ਗੁਰਦਾਸਪੁਰ (ਬੇਰੀ) - ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਆਪਣੇ ਚਾਰ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਫੌਜ ਦੇ 16 ਰਾਸ਼ਟਰੀ ਫਾਈਲ (11 ਸਿੱਖ) ਪਿੰਡ ਚੱਠਾ ਦੇ ਸ਼ਹੀਦ ਨਾਇਕ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਹੀਦ ਦੀ ਸ਼ਹਾਦਤ ਬਾਰੇ ਪਤਾ ਲੱਗਣ ’ਤੇ ਜਿੱਥੇ ਪਰਿਵਾਰ ’ਚ ਸੋਗ ਦੀ ਲਹਿਰ ਛਾਈ ਹੋਈ ਹੈ, ਉਥੇ ਹੀ ਪੂਰੇ ਇਲਾਕੇ ਦਾ ਮਾਹੌਲ ਗਮਗੀਨ ਹੈ। ਦੇਸ਼ ਦੇ ਲਈ ਆਪਣੀ ਕੁਰਬਾਨੀ ਦੇਣ ਵਾਲੇ ਮਨਦੀਪ ਸਿੰਘ ਦੀ ਸ਼ਹਾਦਤ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਮਾਣ ਹੈ। ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਸੈਲਾਬ ਉਮੜਿਆ ਪਿਆ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਦੱਸ ਦੇਈਏ ਕਿ ਸ਼ਹੀਦ ਮਨਦੀਪ ਸਿੰਘ ਦਾ ਜਨਮ ਦਿਨ 16 ਅਕਤੂਬਰ ਨੂੰ ਸੀ ਪਰ ਜਨਮ ਦਿਨ ਤੋਂ ਤਿੰਨ ਦਿਨ ਪਹਿਲਾਂ ਬੁੱਧਵਾਰ ਨੂੰ ਉਹ ਤਿਰੰਗੇ ’ਚ ਲਿਪਟ ਕੇ ਘਰ ਆ ਰਿਹਾ ਹੈ। ਪੁੱਤ ਦੇ ਸ਼ਹੀਦ ਹੋ ਜਾਣ ’ਤੇ ਮਾਂ ਨੇ ਕਿਹਾ ਕਿ ਜਨਮ ਦਿਨ ’ਤੇ ਮੇਰੇ ਪੁੱਤਰ ਨੇ ਮੈਨੂੰ ਜੋ ਸ਼ਹਾਦਤ ਰੂਪੀ ਤੋਹਫਾ ਦਿੱਤਾ ਹੈ, ਉਸ ਦੁੱਖ ਨੂੰ ਮੈਂ ਪੂਰੀ ਜ਼ਿੰਦਗੀ ਨਹੀਂ ਭੁਲਾ ਪਵਾਂਗੀ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
40 ਦਿਨ ’ਚ ਹੀ ਪੁੱਤਰ ਦੇ ਸਿਰ ਤੋਂ ਚੁੱਕਿਆ ਗਿਆ ਪਿਤਾ ਦਾ ਸਾਇਆ
ਸ਼ਹੀਦ ਮਨਦੀਪ ਸਿੰਘ, ਜੋ ਆਪਣੇ ਪੁੱਤਰ ਦੇ ਜਨਮ ’ਤੇ ਇਕ ਮਹੀਨੇ ਦੀ ਛੁੱਟੀ ਕੱਟ ਕੇ 24 ਸਤੰਬਰ ਨੂੰ ਵਾਪਸ ਯੁਨਿਟ ਪਰਤਿਆ ਸੀ ਅਤੇ 10 ਅਕਤੂਬਰ ਸ਼ਾਮ ਨੂੰ ਵੀਡੀਓ ਕਾਲ ਕਰ ਕੇ ਪਤਨੀ ਮਨਦੀਪ ਕੌਰ ਤੋਂ ਪੁੱਤਰ ਦਾ ਹਾਲ ਪੁੱਛਦੇ ਹੋਏ ਕਿਹਾ ਸੀ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖੇ, ਮੈਂ ਜਲਦ ਛੁੱਟੀ ਲੈ ਕੇ ਆਵਾਂਗਾ। ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਉਸਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਇਹ ਆਖਰੀ ਫੋਨ ਸੀ, ਜਿਸ ਪੁੱਤਰ ਲਈ ਉਹ ਦੁਬਾਰਾ ਜਲਦੀ ਛੁੱਟੀ ਲੈ ਕੇ ਆਉਣ ਦੀ ਗੱਲ ਕਰ ਰਹੇ ਸਨ, ਸਿਰਫ 40 ਦਿਨ ਹੀ ਉਸਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਜਾਵੇਗਾ, ਜੋ ਉਸਨੇ ਸੁਫ਼ਨੇ ’ਚ ਵੀ ਨਹੀਂ ਸੀ ਸੋਚਿਆ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’
ਸ਼ਹੀਦ ਭਰਾ ਨੂੰ ਮੋਢਾ ਦੇਣ ਪਹੁੰਚਿਆ ਫੌਜੀ ਭਰਾ
ਸ਼ਹੀਦ ਨਾਇਕ ਮਨਦੀਪ ਸਿੰਘ ਦਾ ਵੱਡਾ ਭਰਾ ਹੌਲਦਾਰ ਜਗਰੂਪ ਸਿੰਘ, ਜੋ ਫੌਜ ਦੀ 23 ਸਿੱਖ ਰੈਜੀਮੈਂਟ ’ਚ ਗੰਗਾਨਗਰ ਵਿਖੇ ਤਾਇਨਾਤ ਹੈ, ਭਰਾ ਦੀ ਸ਼ਹਾਦਤ ਦੀ ਖ਼ਬਰ ਸੁਣਦੇ ਹੀ ਮੰਗਲਵਾਰ ਨੂੰ ਉਹ ਘਰ ਪਹੁੰਚ ਗਿਆ ਹੈ। ਜਦਕਿ ਉਸਦਾ ਛੋਟਾ ਭਰਾ ਗੁਰਪਿੰਦਰ ਸਿੰਘ ਦੋਹਾਕਤਰ ’ਚ ਹੈ, ਉਹ ਬੁੱਧਵਾਰ ਨੂੰ ਘਰ ਪਹੁੰਚ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ, ਦਿਨ-ਰਾਤ ਲੱਗਦੇ ਕੱਟ ਤੋਂ ਲੋਕ ਦੁਖੀ
NEXT STORY