Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 19, 2026

    12:55:29 AM

  • indian women team defeats zimbabwe in just 53 balls

    ਮਹਿਲਾ ਟੀ-20 'ਚ ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ,...

  • bodies of mother and son found in locked house

    ਪੰਜਾਬ: ਬੰਦ ਘਰ ’ਚੋਂ ਮਿਲੀਆਂ ਮਾਂ-ਪੁੱਤ ਦੀਆਂ...

  • shots fired at bollywood actor tiger shroff

    ਵੱਡੀ ਖਬਰ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ...

  • gang took responsibility bollywood actor tiger shroff

    ਬਾਲੀਵੁੱਡ ਅਦਾਕਾਰ Tiger Shroff 'ਤੇ ਚੱਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

PUNJAB News Punjabi(ਪੰਜਾਬ)

ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

  • Edited By Rajwinder Kaur,
  • Updated: 04 May, 2020 11:03 AM
Jalandhar
ground zero heart shivdeep
  • Share
    • Facebook
    • Tumblr
    • Linkedin
    • Twitter
  • Comment

ਸਥਾਨ-ਪ੍ਰਿਥਵੀ, 2020

ਸ਼ਿਵਦੀਪ

ਧੂੰਆਂ, ਲੋਹਾ ਜਾਂ ਕੰਕਰੀਟ। ਮਾਸਕ, ਲੋਹਾ ਰੋਕਣ ਲਈ ਜੈਕਟ ਜਾਂ ਲੋਹਾ ਸਾਂਭਣ ਲਈ ਇਕ ਛਾਤੀ, ਮੈਂ ਆਪਣੇ ਅਣਜੰਮੇ ਬੱਚੇ ਨੂੰ ਕੀ ਦੇ ਕੇ ਜਾਂਵਾਗਾ। ਮੈਨੂੰ ਹਾਲੇ ਵੀ ਇਹ ਸਭ ਕੁਝ ਇਕ ਫ਼ਿਲਮ ਵਾਂਗ ਲਗ ਰਿਹਾ। ਮੈਂ ਹੁਣ ਵੀ ਜਦੋਂ ਕਹਿੰਦਾ ਹਾਂ ਕਿ ਡਰਨ ਦੀ ਲੋੜ ਨਹੀਂ ਤਾਂ ਇਹ ਮੈਂ ਆਪਣੇ ਡਰ ਵਿਚੋਂ ਬੋਲ ਰਿਹਾ ਹੁੰਦਾ ਹਾਂ। ਕਿਸੇ ਤੋਂ ਨਹੀਂ, ਮੈਂ ਆਪਣੇ ਆਪ ਤੋਂ ਲੁਕਣ ਦੀ ਸਾਜਿਸ਼ ਵਿਚ ਸ਼ਾਮਲ ਹਾਂ। ਬਾਹਰਲਾ ਤਣਾਓ ਅਤੇ ਅੰਦਰ ਦੀ ਸੰਘਣੀ ਸ਼ਾਂਤੀ ਮੈਨੂੰ ਵਿਚਿਲਤ ਕਰ ਰਹੀ ਹੈ। ਵਾਰ-ਵਾਰ ਆਪਣੇ ਆਪ ਨੂੰ ਯਾਦ ਕਰਵਾਉਂਦਾ ਹਾਂ, ਵਾਰ-ਵਾਰ ਲਿਖਦਾ ਹਾਂ ਇਹ ਵਾਕ, ਇਹ ਸ਼ਬਦ ‘ਸੂਰਜ’, ਵਾਰ-ਵਾਰ ਕਹਿੰਦਾ ਹਾਂ ਕਿ ਸੂਰਜ ਡੁਬਣਾ ਮੈਨੂੰ ਚੰਗਾ ਲਗਣ ਲੱਗ ਪਿਆ ਹੈ, ਕਿਉਂਕਿ ਇਹ ਕੱਲ ਫਿਰ ਮੁੜ ਆਵੇਗਾ ਨਵੀਂ ਆਸ ਨਾਲ। ਵਾਰ-ਵਾਰ ਆਪਣੇ ਆਪ ਨੂੰ ਹੀ ਯਾਦ ਕਰਵਾਉਂਦਾ ਹਾਂ ਕਿ ਮੁਨੱਖ ਅਤੇ ਧਰਤੀ ਦੀ ਆਸ ਕਿਸੇ ਵੀ ਘਟਨਾ-ਦੁਰਘਟਨਾ ਤੋਂ ਗਿੱਠ ਕੁ ਉਚੀ ਹੀ ਰਹੀ ਹੈ।  

ਇਹ ਚੰਗੇ ਦਿਨ ਮੈਨੂੰ ਚੰਗੇ ਕਿਉਂ ਨਹੀਂ ਲਗ ਰਹੇ। ਇਸ ਤਰਾਂ ਘਰੇ ਬੈਠ ਕੇ ਸਾਰਾ ਦਿਨ ਪੜ੍ਹਦੇ, ਲਿਖਦੇ ਰਹਿਣਾ, ਫਿਲਮਾਂ ਦੇਖਣਾ ਜਾਂ ਸਾਰਾ ਸਮਾਂ ਆਪਣੀ ਸਟੱਡੀ ਵਿਚ ਪਏ ਰਹਿਣਾ, ਇਹ ਸਭ ਲਈ ਮੇਰੀ ਵੱਡੀ ਲੜਾਈ ਰਹੀ ਹੈ। ਇਸ ਤਰਾਂ ਦੇ ਦਿਨ ਬਿਤਾਣਾ ਮੇਰੇ ਲਈ ਸਭ ਤੋਂ ਚੰਗੇ ਦਿਨ ਹਨ। ਜਿਸਦੇ ਲਈ ਮੈਂ ਹਰ ਦਿਨ ਜਿੱਦ ਕੀਤੀ ਹੈ, ਇਕ ਲਗਾਤਾਰ ਲੜਾਈ ਲੜੀ। ਨਿੱਕੇ ਜਿਹੇ ਘਰ ਵਿਚ ਮੇਰਾ ਇਕ ਅਗਿਆਤਵਾਸ ਹੈ, ਜਿਥੇ ਹੋਰ ਕੋਈ ਨਹੀਂ ਆਉਂਦਾ। ਮੈਂ ਘਰੋਂ ਬਾਹਰ ਨਹੀਂ ਜਾਵਾਂਗਾ, ਸਾਰਾ ਦਿਨ ਸਟੱਡੀ ਵਿਚ ਬੈਠਾਂਗਾ, ਅੱਜ ਮੈਂ ਲਿਖਣਾ ਹੈ, ਇਹ ਨਵੀਂ ਆਈ ਕਿਤਾਬ ਖ਼ਤਮ ਕਰਨੀ ਹੈ, ਪਲੀਜ਼ ਮੈਨੂੰ ਕੋਈ ਡਿਸਟਰਬ ਨਾ ਕਰੇ। ਪਲੀਜ਼ ਫੋਨ ਉਪਰ ਜੋ ਆਦਮੀ ਹੈ ਉਸਨੂੰ ਕਹੋ ਕਿ ਮੈਂ ਸੌਂ ਰਿਹਾ ਹਾਂ, ਉਸਨੂੰ ਕਹੋ ਮੈਂ ਘਰ ਨਹੀਂ। ਅੱਜ ਮੈਂ ਦਫਤਰ ਨਹੀਂ ਜਾ ਰਿਹਾ, ਅੱਜ ਮੈਂ ਦੋ-ਤਿੰਨ ਫਿਲਮਾਂ ਦੇਖਣੀਆਂ ਹਨ। ਕਮਾਲ ਹੈ ਹੁਣ ਮੇਰੇ ਕੋਲ ਇਹ ਸਭ ਕਰਨ ਲਈ ਦਿਨ ਹੈ, ਜਿਸਦੇ ਲਈ ਮੈਨੂੰ ਕੋਈ ਉਕਤ ਨਹੀਂ ਕਰਨੀ ਪੈ ਰਹੀ। ਇਕ ਇਕ ਕਰਕੇ ਨਿੱਕੀ ਵੱਡੀਆਂ ਥਾਂਵਾ ਬੰਦ ਹੋਣ ਦੀਆਂ ਖ਼ਬਰਾਂ, ਆਦਮੀ ਦੇਹ ਤਿਆਗ ਕੇ ਤੇਜ਼ੀ ਨਾਲ ਵਧਦੇ ਨੰਬਰਾਂ ਵਾਲੀ ਸੂਚੀ  ਵਿਚ ਬਦਲ ਰਿਹਾ ਹੈ।

