ਨਵੀਂ ਦਿੱਲੀ, (ਭਾਸ਼ਾ)- ਉੱਤਰੀ-ਪੂਰਬੀ ਦਿੱਲੀ ਦੇ 2 ਵੱਖ-ਵੱਖ ਇਲਾਕਿਆਂ ’ਚ 10 ਮਿੰਟ ਅੰਦਰ 3 ਵਿਅਕਤੀਆਂ ਵੱਲੋਂ 2 ਥਾਵਾਂ ’ਤੇ ਚਲਾਈ ਗਈ ਗੋਲੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਮੁਲਜ਼ਮਾਂ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਕਰੀਬ 1 ਵਜੇ ਕਬੀਰ ਨਗਰ ’ਚ ਇਕ ਵਿਅਕਤੀ ’ਤੇ ਗੋਲੀ ਚਲਾਈ ਤੇ ਉਸ ਦਾ ਸਕੂਟਰ ਖੋਹ ਲਿਅਾ। 10 ਮਿੰਟ ਅੰਦਰ ਜੋਤੀ ਨਗਰ ’ਚ ਇਕ ਘਰ ’ਤੇ ਫਾਇਰਿੰਗ ਕੀਤੀ ਗਈ।
ਪੁਲਸ ਨੇ ਦੱਸਿਆ ਕਿ ਫਾਇਰਿੰਗ ਦੀ ਪਹਿਲੀ ਘਟਨਾ ’ਚ ਨਦੀਮ ਉਰਫ ਬੌਬੀ ਤੇ ਸ਼ਾਹਨਵਾਜ਼ ਨੂੰ ਗੋਲੀ ਲੱਗੀ ਜਦਕਿ ਦੂਜੀ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਦੋਹਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਨਦੀਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ਾਹਨਵਾਜ਼ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਆਫ ਪੁਲਸ (ਉੱਤਰ-ਪੂਰਬ) ਰਾਕੇਸ਼ ਪਵਾਰੀਆ ਨੇ ਦੱਸਿਆ ਕਿ ਤਿੰਨਾਂ ਸ਼ੱਕੀਆਂ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰੇਮ ਸਬੰਧਾਂ 'ਚ ਅੜਿੱਕਾ ਬਣ ਰਿਹਾ ਸੀ ਪਤੀ, ਪ੍ਰੇਮੀ ਨਾਲ ਮਿਲ ਪਤਨੀ ਨੇ ਦਿੱਤੀ ਖੌਫਨਾਕ ਸਜ਼ਾ
NEXT STORY