ਹਰੀਕੇ ਪੱਤਣ, (ਲਵਲੀ)- ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਮੇਜਰ ਸਿੰਘ ਪ੍ਰਿੰਗੜੀ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਥਾਣਾ ਹਰੀਕੇ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਥਾਣੇ ਦੇ ਸਾਹਮਣੇ ਬੈਠੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਮੇਜਰ ਸਿੰਘ ਪ੍ਰਿੰਗੜੀ ਨੇ ਦੱਸਿਆ ਕਿ 26 ਮਈ ਨੂੰ ਕੀੜੀਆਂ ਮੰਡ ਖੇਤਰ ਵਿਚ ਨਾਜਾਇਜ਼ ਕਬਜ਼ੇ ਦਾ ਝੂਠਾ ਕੇਸ ਜੰਗਲਾਤ ਵਿਭਾਗ ਹਰੀਕੇ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੇ 30 ਦੇ ਕਰੀਬ ਆਗੂਆਂ 'ਤੇ ਕਰਵਾਇਆ ਗਿਆ ਹੈ, ਜਦ ਕਿ ਸਾਡੀ ਜਥੇਬੰਦੀ ਦਾ ਕੋਈ ਵੀ ਆਗੂ ਉਥੇ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਸਾਨੂੰ ਭਰੋਸਾ ਦਿੱਤਾ ਸੀ ਕਿ 10 ਜੂਨ ਤੱਕ ਮਾਮਲੇ ਦੀ ਪੂਰੀ ਪੜਤਾਲ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਪਰ ਇਸ ਸਬੰਧੀ ਸਾਡੀ ਜਥੇਬੰਦੀ ਨੂੰ ਇਨਸਾਫ਼ ਨਾ ਮਿਲਣ ਕਾਰਨ ਅੱਜ ਸਾਨੂੰ ਮਜਬੂਰਨ ਥਾਣਾ ਹਰੀਕੇ ਵਿਖੇ ਧਰਨਾ ਦੇਣਾ ਪਿਆ ਹੈ।
ਇਸ ਧਰਨੇ ਵਿਚ ਪਹੁੰਚੇ ਥਾਣਾ ਮੁਖੀ ਬਲਜਿੰਦਰ ਸਿੰਘ ਹਰੀਕੇ ਅਤੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਬਲਜੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕੱਲ ਤੱਕ ਪੜਤਾਲ ਕਰ ਕੇ ਕੇਸ ਰੱਦ ਕੀਤੇ ਜਾਣਗੇ ਅਤੇ ਜਿਹੜੇ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ 'ਤੇ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਬਹਾਲ ਸਿੰਘ ਤੂੰਗ, ਜੋਗਿੰਦਰ ਸਿੰਘ ਗੱਟੀ, ਲਖਬੀਰ ਸਿੰਘ ਗੱਟੀ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਬੂਹ, ਬਾਬਾ ਪ੍ਰਗਟ ਸਿੰਘ, ਸੋਹਣ ਸਿੰਘ ਆਦਿ ਤੋਂ ਇਲਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਐੱਸ. ਜੀ. ਪੀ. ਸੀ. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪਾਕਿਸਤਾਨ ਜਥਾ ਭੇਜਣ ਲਈ ਤਿਆਰ
NEXT STORY