ਮੈਂ ਹੁਣੇ ਇਸ ਅਗਿਆਤਵਾਸ ਵਿਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ। ਜਿਵੇਂ-ਜਿਵੇਂ ਬਾਹਰ ਮਾਹੌਲ ਸੰਘਣਾ ਹੋ ਰਿਹਾ, ਮੈਂ ਆਪਣੇ ਅਗਿਆਤਵਾਸ ਵਿਚ ਬੇਚੈਨ ਹੋ ਰਿਹਾ ਹਾਂ। ਆਨੇ ਬਹਾਨੇ ਫੋਨ ਮਿਲਾਉਂਦਾ ਹਾਂ, ਇਧਰ ਉਧਰ ਦੀਆਂ ਗੱਲਾਂ ਕਰਕੇ ਰੱਖ ਦਿੰਨਾ ਹਾਂ। ਆਨੇ ਬਹਾਨੇ ਬਾਹਰ ਸੜਕ ਉਪਰ ਨਿਕਲਦਾ ਹਾਂ, ਜੇਬ ਵਿਚ ਫੋਨ ਖੜਕਨ ਲਗਦਾ ਹੈ। ਮੈਨੂੰ ਰਸੋਈ ਦਾ ਸਮਾਨ ਲਿਆਣ ਤੋਂ ਬਹੁਤ ਖਿਝ ਆਉਂਦੀ ਸੀ, ਅੱਜ ਸਵੇਰੇ ਉਹ ਵੀ ਲੈਣ ਚਲਾ ਗਿਆ, ਕਾਫ਼ੀ ਦੇਰ ਬੈਂਚ ਉਪਰ ਬੈਠ ਕੇ ਲੋਗਾਂ ਦੇ ਮੂੰਹ ਦੇਖਦਾ ਰਿਹਾ। ਕਿੰਨੇ ਸਮੇਂ ਬਾਅਦ ਵਿਚ ਲੋਕਾਂ ਦੇ ਮੂੰਹ ਵੱਲ ਇਸ ਤਰਾਂ ਦੇਖਿਆ ਹੈ। ਮੇਰਾ ਦਿਲ ਕਰਦਾ ਹੈ ਮੈਂ ਸਾਰਿਆਂ ਨੂੰ ਬਸ ਦੇਖਦਾ ਰਹਾਂ। ਜੇਬ ਵਿਚ ਫਿਰ ਫੋਨ ਖੜਕਦਾ ਹੈ, ਪਹਿਲਾਂ ਕਦੇ ਬਾਹਰ ਨਹੀਂ ਜਾਣਾ ਹੁੰਦਾ ਸੀ ਹੁਣ ਪਤਾ ਨਹੀਂ ਕਿਉਂ ਫਜ਼ੂਲ ਵਿਚ ਬਾਹਰ ਘੁੰਮ ਰਿਹਾ ਹਾਂ।  ਕਿਉਂ ਉਲਟ ਚਲਦਾ ਹਾਂ ਮੈਂ। ਕੀ ਮਰਨ ਤੋਂ ਪਹਿਲਾਂ ਸਚਮੁੱਚ ਇਸ ਤਰਾਂ ਹੁੰਦਾ ਹੈ ਕਿ ਜ਼ਿੰਦਗੀ ਦੇ ਰਫਕੱਟ ਅੱਖਾਂ ਸਾਹਮਣਿਓਂ ਗੁਜ਼ਰਦੇ ਹਨ। ਇਕ ਕਵੀ ਜਿਹੜੇ ਕੱਟ ਨੂੰ ਕਵਿਤਾ ਵਿਚੋਂ ਵੀ ਬਾਹਰ ਰੱਖ ਦਿੰਦਾ ਹੈ, ਉਹ ਸਾਰੀ ਉਮਰ ਇਕ ਅਦ੍ਰਿਸ਼ ਸਕਰੀਨ ਉਪਰ ਉਸਦੇ ਨਾਲ ਨਾਲ ਚਲਦੇ ਹਨ, ਇਹ ਮੈਂ ਹੁਣੇ ਮਹਿਸੂਸ ਕੀਤਾ ਹੈ।  

