ਭਿੰਡੀ ਸੈਦਾਂ, (ਗੁਰਜੰਟ)- ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਗੁੱਲਗੜ੍ਹ ਵਿਖੇ ਬੀਤੀ ਰਾਤ ਜ਼ਮੀਨੀ ਝਗੜੇ ਕਾਰਨ ਚੱਲੀ ਗੋਲੀ ਦੌਰਾਨ ਇਕ ਧਿਰ ਦੇ ਗੋਲੀ ਨਾਲ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਬਰਲਾਸ, ਹਰਦੀਪ ਸਿੰਘ ਡਿਆਲਰੰਗੜ, ਮੁਨਸ਼ਾ ਸਿੰਘ ਘੋਗਾ ਆਦਿ ਦਾ ਕੰਡਿਆਲੀ ਤਾਰ ਤੋਂ ਪਾਰ ਜ਼ਮੀਨੀ ਝਗੜਾ ਇਕਬਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁੱਲਗੜ੍ਹ ਨਾਲ ਚੱਲਦਾ ਆ ਰਿਹਾ ਹੈ। ਬੀਤੇ ਕੱਲ ਉਕਤ ਦੋਵੇਂ ਪਾਰਟੀਆਂ ਦਾ ਕੰਡਿਆਲੀ ਤਾਰ ਕੋਲ ਜ਼ਮੀਨ ਨੂੰ ਲੈ ਕੇ ਤਕਰਾਰ ਹੋਇਆ, ਜਿਸ ਤੋਂ ਬਾਅਦ ਗੁਰਦੀਪ ਸਿੰਘ ਧਿਰ ਆਪਣੇ ਘਰ ਵਾਪਸ ਜਾ ਰਹੀ ਸੀ ਕਿ ਅਚਾਨਕ ਸਾਡੇ ਘਰ ਦੇ ਸਾਹਮਣੇ ਆ ਕੇ ਦੋਵਾਂ ਧਿਰਾਂ ਦਾ ਆਪਸ ਵਿਚ ਟਕਰਾਅ ਹੋ ਗਿਆ, ਜਿਸ 'ਤੇ ਗੁਰਦੀਪ ਸਿੰਘ ਧਿਰ ਦੇ ਵਿਅਕਤੀ ਨੇ ਆਪਣੇ ਬਚਾਅ ਲਈ ਉਨ੍ਹਾਂ ਦੇ ਘਰ ਪਨਾਹ ਲਈ ਅਤੇ ਕੁਝ ਦੇਰ ਬਾਅਦ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਘਰ ਭੇਜ ਦਿੱਤਾ।
ਰਾਤ ਨੂੰ 7 ਵਜੇ ਦੇ ਕਰੀਬ ਇਕਬਾਲ ਸਿੰਘ ਤੇ ਉਸ ਦੇ ਪੁੱਤਰ ਜਗਤਾਰ ਸਿੰਘ ਅਤੇ ਗੁਰਮੇਜ ਸਿੰਘ ਸਮੇਤ 30 ਤੋਂ 35 ਅਣਪਛਾਤੇ ਬੰਦਿਆਂ ਨੇ ਰਾਈਫਲਾਂ ਤੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ 'ਤੇ ਇਸ ਰੰਜਿਸ਼ ਤਹਿਤ ਹਮਲਾ ਕਰ ਦਿੱਤਾ ਕਿ ਤੁਸੀਂ ਗੁਰਦੀਪ ਸਿੰਘ ਧਿਰ ਨੂੰ ਪਨਾਹ ਦਿੱਤੀ ਹੈ। ਇਸ ਦੌਰਾਨ ਉਕਤ ਵਿਅਕਤੀਆਂ ਨੇ ਜਿਥੇ ਘਰ ਵਿਚ ਖੜ੍ਹੇ 3 ਮੋਟਰਸਾਈਕਲਾਂ ਤੇ ਇਕ ਗੱਡੀ ਦੀ ਭੰਨ-ਤੋੜ ਕਰਨ ਦੇ ਨਾਲ-ਨਾਲ ਘਰੇਲੂ ਸਾਮਾਨ ਦੀ ਵੀ ਭੰਨ-ਤੋੜ ਕੀਤੀ, ਉਥੇ ਗੋਲੀ ਵੀ ਚਲਾਈ, ਜੋ ਕਿ ਮੇਰੇ ਭਰਾ ਮੰਗਲਜੀਤ ਸਿੰਘ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਨੂੰ ਲੱਗਣ ਕਰ ਕੇ ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਦੂਜੀ ਧਿਰ ਦੇ ਇਕਬਾਲ ਸਿੰਘ ਦੇ ਘਰੋਂ ਪੁੱਛਣ 'ਤੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਤਾਰੋਂ ਪਾਰ ਜ਼ਮੀਨ ਦੀ ਨਿਸ਼ਾਨਦੇਹੀ ਸਬੰਧੀ ਕੁਝ ਰਿਸ਼ਤੇਦਾਰ ਤੇ ਹੋਰ ਵਿਅਕਤੀ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਰਸਤੇ ਵਿਚ ਵਾਪਸ ਜਾਂਦਿਆਂ ਨੂੰ ਉਕਤ ਵਿਅਕਤੀਆਂ ਨੇ ਰਸਤਾ ਰੋਕ ਕੇ ਸੱਟਾਂ ਮਾਰੀਆਂ। ਇਸ ਸਬੰਧੀ ਐੱਸ. ਐੱਚ. ਓ. ਭਿੰਡੀ ਸੈਦਾਂ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕੱਲ ਮੌਕੇ 'ਤੇ ਏ. ਐੱਸ. ਆਈ. ਗਿਆ ਸੀ, ਉਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਕੋਈ ਦਰਖਾਸਤ ਨਹੀਂ ਆਈ।
ਸਰਕਾਰੀ ਹਸਪਤਾਲ ਹੋਣਗੇ ਆਧੁਨਿਕ ਤਕਨੀਕਾਂ ਨਾਲ ਲੈਸ
NEXT STORY