਰੱਖਦੇ ਹਨ। ਗ੍ਰਿਫ਼ਤਾਰ ਜਨਾਨੀ ਜਸਵਿੰਦਰ ਕੌਰ ਇਸ ਸਾਰੇ ਮਾਮਲੇ ਦੀ ਮਾਸਟਰਮਾਈਂਡ ਹੈ ਅਤੇ ਉਹ ਸਤੰਬਰ 2021 ’ਚ ਨੇਅਰ ਕੇਅਰ ਕੰਪਨੀ ਰਾਹੀਂ ਬਜ਼ੁਰਗ ਜਨਾਨੀ ਪ੍ਰਭਾ ਟੰਡਨ ਦੀ ਕੇਅਰ ਟੇਅਰ ਵਜੋਂ ਕੰਮ ਕਰ ਰਹੀ ਹੈ। ਉਸ ਨੇ ਨੌਕਰੀ 3 ਅਕਤੂਬਰ ਨੂੰ ਹੀ ਛੱਡੀ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਪੁਲਸ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਉਕਤ ਜਨਾਨੀ ਨੇ ਦੱਸਿਆ ਕਿ ਉਸ ਦੇ ਸਿਰ ’ਤੇ ਕਾਫ਼ੀ ਕਰਜ਼ਾ ਹੈ, ਇਸ ਦੇ ਚਲਦੇ ਉਸਨੇ ਆਪਣੇ ਲੁਧਿਆਣਾ ਵਾਸੀ ਜੁਆਈ ਜਸਪ੍ਰੀਤ ਸਿੰਘ ਪ੍ਰਿੰਸ ਅਤੇ ਉਸ ਦੇ ਭਰਾ ਅਰਸ਼ਦੀਪ ਸਿੰਘ ਆਸ਼ੂ ਨਾਲ ਮਿਲ ਕੇ ਉਕਤ ਲੁੱਟ ਦੀ ਯੋਜਨਾ ਬਣਾਈ। ਉਹ 8 ਅਕਤੂਬਰ ਨੂੰ ਲੁਧਿਆਣਾ ਤੋਂ ਮੋਟਰਸਾਈਕਲ ’ਤੇ ਅੰਮ੍ਰਿਤਸਰ ਪਹੁੰਚੇ ਅਤੇ ਇੱਥੇ ਜਸਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਦੋਵਾਂ ਨੇ ਹੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਕੀਤਾ। ਮੁਲਜ਼ਮ ਜਸਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਅਜੇ ਫਰਾਰ ਚੱਲ ਰਹੇ ਹਨ ਅਤੇ ਲੁੱਟਿਆ ਗਿਆ ਸਾਰਾ ਸਾਮਾਨ ਵੀ ਉਸ ਕੋਲ ਹੈ। ਪੁਲਸ ਦਾ ਕਹਿਣਾ ਹੈ ਕਿ ਫਰਾਰ ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਲਦੀ ਹੀ ਹੋ ਜਾਵੇਗੀ, ਇਸ ਸਬੰਧੀ ਵੱਖ-ਵੱਖ ਪੁਲਸ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ।
ਪੜ੍ਹੋ ਇਹ ਵੀ ਖ਼ਬਰ - ਸ਼ਹੀਦ ਮਨਦੀਪ ਦੇ 4 ਸਾਲਾ ਪੁੱਤ ਨੂੰ ਗੋਦੀ ਚੁੱਕ ਭਰਾ ਨੇ ਚਿਖਾ ਨੂੰ ਦਿੱਤੀ ਅਗਨੀ,3 ਦਿਨ ਬਾਅਦ ਸੀ ਜਨਮ ਦਿਨ (ਤਸਵੀਰਾਂ)
ਕੀ ਸੀ ਮਾਮਲਾ :
8 ਅਕਤੂਬਰ ਨੂੰ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਰਾਹੀਂ ਗ੍ਰੀਨ ਐਵੇਨਿਊ ਸਥਿਤ ਕੋਠੀ ਨੰਬਰ 28 ਦੇ ਬਾਹਰ ਰੁਕਦੇ ਹਨ। ਅੰਦਰ ਵੜਦੇ ਹੀ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਘਰ ’ਚ ਬੈੱਡ ’ਤੇ ਪਈ ਜਨਾਨੀ ਪ੍ਰਭਾ ਟੰਡਨ ਦੀ ਬਾਂਹ ’ਚ ਪਈਆਂ 20 ਗ੍ਰਾਮ ਦੀਆਂ 2 ਸੋਨੇ ਦੀਆਂ ਚੂੜੀਆਂ ਦੇ ਨਾਲ-ਨਾਲ ਉਸ ਦਾ ਮੋਬਾਈਲ ਅਤੇ ਉਸ ਦੇ ਡਰਾਈਵਰ ਰਵੀ ਯਾਦਵ ਦੇ ਬੱਚਿਆਂ ਕੋਲੋਂ 3 ਮੋਬਾਈਲ ਫੋਨ ਲੁੱਟ ਕੇ ਲੈ ਜਾਂਦੇ ਹਨ। ਦਿਨ ਦਿਹਾੜੇ ਵਾਪਰੀ ਵਾਰਦਾਤ ਦੇ ਬਾਅਦ ਤੋਂ ਹੀ ਉਕਤ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਸੀ ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’
ਸਭ ਦੀ ਚਿੰਤਾ ਦਾ ਵਿਸ਼ਾ : ਸ਼ਾਂਤ ਬੈਠਾ ਪੰਜਾਬ ਦਾ ਹਿੰਦੂ ਵੋਟ ਆਖ਼ਿਰ ਜਾਵੇਗਾ ਕਿਹੜੇ ਪਾਸੇ?
NEXT STORY