ਮੈਂ ਪਿਛਲੇ ਕਈ ਦਿਨਾਂ ਤੋਂ ਉਦਾਸ ਰਿਹਾ ਹਾਂ। ਅਲਹਿਦਗੀ ਬੜੇ ਦਿਨਾਂ ਦੀ ਸ਼ੁਰੂ ਹੋ ਚੁੱਕੀ ਹੈ। ਅੱਜ ਵੀ ਉਦਾਸ ਨੀਂਦ ਉਤਾਰੀ ਹੈ ਦੇਹ ਤੋਂ। ਉਠਦਿਆਂ ਨਜ਼ਰ ਪਰਦੇ ਵੱਲ ਜਾਂਦੀ ਹੈ ਜਿਸ ਤੋਂ ਨਿੱਕੀ ਨਿੱਕੀ ਧੁੱਪ ਅੰਦਰ ਆ ਰਹੀ ਹੈ। ਪਿਆ ਪਿਆ ਉਸਦੀ ਤਸਵੀਰ ਖਿਚਦਾ ਹਾਂ, ਸੋਚਾਂ ਵਿਚ ਗੁਆਚ ਜਾਂਦਾ ਹਾਂ। ਇਕਦਮ ਮੇਰੇ ਦੁਆਲੇ ਪਈਆਂ ਚੀਜਾਂ ਮੇਰੇ ਉਪਰ ਹਾਵੀ ਹੋਣ ਲਗਦੀਆਂ ਹਨ। ਬਿਸਤਰ ਤੋਂ ਉਸਰਦਾ ਹਾਂ ਸਾਰੇ ਘਰ ਨੂੰ ਧਿਆਨ ਨਾਲ ਦੇਖਦਾ ਹਾਂ। ਕਮਾਲ ਹੈ ਕਦੇ ਦੇਖਿਆ ਹੀ ਨਹੀਂ ਇਸ ਤਰਾਂ ਘਰ ਵੱਲ। ਮੈਂ ਹਰਿਕ ਚੀਜ਼ ਨੂੰ ਯੂਮ ਕਰਕੇ ਦੇਖਣ ਲਈ ਬੇਚੈਨ ਹੋ ਜਾਂਦਾ ਹਾਂ। ਕੈਮਰਾ ਚੁੱਕਦਾ ਹਾਂ, ਘਰ ਦੀਆਂ ਤਸਵੀਰਾਂ ਖਿੱਚਣ ਲੱਗ ਪੈਂਦਾ ਹਾਂ। ਅਲੱਗ ਅਲੱਗ ਹਿਸੇ ਨੂੰ ਅਲੱਗ ਅਲੱਗ ਨਾਮ ਦਿੰਦਾ ਹਾਂ। ਸੱਚ ਜਾਣਨਾ ਮੈਂ ਪਹਿਲੀ ਵਾਲ ਘਰ ਨੂੰ ਐਨੇ ਧਿਆਨ ਨਾਲ ਵੇਖਿਆ ਹੈ। ਕਿੰਨੀਆਂ ਨਿੱਕੀਆਂ ਚੀਜ਼ਾਂ ਜੋ ਬੰਦੇ ਦੇ ਨਾਲ ਹੀ ਸਾਹ ਲੈਂਦੀਆਂ ਹਨ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਵਸਤੂ ਵੀ ਬੜੀ ਸਹਿਜਤਾ ਨਾਲ ਤੁਹਾਡੇ ਵਿਚ ਰਚ ਜਾਂਦੀ ਹੈ; ਐਨਾ ਕਿ ਆਪਣੇ ਹੋਣ ਦਾ ਅਹਿਸਾਸ ਹੀ ਖ਼ਤਮ ਕਰ ਦਿੰਦੀ ਹੈ। ਅੱਜ ਪਹਿਲੀ ਵਾਰ ਮੈਂ ਆਪਣੇ ਬਾਲਕਨੀ ਦੀ ਕੰਧ ਨਾਲ ਲੱਗ ਖੜਾ ਰਿਹਾ। ਮੈਨੂੰ ਨਹੀਂ ਯਾਦ ਕਿ ਮੈਂ ਉਸ ਵਕਤ ਕੁੱਝ ਸੋਚ ਵੀ ਰਿਹਾ ਸੀ ਜਾਂ ਨਹੀਂ।  ਮੈਂਨੂੰ ਆਲੇ ਦੁਆਲੇ ਨਾਲ ਜੁੜਣਾ ਚੰਗਾ ਲਗ ਰਿਹਾ ਹੈ। 

ਇਹ ਦੂਰ ਦੀ ਘਟਨਾ ਨਹੀਂ ਹੈ: ਮੇਰੇ ਮਨੁੱਖੀ ਸੁਭਾਅ ਦਾ ਪਹਿਲਾ ਪ੍ਰਤੀਕਰਮ ਸੀ ਇਹ ਵਾਇਰਸ ਦੂਰ ਦੀ ਘਟਨਾ ਹੈ। ਮੈਂ ਆਦਤਨ ਭੁੱਲ ਜਾਂਦਾ ਹਾਂ ਕਿ ਅਜੋਕੇ ਦੌਰ ਵਿਚ ਕੁਝ ਵੀ ਦੂਰ ਨਹੀਂ। ਮੌਤ ਤਾਂ ਬਿਲਕੁਲ ਨਹੀਂ। ਸ਼ਾਇਦ ਮਨੁੱਖ ਹਮੇਸ਼ਾ ਵਾਂਗ ਦੇਰ ਕਰ ਦਿੰਦਾ ਹੈ।  7-10 ਮਾਰਚ ਦੇ ਦਿਨ ਆਪਣੇ ਕੁਝ ਦੋਸਤਾਂ ਨਾਲ ਹਿਮਾਚਲ ਸਾਂ। ਉਥੋਂ ਵਾਪਸ ਆਕੇ ਇਸ ਵਾਇਰਸ ਦੀਆਂ ਦੀ ਖ਼ਬਰਾਂ ਵਧਣੀਆਂ ਸ਼ੁਰੂ ਹੋਈਆਂ, ਉਨ੍ਹਾਂ ਕ ਦਿਨਾਂ ਵਿਚ ਹੀ ਘਰ ਰਹਿਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਪਤਾ ਲੱਗਾ ਇਸ ਘਰ ਰਹਿਣ ਨੂੰ ਕੁਆਰੰਟੀਨ ਕਹਿੰਦੇ ਹਨ। ਇਸ ਵਾਇਰਸ ਨਾਲ ਜੁੜੇ ਬਹੁਤੇ ਸ਼ਬਦ ਮੇਰੇ ਲਈ ਨਵੇਂ ਸਨ। ਸੋ ਇਹ ਨੇੜੇ ਕਿਤੇ ਦੀ ਘਟਨਾ ਨਾਲ ਮੈਂ ‘ਕੋਆਰੰਟੀਨ, ਹੋ ਗਿਆ। ਬਾਅਦ ਵਿਚ ਪਤਾ ਚਲਿਆ ਕਿ 31 ਦਸੰਬਰ, 1:38 ਮਿੰਟ ’ਤੇ ਹੀ ਚਾਈਨਾ ਸਰਕਾਰ ਦੀ ਵੈਬਸਾਈਟ ਉਪਰ ਘੋਸ਼ਣਾ ਕਰ ਦਿੱਤੀ ਗਈ ਸੀ ਕਿ ਇਕ ਅਣਜਾਣ ਵਾਇਰਸ ਦਾ ਹਮਲਾ ਹੋ ਰਿਹਾ ਹੈ। 1 ਜਨਵਰੀ ਨੂੰ ਵੂਹਾਨ ਦੀ ਸੀ ਫੂਡ ਮਾਰਕਿਟ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਕਈ ਦਿਨ ਬਾਅਦ ਪਤਾ ਚਲਦਾ ਹੈ ਕਿ ਇਹ ਵਾਇਰਸ ਇਕ ਮਨੁੱਖ ਤੋਂ ਦੂਸਰੇ ਵਿਚ ਫੈਲਦਾ ਹੈ। ਫਿਰ ਚਲ ਸੋ ਚਲ ਜੋ ਅੱਜ ਵੀ ਜਾਰੀ ਹੈ। ਮੈਂ ਚਾਈਨਾ ਦੇ ‘ਵੁਹਾਨ’ ਸ਼ਹਿਰ ਨੂੰ ਨਹੀਂ ਜਾਣਦਾ ਸਾਂ, ਨਾ ਉਥੋਂ ਦੀ ਸੀ-ਫੂਡ ਮਾਰਕਿਟ ਨੂੰ। ਜਦੋਂ ਹੌਲੀ-ਹੌਲੀ ਇਹ ਖ਼ਬਰਾਂ ਵਧਣੀਆਂ ਸ਼ੁਰੂ ਹੋਈਆਂ ਮੈਂ ਤਾਂ ਵੀ ਇਸਨੂੰ ਦੂਰ ਦੀ ਘਟਨਾ ਮੰਨ ਰਿਹਾ ਸਾਂ। ਕਾਰਨ ਨਹੀਂ ਪਤਾ ਪਰ ਮੈਂ ਮੰਨਣਾ ਨਹੀਂ ਚਹੁੰਦਾ ਸਾਂ ਕਿ ਇਹ ਬਹੁਤ ਨੇੜੇ ਦੀ ਘਟਨਾ ਹੈ।

PunjabKesari

ਸ਼ਾਇਦ ਜਦੋਂ ਪ੍ਰਿਥਵੀ ਹਰਕਤ ਵਿਚ ਆਉਂਦੀ ਹੈ ਤਾਂ ਕੋਈ ਵੀ ਘਟਨਾ ਦੂਰ ਦੀ ਨਹੀਂ ਰਹਿੰਦੀ। ਇਹ ਇਸੇ ਪ੍ਰਿਥਵੀ ਉਪਰ ਫੈਲੀ ਇਕ ਮਹਾਂਮਾਰੀ ਹੈ। ਇਨ੍ਹਾਂ ਦਿਨਾਂ ਨੇ ਮਨੁੱਖ ਦੇ ਅੰਦਰ ਜੋ ਸੀ ਉਸਨੂੰ ਉਘਾੜ ਕੇ ਪੇਸ਼ ਕੀਤਾ ਹੈ। ਚੰਗੇ ਬੰਦੇ ਵੀ ਹਨ, ਜਿਨ੍ਹਾਂ ਕਰਕੇ ਵਿਸ਼ਵਾਸ ਅਜੇ ਬਣਿਆ ਹੋਇਆ ਹੈ ਪਰ ਬਹੁਤਿਆਂ ਦੇ ਅੰਦਰੋਂ ਇਹੀ ਸਭ ਜੋ ਪਹਿਲਾਂ ਇਸ ਪ੍ਰਿਥਵੀ ਅਤੇ ਮਨੁੱਖ ਦੇ ਖ਼ਿਲਾਫ਼ ਸੀ ਹੋਰ ਜਿਆਦਾ ਉਘੜ ਕੇ ਆਇਆ ਹੈ। ਇਸਦੇ ਬਾਰੇ ਬਹੁਤੀਆਂ ਗੱਲਾਂ ਕੀਤੀ ਜਾ ਚੁਕੀਆਂ ਹਨ। ਇਸ ਹੁਣ ਸਿਰਫ਼ ਸਾਡੇ ਮੁਲਕ ਦੀ ਗੱਲ ਨਹੀਂ ਰਹੀ। ਇਸ ਮਹਾਮਾਰੀ ਨੇ ਸਾਡੇ ਰਾਜਨੀਤਿਕ ਦੇ ਨਾਲ-ਨਾਲ ਸਮਾਜਿਕ ਤਾਣੇ ਬਾਣੇ ਵਿਚ ਵਸਿਆ ਅਣਮਨੁੱਖੀ ਵਿਚਾਰ ਅੰਡਰਲਾਈਨ ਕਰ ਦਿੱਤਾ ਹੈ। ਨਾਲ ਹੀ 21ਵੀਂ ਸਦੀ ਦੇ ਵਰਲਡ ਹੈਲਥ ਸਿਸਟਮ ਦੀ ਵੀ ਪੋਲ ਖੁੱਲ ਗਈ ਹੈ। ਠੀਕ ਹੈ ਕਿ ਕੋਈ ਵੀ ਮੁਲਕ ਅਜਿਹੀ ਘਟਨਾ ਲਈ ਤਿਆਰ ਨਹੀਂ ਸੀ ਪਰ ਜੋ ਬਾਅਦ ਵਿਚ ਹੋਇਆ ਉਹ ਇੰਨਾ ਗੈਰ-ਜਿੰਮੇਰਾਨਾ ਸੀ ਕਿ ਉਸਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੈ । ਮੈਨੂੰ ਲਗਦਾ ਹੈ ਕਿ ਹੁਣ ਮੰਨ ਲਿਆ ਜਾਣਾ ਚਾਹਿਦਾ ਹੈ ਕਿ ਲਾਕ-ਡਾਊਨ ਕਈ ਸਰਕਾਰਾਂ ਲਈ ਪਰਦਾ ਹੈ। ਜੇਕਰ ਅੱਜ ਵੀ ਮਾੱਬ ਲਿੰਚਇੰਗ, ਰੇਪ, ਭੁੱਖਮਰੀ ਅਤੇ ਸੁਵਿਧਾਵਾਂ ਦੀ ਘਾਟ ਕਾਰਨ ਲੋਕ ਮਰ ਰਹੇ ਹਨ ਤਾਂ ਸਾਨੂੰ ਆਪਣੀ ਸਮਾਜਿਕ, ਰਾਜਨੀਤਕ ਅਤੇ ਦਿਮਾਗੀ ਬਣਤਰ ਉਪਰ ਦੁਬਾਰਾ ਵਿਚਾਰ ਕਰਨਾ ਪਏਗਾ। ਇਕਵੀਂ ਸਦੀ ਮਸ਼ੀਨ ਦਾ ਵਿਕਾਸ ਹੋ ਸਕਦੀ ਹੈ, ਇਹ ਮਨੁੱਖ ਦਾ ਵਿਕਾਸ ਹਰਗਿਜ਼ ਨਹੀਂ।

ਮਨੁੱਖ ਘਟੀਆਂ ਤੋਂ ਹੋਰ ਘਟੀਆਂ ਹੋਈ ਜਾ ਰਿਹਾ ਹੈ। ਸਾਨੂੰ ਬਹੁਤ ਜਲਦੀ ਸਮਝ ਲੈਣਾ ਪਵੇਗਾ ਕਿ ਮਹਾਂਮਾਰੀ ਅਤੇ ਇਸ ਕਾਲ ਅੰਦਰ ਹੁੰਦੀ ਘਟਨਾਵਾਂ ਦੂਰ ਦੀਆਂ ਘਟਨਾਵਾਂ ਬਿਲਕੁਲ ਨਹੀਂ ਹਨ। ਇਹ ਮਹਾਂਮਾਰੀ ਦੌਰਾਨ ਵੀ ਜੇਕਰ ਅਸੀਂ ਆਪਣੇ ਅੰਦਰ ਨਿਗਾਹ ਨਹੀਂ ਮਾਰਾਂਗੇ ਤਾਂ ਮਨੁੱਖ ਇਸ ਮਹਾਂਮਾਰੀ ਤੋਂ ਬਾਅਦ ਹੋਰ ਜ਼ਿਆਦਾ ਨਿਘਾਰ ਵੱਲ ਜਾਵੇਗਾ। ਸਾਨੂੰ ਆਉਣ ਵਾਲੇ ਸਮੇਂ ਵਿਚ ਇਕ ਕੁਲੈਕਟਵ ਅਪਰੋਚ ਦੀ ਜ਼ਰੂਰਤ ਹੈ। ਅਸੀਸੀ ਦੇ ਸੰਗੀਤ, ਈਰਾਨ ਦੀ ਨਰਜ਼ਿਸ਼, ਆਇਰਲੈਂਡ ਦੇ ਹੈਂਡਰਿਕ ਅਤੇ ਹੋਰ ਲੋਗ ਜੋ ਲਗਾਤਾਰ ਵਧਧੇ ਹਪਏ ਆਂਕੜਿਆਂ ਨੂੰ ਮਹਿਜ਼ ਆਂਕੜਿਆਂ ਦੇ ਤੌਰ ਉਪਰ ਨਹੀਂ ਦੇਖ ਰਹੇ, ਨਾਲ ਸਾਡੀ ਸਾਂਝ ਕੀ ਹੈ ਇਹ ਬਹੁਤ ਧਿਆਨ ਨਾਲ ਦੇਖਣ ਦੀ ਲੋੜ ਹੈ। ਆਪਣੇ ਨਾਵਲ ‘ਪਲੇਗ’ ਵਿਚ ਕਾਮੂ  ਇਕ ਥਾਂ ਲਿਖਦਾ ਹੈ ਕਿ, “ਬੁਰਾਈ ਬੰਦੇ ਦੀ ਅਗਿਆਨਤਾ ਵਿਚੋਂ ਨਿਕਲਦੀ ਹੈ ਅਤੇ ਚੰਗੇ ਇਰਾਦੇ ਵੀ ਉੰਨਾ ਹੀ ਨੁਕਸਾਨ ਕਰ ਸਕਦੇ ਹਨ, ਜੇਕਰ ਸਾਡੀ ਉਹਨਾਂ ਨਾਲ ਤਾਲਮੇਲ ਬਣਾਉਣ ਦੀ ਸਮਰੱਥਾ ਨਹੀਂ।” 

ਸਿਰਫ਼ ਵਧਦੇ ਆਂਕੜੇ ਦੇਖਦਾ ਹਾਂ- ਮੈਂ ਇਨ੍ਹਾਂ ਦਿਨਾਂ ਵਿਚ ਬਹੁਤ ਵਾਰ ਕਿਹਾ ਹੈ ਕਿ ਇਕ ਕਵੀ ਲਈ ਇਹ ਮਰਦੇ ਹੋਏ ਲੋਕ ਸਿਰਫ਼ ਆਂਕੜਾ ਨਹੀਂ ਹਨ। ਕਵਿਤਾ ਮੈਨੂੰ ਅਜੇ ਵੀ ਰਾਹ ਦਿੰਦੀ ਹੈ, ਸਾਹ ਦਿੰਦੀ ਹੈ, ਜਿਊਣਾ ਦੀ ਆਸ ਪੈਦਾ ਕਰਦੀ ਹੈ। ਮੈਂ ਜਦੋਂ ਸੂਰਜ ਦੀ ਕਵਿਤਾ ਨਹੀਂ ਲਿਖਣ ਪਾਉਂਦਾ ਉਦੋਂ ਇਕ ਸ਼ਬਦ ਲਿਖਦਾ ਹਾਂ, ‘ਸੂਰਜ’। ਮੈਨੂੰ ਇਹ ਸ਼ਬਦ ਵੀ ਆਸ ਦਿੰਦਾ ਹੈ। ਫਿਰ ਵੀ ਹੁਣ ਮੈਂ ਆਂਕੜੇ ਦੇਖਦਾ ਹਾਂ, ਗਿਣਤੀ-ਮਿਣਤੀ ਕਰਦਾ ਹਾਂ ਅਤੇ ਬਾਕੀ ਮੁਲਕਾਂ ਮੁਕਾਬਲੇ ਵਿਚ ਘੱਟ ਆਂਕੜੇ ਰੱਖਦਾਂ ਹਾਂ। ਹੁਣ ਉਚੇਚ ਨਾਲ ਕੋਈ ਖ਼ਬਰ ਨਹੀਂ ਪੜਦਾ। ਪਹਿਲੇ ਕੁੱਝ ਦਿਨ ਖ਼ਬਰਾਂ ਉਪਰ ਨਜ਼ਰ ਰੱਖੀ, ਫਿਰ ਉਹ ਵੀ ਬੋਰ ਕਰਨ ਲੱਗੀਆਂ। 15-20 ਦਿਨ ਕੁਆਰੰਟੀਨ ਵਿਚ ਨਿਕਲਣ ਤੋਂ ਸਭ ਕੁੱਝ ਆਦਤਨ ਜਿਹਾ ਹੋ ਗਿਆ ਹੈ। ਮੇਰੇ ਅੰਦਰਲੇ ਕਿਸੇ ਬੰਦੇ ਨੇ ਇਸ ਸਮੇਂ ਨੂੰ ਕੁਦਰਤ ਦੇ ਮੋਢਿਆ ਉਪਰ ਰੱਖ ਦਿਤਾ ਹੈ। ਪਤਾ ਨਹੀਂ ਕਿਉਂ ਵਧਦੇ ਆਂਕੜੇ ਮੈਨੂੰ ਉੰਨੇ ਦੁਖਦਾਈ ਨਹੀਂ ਲਗ ਰਹੇ, ਜਿੰਨੇ ਮੇਰੇ ਦਿਲ ਨੂੰ ਲਗਦੇ ਹਨ। ਕੁੱਝ ਇਕ ਵਾਰ ਇਸ ਵਾਇਰਸ ਉਪਰ ਲਿਖਣ ਤੋਂ ਬਾਅਦ ਹੁਣ ਮਨ ਕਰਦਾ ਹੈ ਕਿ ਇਹ ਚੈਪਟਰ ਬੰਦ ਕਰ ਦਿਆਂ। ਹਰ ਰੋਜ਼ ਉਹੀ ਆਸ, ਉਹੀ ਸੂਰਜ ਅਤੇ ਉਹੀ ਮੈਂ ਆਪਣੀ ਆਪਣੀ ਹੋਂਦ ਬਚਾਉਣ ਲਈ ਲੜਦੇ ਹਾਂ।

ਦੁਬਾਰਾ ਲਿਖਦਾ ਹਾਂ ‘ਸੂਰਜ’। ਬਹੁਤੇ ਟੀ.ਵੀ ਚੈਨਲਾਂ ਅਤੇ ਝੰਡਾ ਬਰਦਾਰਾਂ ਨੇ ਹੁਣ ਇਸ ਬਿਮਾਰੀ ਨੂੰ ਕਮਰਸ਼ੀਅਲ ਬਣਾ ਲਿਆ ਹੈ ਜਿਸਦੇ ਬਾਰੇ ਹੁਣ ਲਿਖਣ ਨੂੰ ਦਿਲ ਨਹੀਂ ਕਰਦਾ। ਇਹ ਸਭ ਜਗ ਜ਼ਾਹਿਰ ਹੋ ਗਿਆ ਹੈ। ਹੁਣ ਮੈਂ ਇਸ ਗੱਲ ਵਿਚੋਂ ਵੀ ਬਾਹਰ ਨਿਕਲ ਗਿਆ ਹਾਂ ਕਿ ਇਸ ਕਿਸੇ ਦੀ ਸਾਜ਼ਿਸ਼ ਸੀ ਜਾਂ ਕੁਦਰਤ ਦਾ ਪ੍ਰਕੋਪ। ਦੋਹਾਂ ਤਰੀਕਿਆਂ ਨਾਲ ਆਦਮੀ ਆਦਮੀ ਦੇ ਖ਼ਿਲਾਫ਼ ਖੜ ਗਿਆ ਹੈ। ਮਰੀਜ਼ਾ ਦੀ ਗਣਨਾ, ਮੌਤਾਂ ਦੀ ਗਿਣਤੀ ਅਤੇ ਵਾਰਡਾਂ ਦੀ ਵੰਡ ਦੇ ਅਧਾਰ ਸਾਡੇ ਅੰਦਰਲੇ ਅਧਾਰ ਨੂੰ ਬੜਾ ਨਿਖ਼ਾਰ ਕੇ ਕਟਹਿਰੇ ਵਿਚ ਖ਼ੜਾ ਕਰ ਦਿਤਾ ਹੈ। ਸਿਵੇਆਂ ਦੇ ਰਾਹ ਬੰਦ, ਹਮਦਰਦੀ ਖ਼ਤਮ, ਸ਼ੱਕ, ਅਤੇ ਵਾਇਰਸ ਨੂੰ ਕਦੇ ਕਿਸੇ ਕਦੇ ਕਿਸੇ ਤਬਕੇ ਨਾਲ ਜੋੜੇ ਜਾਣਾ ਇਕ ਕੁੱਝ  ਬਹੁਤ ਛੋਟੇ ਦਰਜੇ ਦੀਆਂ ਉਦਹਰਣਾ ਹਨ। ਦੁਨੀਆਂ ਦਾ ਚਹਿਰਾ ਮਾਸਕ ਪਿਛੇ ਵੀ ਨੰਗਾ ਹੋ ਰਿਹਾ ਹੈ। ਦੋ ਧੜਿਆਂ ਵਿਚ ਵੰਡੇ ਗਏ ਹਨ ਲੋਕ-ਮਾਸਕ ਵਾਲ ਅਤੇ ਬਿਨਾਂ ਮਾਸਕ ਵਾਲੇ, ਦੋਵੇਂ ਇਕ ਦੂਜੇ ਦੇ ਖ਼ਿਲਾਫ਼ ਹੋ ਗਏ ਹਨ। ਬਹੁਤੇ ਮੁਲਕ ਨੂੰ ਇਸ ਸਮੇਂ ਲੀਡਰਸ਼ਿਪ ਦੀ ਘਾਟ ਰੜਕ ਰਹੀ ਹੈ। ਇਸ ਸਮੇਂ ਵਿਚ ਵਾਇਰਸ ਗਰੀਬ ਲਈ ਭੁਖਮਰੀ ਹੈ, ਮਿਡਲ ਕਲਾਸ ਲਈ ਜੇਲ, ਕਾਰਪੋਰੇਟ ਘਰਾਣਿਆ ਲਈ ਮੌਕਾ ਬਣ ਗਈ ਹੈ। ਇਸ ਬੀਮਾਰੀ ਨੇ ਸਾਡੇ ਬਾਹਰੀ ਅਤੇ ਅੰਦਰੂਨੀ ਨੂੰ ਪ੍ਰਬੰਧ ਨੂੰ ਨੰਗਾ ਕਰ ਕੇ ਰੱਖ ਦਿਤਾ ਹੈ। ਇਹ ਸਾਰਾ ਮੁਲਕ, ਇਸਦਾ ਪ੍ਰਬੰਧ ਅਤੇ ਇਸ ਦੀਆਂ ਕਿਆਸਰਾਈਆਂ ਸਭ ਕੁਝ ਇਥੋਂ ਦੇ ਬਾਸ਼ਿੰਦਆਂ ਵਾਂਗ ਖੋਖ਼ਲਾ ਹੋ ਗਿਆ ਲਗਦਾ ਹੈ ਹੈ। ਮੈਨੂੰ ਮੌਬਲਿਚਿੰਗ ਦੀ ਘਟਨਾ ਬਹੁਤ ਨੇੜੇ ਲਗ ਰਹੀ ਹੈ, ਮੈਂ ਆਪਣੇ ਬੰਦ ਘਰ ਵਿਚ ਵੀ ਇਸਦਾ ਸ਼ਿਕਾਰ ਹੋ ਰਿਹਾ ਹਾਂ। ਇਸ ਜਿਸ ਭੀੜ ਤੋਂ ਮੈਂ ਡਰ ਰਿਹਾ ਹਾਂ ਕੌਣ ਸ਼ਾਮਿਲ ਹੈ ਇਸ ਭੀੜ ਵਿਚ। 

ਮੈਨੂੰ ਇਹ ਕਹਿਣ ਵਿਚ ਵੀ ਕੋਈ ਝਿਜਕ ਨਹੀਂ ਕਿ ਡਰ ਗਿਆ ਹਾਂ, ਖਿੱਝ ਕੇ ਕਹਿੰਦਾ ਹਾਂ ਕਿ ‘ਚੰਗਾ ਜੇ ਮਰ ਜਾਂਦਾ ਡਾਰਵਿਨ ਦਾ ਬਾਂਦਰ’। 

ਮਨੁੱਖ ਦੀ ਅੰਦਰਲੀ ਅਤੇ ਬਾਹਰੀ ਦੁਨੀਆਂ ਵਿਚ ਬਦਲਾਅ: ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਹੜੀ ਦੌੜ ਇਸ ਮਹਾਮਾਰੀ ਨੂੰ ਇਕ ‘ਗ੍ਰੈਂਡ-ਈਵੈਂਟ’ ਵਿਚ ਬਦਲਣ ਦੀ ਮੈਂ ਆਪਣੇ ਮੁਲਕ ਵਿਚ ਦੇਖੀ ਹੈ ਹਾਲੇ ਤੱਕ ਕਿਤੇ ਹੋਰ ਨਹੀਂ ਦੇਖੀ। ਸਾਡੇ ਬਹੁਤੇ ਫੈਸਲੇ ਇਸ ਤਰਾਂ ਲਗਦੇ ਹਨ ਜਿਵੇਂ ਅਸੀਂ ਇਸ ‘ਕੋਰੋਨਾ-ਈਵੈਂਟ’ ਨੂੰ ਸੈਲੀਬ੍ਰੇਟ ਕਰਨ ਲਈ ਮਿਥੇ ਹਨ। ਇਹ ਸਾਡੇ ਅੰਦਰਲਾ ਮਦਾਰੀਪੁਣਾ ਹੈ, ਪਾਖ਼ੰਡ ਹੈ। ਮੈਨੂੰ ਲਗਦਾ ਸੀ ਕਿ ਇਸ ਸਖ਼ਤ ਸਮੇਂ ਦਰਮਿਆਨ ਅਸੀਂ ਅੰਤਰਿ ਸੰਵਾਦ ਰਾਂਹੀ ਅੰਦਰਲੇ ਮਹਾਂਮਾਨਵ ਤੱਕ ਪਹੁੰਚਾਗੇ ਪਰ ਉਲਟ ਹੋ ਰਿਹਾ ਹੈ, ਬ੍ਰਹਮਰਾਖ਼ਸ਼ ਵੱਡਾ ਹੋ ਰਿਹਾ ਹੈ। ਅਸੀਂ ਆਪਣੀ ਅੰਦਰਲੀ ਅੱਗ ਨੂੰ ਇਕ ਹੋਰ ਵਿਨਾਸ਼ਕਾਰੀ ਰਾਹ ਉਪਰ ਧਕੇਲ ਰਹੇ ਹਾਂ, ਜਿਸਦਾ ਖਮਿਆਜ਼ਾ ਆਣ ਵਾਲੀਆਂ ਨਸਲਾਂ ਉਨ੍ਹਾਂ ਅੰਦਰ ਬਣਦੀ ਜੁਗਤ ਰਾਂਹੀ ਭੁਗਤਿਆ ਜਾਏਗਾ। ਹਰਾਰੀ, ਅਰੁੰਧਤੀ ਅਤੇ ਹੋਰ ਕਈ ਚਿੰਤਕਾਂ ਦੇ ਆਰਟੀਕਲ ਪੜ ਲਏ ਹਨ। ਮੇਰੇ ਵੀ ਦਿਮਾਗ ਹੁਣ ਹੌਲੀ ਹੌਲੀ ਇਸ ਵਿਚਾਰ ਨੇ ਹਾਵੀ ਹੋਣਾ ਸ਼ੁਰੂ ਕਰ ਦਿਤਾ ਹੈ ਕਿ ਇਸ ਸਾਰੇ ਚੈਪਟਰ ਤੋਂ ਬਾਅਦ ਕੀ ਬਦਲਾਅ ਹੋਏਗਾ। ਪਰ ਇਨ੍ਹਾਂ ਦਿਨਾਂ ਦੀ ਘਟਨਾਵਾਂ ਤੋਂ ਸਮਾਜਿਕ ਅਤੇ ਮਾਨਸਿਕ ਤੌਰ ਉਪਰ ਕੋਈ ਪਾਜ਼ੀਟਵ ਬਦਲਾਅ ਹੋਵੇਗਾ ਇਹ ਮੰਨਣ ਨੂੰ ਦਿੱਲ ਨਹੀਂ ਮੰਨਦਾ। ਮੈਂ ਇਸ ਸ਼ੰਕਾ ਵਿਚ ਹਾਂ ਕਿ ਮਨੁੱਖ ਫਿਰ ਵਾਪਿਸ ਉਸੇ ਬੇਤਾਲੀ ਰਿਦਮ ਵਿਚ ਵਾਪਿਸ ਪਰਤ ਜਾਏਗਾ, ਜਿਥੋਂ ਇਹ ਉਖੜਿਆ ਸੀ। ਇਹ ਸਾਡੇ ਸਮਿਆਂ ਦੀ ਇਕ ਬਹੁਤ ਖ਼ਤਰਨਾਕ ਘਟਨਾ ਹੈ, ਬਾਹਰੀ ਵੀ ਅਤੇ ਜ਼ਿਹਨੀ ਵੀ।         
ਇਸ ਦੁਨੀਆਂ ਵਿਚ ਪੈਰ ਰੱਖਣ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਦਿੱਲ ਬਾਹਰ ਜਾਣ ਨੂੰ ਬੇਚੈਨ ਹੋ ਜਾਂਦਾ ਹੈ।    
 
 

  • Ground Zero
  • Heart
  • Shivdeep
  • ਸ਼ਿਵਦੀਪ
  • ਗਰਾਊਂਡ ਜ਼ੀਰੋ
  • ਦਿਲ

ਚੰਡੀਗੜ੍ਹ 'ਚ ਅੱਜ ਤੋਂ 'ਕਰਫਿਊ' ਖਤਮ, ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

NEXT STORY

Stories You May Like

  • pulse  disease  heart  kidney  kritika  patient
    ਨਬਜ਼ ਦੇਖ ਕੇ ਦਿਲ ਤੇ ਫੇਫੜਿਆਂ ਦੀਆਂ ਬੀਮਾਰੀਆਂ ਦੱਸ ਰਹੀ 6 ਸਾਲ ਦੀ ਕ੍ਰਿਤਿਕਾ ! ਜਾਣੋ ਪੂਰਾ ਮਾਮਲਾ
  • saves passenger  s life by administering cpr after a heart attack
    ਰੇਲਵੇ ਕਰਮਚਾਰੀ ਨੇ ਦਿਖਾਈ ਮੁਸਤੈਦੀ: ਦਿਲ ਦਾ ਦੌਰਾ ਪੈਣ ’ਤੇ CPR ਦੇ ਕੇ ਬਚਾਈ ਯਾਤਰੀ ਦੀ ਜਾਨ
  • increased resting heart rate
    ਆਰਾਮ ਕਰਦੇ ਵੀ ਵੱਧ ਰਹੀ ਹੈ ਦਿਲ ਦੀ ਧੜਕਣ ਤਾਂ ਹੋ ਜਾਓ ਸਾਵਧਾਨ ! ਗੰਭੀਰ ਖਤਰੇ ਦੀ ਹੈ ਨਿਸ਼ਾਨੀ
  • lover 10 rupees bindi girl viral video
    ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ ਵੀਡੀਓ ਦੇਖ ਖਿੜੇਗਾ ਤੁਹਾਡਾ ਚਿਹਰਾ
  • councillor s husband indi opposes holding the saras mela at the pau grounds
    PAU ਦੇ ਗਰਾਊਂਡ ’ਚ ਸਰਸ ਮੇਲਾ ਲਾਉਣ ਨੂੰ ਲੈ ਕੇ ਕੌਂਸਲਰ ਦੇ ਪਤੀ ਇੰਦੀ ਦਾ ਵਿਰੋਧ, ਪੜ੍ਹੋ ਕੀ ਕਿਹਾ
  • harbhajan mann s heart touching statement
    ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ, ਦੇਖੋ ਵੀਡੀਓ
  • heart disease is the leading cause of death
    ਦੁਨੀਆ ਭਰ 'ਚ ਦਿਲ ਦੀ ਬਿਮਾਰੀ ਬਣ ਰਹੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ : ਰਿਪੋਰਟ
  • nana patekar
    ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ
  • sachin pilot and pargat singh met with sandeep nangal ambian  s family
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ...
  • adgp mf farooqui flagged off a motorcycle rally dedicated
    ਏਡੀਜੀਪੀ ਐੱਮ.ਐੱਫ. ਫਾਰੂਕੀ ਨੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਮੋਟਰਸਾਈਕਲ...
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ...
  • haryana chief minister nayab singh saini and bhagwan valmiki ji
    ਜਲੰਧਰ 'ਚ CM ਸੈਣੀ ਨੇ ਭਗਵਾਨ ਵਾਲਮੀਕਿ ਆਸ਼ਰਮ 'ਚ ਟੇਕਿਆ ਮੱਥਾ, ਆਖੀਆਂ ਇਹ ਗੱਲਾਂ
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
Trending
Ek Nazar
fortune will shine for 5 zodiac signs

5 ਰਾਸ਼ੀਆਂ ਦੀ ਚਮਕੇਗੀ ਕਿਸਮਤ! ਮਾਂ ਦੁਰਗਾ ਦੇ ਆਸ਼ੀਰਵਾਦ ਨਾਲ ਧਨ-ਦੌਲਤ 'ਚ...

illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • new stir in punjab politics
      ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! ਅੰਮ੍ਰਿਤਾ ਵੜਿੰਗ ਨੇ ਮੁਕਤਸਰ ਤੋਂ ਚੋਣ ਲੜਨ ਦੇ...
    • agniveer recruitment rally from 14th to 22nd november in jalandhar
      ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ...
    • bhim singh on amit shah visit
      ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਪਰਵਿੰਦਰ ਝੋਟੇ ਦੇ ਪਿਤਾ ਦਾ ਪਹਿਲਾ ਬਿਆਨ...
    • haryana chief minister nayab singh saini and bhagwan valmiki ji
      ਜਲੰਧਰ 'ਚ CM ਸੈਣੀ ਨੇ ਭਗਵਾਨ ਵਾਲਮੀਕਿ ਆਸ਼ਰਮ 'ਚ ਟੇਕਿਆ ਮੱਥਾ, ਆਖੀਆਂ ਇਹ ਗੱਲਾਂ
    • big incident in punjab
      ਪੰਜਾਬ 'ਚ ਹੁਣੇ-ਹੁਣੇ ਵਾਪਰਿਆ ਭਿਆਨਕ ਹਾਦਸਾ! 8 ਲੋਕਾਂ ਦੀ ਗਈ ਜਾਨ, ਇਕ ਦਰਜਨ ਦੇ...
    • sachin pilot and pargat singh met with sandeep nangal ambian  s family
      ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ...
    • jagdeep nakkai black turban
      ਝੋਟਾ ਕਤਲਕਾਂਡ: ਇਨਸਾਫ਼ ਮਿਲਣ ਤੱਕ ਕਾਲੀਆਂ ਪੱਗਾਂ ਬੰਨ੍ਹ ਜਾਰੀ ਰੱਖਾਂਗੇ ਸੰਘਰਸ਼:...
    • mohammad mustafa news
      'ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਦਾ ਖ਼ਤਰਾ!' ਪੰਜਾਬ ਦੇ ਸਾਬਕਾ DGP ਮੁਹੰਮਦ...
    • harjinder singh dhami statement
      ਅਕਾਲੀ ਦਲ ਨੇ ਮਿਹਨਤੀ ਤੇ ਵਫਾਦਾਰ ਵਰਕਰਾਂ ਦਾ ਮਾਣ ਸਤਿਕਾਰ ਹਮੇਸ਼ਾ ਬਰਕਰਾਰ...
    • faridkot jail checking
      ਫ਼ਰੀਦਕੋਟ ਮਾਡਰਨ ਜੇਲ੍ਹ 'ਚ ਪੁਲਸ ਦਾ ਵੱਡਾ ਸਰਚ ਆਪ੍ਰੇਸ਼ਨ: 200 ਪੁਲਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +